ਪਤਨੀ ਲਈ ਦਵਾਈ ਲੈਣ ਜਾ ਰਿਹਾ ਪਤੀ, ਹੜ੍ਹ ਦੇ ਤੇਜ਼ ਵਹਾਅ ‘ਚ ਰੁੜ੍ਹਿਆ, ਡੁੱਬਣ ਕਾਰਨ ਹੋਈ ਮੌਤ
Punjab News; ਫਿਰੋਜ਼ਪੁਰ ਹੜ੍ਹ ਦੇ ਤੇਜ਼ ਵਹਾਅ ‘ਚ ਵਿੱਚ ਡੁੱਬਣ ਕਾਰਨ ਇੱਕ ਦੀ ਮੌਤ ਹੋ ਗਈ। ਦਸ ਦੇਈਏ ਕਿ ਟੱਲੀ ਗੁਲਾਮ ਦਾ ਰਹਿਣ ਵਾਲਾ ਗੁਰਮੀਤ ਸਿੰਘ ਅਪਣੀ ਪਤਨੀ ਲਈ ਮੈਡੀਕਲ ਸਟੋਰ ਤੋਂ ਦਵਾਈ ਲੈਣ ਜਾ ਰਿਹਾ ਸੀ ,ਜੋ ਕਿ ਰਸਤੇ ‘ਚ ਵਹਿ ਰਹੇ ਹੜ੍ਹ ਦੇ ਤੇਜ਼ ਪਾਣੀ ‘ਚ ਰੁੜ ਗਿਆ, ਜਿਸਤੋਂ ਬਾਅਦ ਉਸਦੀ ਪਾਣੀ ‘ਚ […]
By :
Jaspreet Singh
Updated On: 06 Sep 2025 17:10:PM
Punjab News; ਫਿਰੋਜ਼ਪੁਰ ਹੜ੍ਹ ਦੇ ਤੇਜ਼ ਵਹਾਅ ‘ਚ ਵਿੱਚ ਡੁੱਬਣ ਕਾਰਨ ਇੱਕ ਦੀ ਮੌਤ ਹੋ ਗਈ। ਦਸ ਦੇਈਏ ਕਿ ਟੱਲੀ ਗੁਲਾਮ ਦਾ ਰਹਿਣ ਵਾਲਾ ਗੁਰਮੀਤ ਸਿੰਘ ਅਪਣੀ ਪਤਨੀ ਲਈ ਮੈਡੀਕਲ ਸਟੋਰ ਤੋਂ ਦਵਾਈ ਲੈਣ ਜਾ ਰਿਹਾ ਸੀ ,ਜੋ ਕਿ ਰਸਤੇ ‘ਚ ਵਹਿ ਰਹੇ ਹੜ੍ਹ ਦੇ ਤੇਜ਼ ਪਾਣੀ ‘ਚ ਰੁੜ ਗਿਆ, ਜਿਸਤੋਂ ਬਾਅਦ ਉਸਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ।
ਦਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਰੁਕ-ਰੁਕ ਹੋ ਰਹੀ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਜਿਸ ਨਾਲ ਲੋਕਾਂ ਦੇ ਘਰਾਂ ਤੱਕ ਵੀ ਕਈ ਫੁੱਟ ਪਾਣੀ ਪਹੁੰਚ ਗਿਆ ਹੈ। ਹੜ੍ਹਾਂ ਦੇ ਪਾਣੀ ਨਾਲ ਜਿਥੇ ਜਨਜੀਵਨ ਪੂਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ, ਉਥੇ ਹੀ ਕਿਸਾਨਾਂ ਦੀ ਕਈ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆਉਣ ਨਾਲ ਤਬਾਹ ਹੋ ਚੁਕੀ ਹੈ।