NIT ਕੁਰੂਕਸ਼ੇਤਰ ਖੁਦਕੁਸ਼ੀ ਮਾਮਲਾ: ਹੋਸਟਲ ਵਾਰਡਨ ਸਣੇ 3 ਉੱਤੇ ਐਕਸ਼ਨ

NIT ਕੁਰੂਕਸ਼ੇਤਰ ਵਿੱਚ ਬੀ.ਟੈਕ ਵਿਦਿਆਰਥਣ ਦੀਕਸ਼ਾ ਦੇ ਖੁਦਕੁਸ਼ੀ ਮਾਮਲੇ ਵਿੱਚ, ਸੰਸਥਾ ਨੇ ਮਹੱਤਵਪੂਰਨ ਕਾਰਵਾਈ ਕੀਤੀ ਹੈ, ਜਿਸ ਵਿੱਚ ਕੁੜੀਆਂ ਦੇ ਹੋਸਟਲ ਦੇ ਮੁੱਖ ਵਾਰਡਨ, ਡਿਪਟੀ ਵਾਰਡਨ ਅਤੇ ਵਿਦਿਆਰਥੀ ਭਲਾਈ ਦੇ ਐਸੋਸੀਏਟ ਡੀਨ ਨੂੰ ਬਦਲ ਦਿੱਤਾ ਗਿਆ ਹੈ। ਇਸ ਦੌਰਾਨ, ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਨੇ ਘਟਨਾ ਨੂੰ ਸ਼ੱਕੀ ਦੱਸਿਆ ਹੈ ਅਤੇ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ […]
Amritpal Singh
By : Updated On: 18 Apr 2026 14:32:PM
NIT ਕੁਰੂਕਸ਼ੇਤਰ ਖੁਦਕੁਸ਼ੀ ਮਾਮਲਾ: ਹੋਸਟਲ ਵਾਰਡਨ ਸਣੇ 3 ਉੱਤੇ ਐਕਸ਼ਨ

NIT ਕੁਰੂਕਸ਼ੇਤਰ ਵਿੱਚ ਬੀ.ਟੈਕ ਵਿਦਿਆਰਥਣ ਦੀਕਸ਼ਾ ਦੇ ਖੁਦਕੁਸ਼ੀ ਮਾਮਲੇ ਵਿੱਚ, ਸੰਸਥਾ ਨੇ ਮਹੱਤਵਪੂਰਨ ਕਾਰਵਾਈ ਕੀਤੀ ਹੈ, ਜਿਸ ਵਿੱਚ ਕੁੜੀਆਂ ਦੇ ਹੋਸਟਲ ਦੇ ਮੁੱਖ ਵਾਰਡਨ, ਡਿਪਟੀ ਵਾਰਡਨ ਅਤੇ ਵਿਦਿਆਰਥੀ ਭਲਾਈ ਦੇ ਐਸੋਸੀਏਟ ਡੀਨ ਨੂੰ ਬਦਲ ਦਿੱਤਾ ਗਿਆ ਹੈ। ਇਸ ਦੌਰਾਨ, ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਨੇ ਘਟਨਾ ਨੂੰ ਸ਼ੱਕੀ ਦੱਸਿਆ ਹੈ ਅਤੇ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਤੋਂ ਬਾਅਦ, ਪਰਿਵਾਰ ਦੁੱਖ ਅਤੇ ਗੁੱਸਾ ਪ੍ਰਗਟ ਕਰ ਰਿਹਾ ਹੈ।

ਛੁੱਟੀਆਂ ਦਾ ਐਲਾਨ ਅਤੇ ਪ੍ਰੀਖਿਆਵਾਂ ਮੁਲਤਵੀ
ਦੱਸ ਦੇਈਏ ਕਿ, ਸੰਸਥਾ ਨੇ 4 ਮਈ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆਵਾਂ ਵੀ 5 ਮਈ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਐਨਆਈਟੀ ਕੁਰੂਕਸ਼ੇਤਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼
ਮ੍ਰਿਤਕਾ ਦੇ ਮਾਮੇ ਦੇ ਮੁੰਡੇ ਪ੍ਰਕਾਸ਼ ਉਪਾਧਿਆਏ ਨੇ ਕਿਹਾ, “ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਸਮਰਥਨ ਮਿਲ ਰਿਹਾ ਹੈ, ਪਰ ਸੰਸਥਾ ਪ੍ਰਸ਼ਾਸਨ ਦੇ ਕੰਮਕਾਜ ‘ਤੇ ਸਵਾਲ ਉਠਾਏ ਜਾ ਰਹੇ ਹਨ।” ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ, ‘ਵਿਦਿਆਰਥਣ ਦੇ ਦੋਸਤਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ, ਜਿਸ ਨਾਲ ਮਾਮਲੇ ਬੰ ਦਬਾਉਣ ਦਾ ਸ਼ੱਕ ਪੈਦਾ ਹੋ ਰਿਹਾ ਹੈ।”

ਮੇਰੀ ਦੀ ਬਹੁਤ ਮਜ਼ਬੂਤ ਸੀ। ਉਹ ਪੜ੍ਹਨ ਵਿੱਚ ਕਾਫੀ ਹੁਸ਼ਿਆਰ ਸੀ। ਜੇਈਈ ਵਿੱਚ ਵੀ ਉਸ ਦੇ ਵਧੀਆ ਨੰਬਰ ਆਏ। ਉਸ ਨੇ ਅਜਿਹਾ ਕਦਮ ਚੁੱਕਿਆ, ਇਸ ਪਿੱਛੇ ਹੋਰ ਹਾਲਾਤ ਜ਼ਿੰਮੇਵਾਰ ਹਨ। ਜੋ ਇਸ ਪਿੱਛੇ ਦੋਸ਼ੀ ਹੋਵੇਗਾ, ਉਸ ਮੈਂ ਨਹੀਂ ਛਡਾਂਗਾ। ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। – ਸ਼ਸ਼ੀ ਦੁਬੇ, ਮ੍ਰਿਤਕਾ ਦੇ ਪਿਤਾ

ਸੀਬੀਆਈ ਜਾਂਚ ਦੀ ਮੰਗ
ਮ੍ਰਿਤਕ ਦੀਕਸ਼ਾ ਦੇ ਪਿਤਾ ਸ਼ਸ਼ੀ ਕੁਮਾਰ ਦੂਬੇ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਅਤੇ ਕ੍ਰਾਈਮ ਬ੍ਰਾਂਚ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ, “ਮੇਰੀ ਧੀ ਇੱਕ ਹੁਸ਼ਿਆਰ ਵਿਦਿਆਰਥਣ ਸੀ ਅਤੇ ਖੁਦਕੁਸ਼ੀ ਕਰਨਾ ਉਸ ਦਾ ਸੁਭਾਅ ਨਹੀਂ ਸੀ। ਪਰਿਵਾਰ ਦੇ ਅਨੁਸਾਰ, ਵਿਦਿਆਰਥਣ ਘਰ ਵਿੱਚ ਹਰ ਰੋਜ਼ ਆਮ ਦਿਨਾਂ ਵਾਂਗ ਹੀ ਗੱਲਬਾਤ ਕਰਦੀ ਸੀ, ਜਿਸ ਕਾਰਨ ਇਹ ਘਟਨਾ ਹੋਰ ਵੀ ਸ਼ੱਕੀ ਜਾਪਦੀ ਹੈ।”

ਦੋ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ
ਵਿਦਿਆਰਥਣ ਦੀਕਸ਼ਾ ਦਾ ਪੋਸਟਮਾਰਟਮ ਦੋ ਡਾਕਟਰਾਂ ਦੇ ਪੈਨਲ ਵੱਲੋਂ ਕੀਤਾ ਗਿਆ। ਪਰਿਵਾਰ ਬਿਹਾਰ ਤੋਂ ਕੁਰੂਕਸ਼ੇਤਰ ਆਇਆ, ਜਿੱਥੇ ਪੋਸਟਮਾਰਟਮ ਕੀਤਾ ਗਿਆ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰ ਨੇ ਇਹ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਸੰਸਥਾ ਵਿੱਚ ਪਹਿਲਾਂ ਹੋਈਆਂ ਤਿੰਨ ਖੁਦਕੁਸ਼ੀਆਂ ਪਿੱਛੇ ਕੋਈ ਡੂੰਘਾ ਕਾਰਨ ਹੋ ਸਕਦਾ ਹੈ, ਜਿਸ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ “ਜੇਕਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ, ਤਾਂ ਉਹ ਬਿਹਾਰ ਤੋਂ ਦਿੱਲੀ ਤੱਕ ਇਨਸਾਫ਼ ਲਈ ਲੜਨਗੇ।”

ਮਾਮਲੇ ਦੀ ਜਾਂਚ ਕਰ ਰਹੀ ਪੁਲਿਸ
ਕੇਯੂਕੇ ਪੁਲਿਸ ਸਟੇਸ਼ਨ ਦੇ ਇੰਚਾਰਜ ਵਿਸ਼ਾਲ ਕੁਮਾਰ ਨੇ ਦੱਸਿਆ ਕਿ, “ਪੋਸਟਮਾਰਟਮ ਤੋਂ ਬਾਅਦ ਵਿਦਿਆਰਥੀ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਫਿਲਹਾਲ ਪਰਿਵਾਰ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਪਿਛਲੇ ਮਾਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਅਤੇ ਹੁਣ ਹਰ ਕੋਈ ਪ੍ਰਸ਼ਾਸਨ ਦੇ ਅਗਲੇ ਕਦਮਾਂ ‘ਤੇ ਨਜ਼ਰ ਰੱਖ ਰਿਹਾ ਹੈ।”

Read Latest News and Breaking News at Daily Post TV, Browse for more News

Ad
Ad