ਘਰ ਦੀ ਡਿੱਗੀ ਛੱਤ, 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ, ਪਿੰਡ ਵਿੱਚ ਮਾਤਮ ਦਾ ਮਾਹੌਲ

Tragic Accident : ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਮਰਨ ਵਾਲਿਆਂ ਵਿੱਚ ਪਤੀ ਅਤੇ ਪਤਨੀ ਤੋਂ ਇਲਾਵਾ 3 ਬੱਚੇ (2 ਬੇਟੇ ਅਤੇ ਇੱਕ ਬੇਟੀ) ਵੀ ਸ਼ਾਮਿਲ ਸਨ। ਜਾਣਕਾਰੀ ਅਨੁਸਾਰ ਘਰ ਉੱਪਰ ਬਾਲਿਆਂ ਵਾਲੀ ਛੱਤ ਪਾਈ ਹੋਈ ਸੀ ਜੋ ਕਿ ਕਮਜ਼ੋਰ ਹੋਣ ਕਾਰਨ ਡਿੱਗ ਗਈ। ਤਰਨ ਤਾਰਨ ਦੇ ਪਿੰਡ ਪੰਡੋਰੀ […]
ਮਨਵੀਰ ਰੰਧਾਵਾ
By : Updated On: 01 Mar 2025 12:09:PM
ਘਰ ਦੀ ਡਿੱਗੀ ਛੱਤ, 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ, ਪਿੰਡ ਵਿੱਚ ਮਾਤਮ ਦਾ ਮਾਹੌਲ
Tragic Accident

Tragic Accident : ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਮਰਨ ਵਾਲਿਆਂ ਵਿੱਚ ਪਤੀ ਅਤੇ ਪਤਨੀ ਤੋਂ ਇਲਾਵਾ 3 ਬੱਚੇ (2 ਬੇਟੇ ਅਤੇ ਇੱਕ ਬੇਟੀ) ਵੀ ਸ਼ਾਮਿਲ ਸਨ। ਜਾਣਕਾਰੀ ਅਨੁਸਾਰ ਘਰ ਉੱਪਰ ਬਾਲਿਆਂ ਵਾਲੀ ਛੱਤ ਪਾਈ ਹੋਈ ਸੀ ਜੋ ਕਿ ਕਮਜ਼ੋਰ ਹੋਣ ਕਾਰਨ ਡਿੱਗ ਗਈ।

ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪਤੀ ਅਤੇ ਪਤਨੀ ਤੋਂ ਇਲਾਵਾ 3 ਬੱਚੇ (2 ਬੇਟੇ ਅਤੇ ਇੱਕ ਬੇਟੀ) ਵੀ ਸ਼ਾਮਿਲ ਸਨ। ਜਾਣਕਾਰੀ ਅਨੁਸਾਰ ਘਰ ਉੱਪਰ ਬਾਲਿਆਂ ਵਾਲੀ ਛੱਤ ਪਾਈ ਹੋਈ ਸੀ ਜੋ ਕਿ ਕਮਜ਼ੋਰ ਹੋਣ ਕਾਰਨ ਡਿੱਗ ਗਈ।

ਜਦੋਂ ਸਥਾਨਕ ਲੋਕਾਂ ਨੂੰ ਹਾਦਸੇ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਸਮੇਂ ਪੀੜਤਾਂ ਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ 5 ਲੋਕਾਂ ਨੂੰ ਮ੍ਰਿਤ ਐਲਾਨ ਦਿੱਤਾ। ਪੁਲਿਸ ਮੁਲਾਜ਼ਮਾਂ ਅਨੁਸਾਰ ਮਰਨ ਵਾਲੇ ਬੱਚਿਆਂ ਦੀ ਉਮਰ 17 ਸਾਲ ਤੋਂ ਲੈਕੇ 22 ਸਾਲ ਦੇ ਕਰੀਬ ਹੈ ਜਦੋਂਕਿ ਪਤੀ ਪਤਨੀ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ।

ਜਾਂਚ ਅਧਿਕਾਰੀਆਂ ਅਨੁਸਾਰ ਘਰ ਦੀ ਛੱਤ ਵਿੱਚ ਪਾਇਆ ਗਿਆ ਗਾਡਰ ਕੰਧ ਕੋਲੋਂ ਖਿਸਕ ਗਿਆ। ਇਹ ਉਹੀ ਗਾਡਰ ਸੀ ਜਿਸ ਦੇ ਆਸਰੇ ਪੂਰੀ ਛੱਤ ਟਿੱਕੀ ਹੋਈ ਸੀ। ਗਾਡਰ ਦੇ ਖਿਸਕ ਨਾਲ ਛੱਡ ਢਹਿ ਗਈ ਅਤੇ ਸੌਂ ਰਹੇ ਪਰਿਵਾਰ ਮੈਂਬਰਾਂ ਉੱਪਰ ਜਾ ਡਿੱਗੀ।

Read Latest News and Breaking News at Daily Post TV, Browse for more News

Ad
Ad