IND A vs SL A: ਵਿਪਰਾਜ ਨਿਗਮ ਦੀ ਇੱਕ ਗਲਤੀ ਪਈ ਭਾਰੀ, ਅੰਪਾਇਰ ਨੇ ਭਾਰਤ ‘ਤੇ ਲਗਾਈ 10 ਰਨਾਂ ਦੀ ਪੈਨਲਟੀ
ਦੰਬੁੱਲਾ (ਸ਼੍ਰੀਲੰਕਾ): ਸ਼੍ਰੀਲੰਕਾ ਵਿੱਚ ਖੇਡੀ ਜਾ ਰਹੀ ਟ੍ਰਾਈ-ਨੇਸ਼ਨ ਏ ਸੀਰੀਜ਼ ਦੇ ਚੌਥੇ ਮੈਚ ਵਿੱਚ ਭਾਰਤ ਏ ਨੂੰ ਇੱਕ ਅਜੀਬੋ-ਗਰੀਬ ਕਾਰਨ ਕਰਕੇ 10 ਰਨਾਂ ਦਾ ਨੁਕਸਾਨ ਝੱਲਣਾ ਪਿਆ। ਭਾਰਤੀ ਟੀਮ ਦੇ ਆਲਰਾਊਂਡਰ ਵਿਪਰਾਜ ਨਿਗਮ ਦੀ ਇੱਕ ਗਲਤੀ ਕਾਰਨ ਅੰਪਾਇਰਾਂ ਨੇ ਟੀਮ ‘ਤੇ 10 ਰਨਾਂ ਦੀ ਪੈਨਲਟੀ ਲਗਾ ਦਿੱਤੀ।
ਮੈਚ ਦੌਰਾਨ ਵਿਪਰਾਜ ਨਿਗਮ ਦੋ ਵਾਰ ਪਿੱਚ ਦੇ “ਡੇਂਜਰ ਏਰੀਆ” (ਖਤਰਨਾਕ ਹਿੱਸੇ) ਵਿੱਚ ਦੌੜ ਗਏ। ਕ੍ਰਿਕਟ ਦੇ ਨਿਯਮਾਂ ਅਨੁਸਾਰ ਬੱਲੇਬਾਜ਼ ਜਾਂ ਗੇਂਦਬਾਜ਼ ਵੱਲੋਂ ਵਾਰ-ਵਾਰ ਪਿੱਚ ਦੇ ਇਸ ਹਿੱਸੇ ‘ਤੇ ਦੌੜਣਾ ਮਨਾਹੀ ਹੈ, ਕਿਉਂਕਿ ਇਸ ਨਾਲ ਪਿੱਚ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਇਸ ਤੋਂ ਪਹਿਲਾਂ ਭਾਰਤੀ ਖਿਡਾਰੀ ਅਨੁਕੁਲ ਰਾਏ ਨੂੰ ਵੀ ਇਸੇ ਤਰ੍ਹਾਂ ਦੀ ਹਰਕਤ ਲਈ ਚੇਤਾਵਨੀ ਦਿੱਤੀ ਗਈ ਸੀ। ਜਦੋਂ ਵਿਪਰਾਜ ਨਿਗਮ ਨੇ ਦੁਬਾਰਾ ਨਿਯਮ ਦੀ ਉਲੰਘਣਾ ਕੀਤੀ, ਤਾਂ ਅੰਪਾਇਰਾਂ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਭਾਰਤ ਏ ‘ਤੇ ਸਿੱਧੀ 10 ਰਨਾਂ ਦੀ ਪੈਨਲਟੀ ਲਗਾ ਦਿੱਤੀ।
ਮੈਚ ਵਿੱਚ ਕੀ ਹੋਇਆ?
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਏ ਨੇ 50 ਓਵਰਾਂ ਵਿੱਚ 265 ਰਨ ਬਣਾਏ। ਟੀਮ ਲਈ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ, ਪਰ ਪੈਨਲਟੀ ਕਾਰਨ ਟੀਮ ਨੂੰ ਵਾਧੂ ਨੁਕਸਾਨ ਝੱਲਣਾ ਪਿਆ।
ਕੀ ਕਹਿੰਦਾ ਹੈ ਨਿਯਮ?
ਐਮਸੀਸੀ