ਪਤੀ ਪਤਨੀ ਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨਹਿਰ ‘ਚ ਛਾਲ ਮਾਰਕੇ ਕੀਤੀ ਜੀਵਨ ਲੀਲਾ ਸਮਾਪਤ
Suicide In Fatehgarh Sahib; ਫਤਿਹਗੜ੍ਹ ਸਾਹਿਬ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਘਰੇਲੂ ਕਲੇਸ਼ ਨੂੰ ਲੈ ਕੇ ਪਤੀ ਨੇ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਮ੍ਰਿਤਕ ਦੀ ਪਹਿਚਾਨ ਸਤਨਾਮ ਸਿੰਘ (35 ) ਵਾਸੀ ਪਿੰਡ ਜਮੀਤਗੜ੍ਹ ਵਜੋਂ ਹੋਈ ਹੈ, ਜੋ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ,
ਉਧਰ ਪੁਲਿਸ ਥਾਣਾ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ, ਭਰਾ ਅਤੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨਾ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਮ੍ਰਿਤਕ ਦੇ ਦੋ ਬੱਚੇ ਇੱਕ ਲੜਕਾ ਅਤੇ ਲੜਕੀ ਹਨ । ਪੁਲਿਸ ਵੱਲੋਂ ਸਤਨਾਮ ਸਿੰਘ ਦੀ ਡੈਡ ਬੋਡੀ ਸਰਹੰਦ ਭਾਖੜਾ ਨਹਿਰ ਨੇੜੇ ਗੰਡਾ ਖੇੜੀ ਤੋਂ ਬਰਾਮਦ ਕਰ ਲਈ ਗਈ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਡੀਐਸਪੀ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੇ ਜੀਜੇ ਵਲੋ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਸਾਲੇ ਸਤਨਾਮ ਸਿੰਘ ਦੀ ਪਤਨੀ ਹਰਪ੍ਰੀਤ ਕੌਰ, ਉਸ ਦਾ ਸਹੁਰਾ ਜਸਵੀਰ ਸਿੰਘ ਅਤੇ ਸਾਲਾ ਗੋਰਖਾ ਮਿਲ ਕੇ ਸਤਿਨਾਮ ਸਿੰਘ ਨੂੰ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਕਰਦੇ ਆ ਰਹੇ ਸਨ। ਸਤਨਾਮ ਸਿੰਘ ਆਪਣੇ ਮਾਪਿਆਂ ਦਾ ਇੱਕਲੋਤਾ ਪੁੱਤਰ ਹੋਣ ਕਾਰਨ ਜੋਇੰਟ ਫੈਮਲੀ ਵਿੱਚ ਰਹਿੰਦਾ ਸੀ ਜਦੋਂ ਕਿ ਉਸ ਦੇ ਸਹੁਰਾ ਪਰਿਵਾਰ ਸਤਿਨਾਮ ਸਿੰਘ ਨੂੰ ਵੱਖਰੇ ਤੌਰ ਤੇ ਰਹਿਣ ਲਈ ਜ਼ੋਰ ਪਾ ਰਹੇ ਸਨ, ਪਰ ਮਾਪਿਆਂ ਦੀ ਰੋਟੀ ਪਾਣੀ ਦਾ ਕੋਈ ਹੋਰ ਸਹਾਰਾ ਨਾ ਹੋਣ ਕਰਕੇ ਸਤਨਾਮ ਸਿੰਘ ਬੇਬਸ ਹੋ ਕੇ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ, ਜਿਸ ਨੂੰ ਉਕਤ ਵਿਅਕਤੀਆਂ ਵੱਲੋਂ ਧਮਕਾਇਆ ਜਾਂਦਾ ਰਿਹਾ, ਜਿਹਨਾਂ ਤੋਂ ਤੰਗ ਆ ਕੇ ਸਤਨਾਮ ਸਿੰਘ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਿਸ ਦੀ ਲਾਸ਼ ਨਹਿਰ ਚੋਂ ਬਰਾਮਦ ਹੋ ਗਈ ਹੈ।
ਭਿੰਦਰ ਸਿੰਘ ਦੇ ਬਿਆਨਾਂ ਤੇ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਸਹੁਰੇ ਜਸਵੀਰ ਸਿੰਘ ਅਤੇ ਸਾਲੇ ਗੋਰਖਾ ਮੁਕੱਦਮਾ ਦਰਜ ਕਰਕੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।