SIR ’ਚ ਕਥਿਤ ਬੇਨਿਯਮੀਆਂ ਖ਼ਿਲਾਫ਼ ਅੱਜ ਦਿੱਲੀ ’ਚ INDIA ਗੱਠਜੋੜ ਦੀ ਰੈਲੀ
ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਖ਼ਿਲਾਫ਼ ਅਤੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਸੈਂਟਿਵ ਰਿਵੀਜ਼ਨ (SIR) ਦੌਰਾਨ ਕਥਿਤ ਬੇਨਿਯਮੀਆਂ ਦੇ ਵਿਰੋਧ ਵਿੱਚ ਅੱਜ INDIA ਗੱਠਜੋੜ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕੀਤੀ ਜਾਵੇਗੀ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ‘ਆਸਕ ਮੀ ਐਨੀਥਿੰਗ’ (AMA) ਸੈਸ਼ਨ ਦੌਰਾਨ ਦੱਸਿਆ ਕਿ ਗੱਠਜੋੜ ਦਾ ਮਾਰਚ 1 ਨਵੰਬਰ ਨੂੰ ਦੁਪਹਿਰ 12 ਵਜੇ ਮਿੰਟੋ ਰੋਡ ਤੋਂ ਸ਼ੁਰੂ ਹੋਵੇਗਾ। ਇਹ ਮਾਰਚ ਕਨਾਟ ਪਲੇਸ ਜੰਕਸ਼ਨ ਅਤੇ ਅਜਮੇਰੀ ਗੇਟ ਰਾਹੀਂ ਹੁੰਦਾ ਹੋਇਆ ਰਾਮਲੀਲਾ ਮੈਦਾਨ ਵਿੱਚ ਸਮਾਪਤ ਹੋਵੇਗਾ।
ਹਾਲਾਂਕਿ, ਦਿੱਲੀ ਪੁਲਿਸ ਨੇ ਇਸ ਮਾਰਚ ਲਈ ਇਜਾਜ਼ਤ ਨਹੀਂ ਦਿੱਤੀ ਹੈ। ਰੈਲੀ ਅਤੇ ਪ੍ਰਸਤਾਵਿਤ ਮਾਰਚ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦੱਸਿਆ ਗਿਆ ਹੈ। ਗੱਠਜੋੜ ਵੱਲੋਂ ਇਹ ਪ੍ਰਦਰਸ਼ਨ SIR ਦੀ ਪ੍ਰਕਿਰਿਆ ਅਤੇ ਇਸ ਦੌਰਾਨ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ।