Journalism Of Hope
BREAKING NEWS
ਭਾਈ ਪਰਵਿੰਦਰ ਸਿੰਘ (ਝੋਟਾ) ਕੌਮ ਦਾ ਸ਼ਹੀਦ, ਜਥੇਦਾਰ ਗੜਗੱਜ ਨੇ ਕੀਤਾ ਐਲਾਨ.....OSD ਰਾਜਬੀਰ ਸਿੰਘ ਘੁੰਮਣ ਨੂੰ ਹਾਈਕੋਰਟ ਤੋਂ ਫਿਲਹਾਲ ਰਾਹਤ ਨਹੀਂ, ਸੁਣਵਾਈ ਮੁਲਤਵੀ....ਹਾਈਕੋਰਟ ਤੋਂ ਸੰਜੀਵ ਅਰੋੜਾ ਨੂੰ ਵੱਡਾ ਝਟਕਾ: ਜ਼ਮਾਨਤ ਪਟੀਸ਼ਨ ਖਾਰਜ....ਮਾਨਸਾ ਤੋਂ ਬਾਅਦ ਫੇਰ ਵੱਡੀ ਵਾਰਦਾਤ ! ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ......ਮੋਗਾ ਬੱਸ ਅੱਗਜ਼ਨੀ ਮਾਮਲੇ ’ਚ ਡੇਰਾ ਸੱਚਾ ਸੌਦਾ ਦੇ 9 ਪ੍ਰੇਮੀ ਬਰੀ.....15 ਸਾਲ ਪੁਰਾਣੇ ਸਿਟਰਸ ਕੌਂਸਲ ਘੁਟਾਲੇ ’ਚ 9 ਦੋਸ਼ੀਆਂ ਨੂੰ ਹੋਈ ਸਜ਼ਾ.....ਦਿਲ ਦਹਿਲਾਉਣ ਵਾਲੀ ਘਟਨਾ: 10 ਸਾਲ ਦੀ ਬੱਚੀ ਨੇ 18 ਮਹੀਨਿਆਂ ਦੀ ਬੱਚੀ ਨੂੰ ਛੇਵੀਂ ਮੰਜ਼ਿਲ ਤੋਂ ਸੁੱਟਿਆ......ਦਸੰਬਰ ’ਚ ਕੈਨੇਡਾ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ.....

ਭਾਰਤ ਨੇ ਰਚਿਆ ਇਤਿਹਾਸ: ਪਹਿਲੀ ਵਾਰ 400+ ਦਾ ਟਾਰਗੇਟ ਕੀਤਾ ਚੇਜ਼, ਗਿੱਲ ਨੇ ਜੜਿਆ ਸਭ ਤੋਂ ਤੇਜ਼ ਦੋਹਰਾ ਸੈਂਕੜਾ

India Successfully chased target of 405: ਗੁਵਾਹਾਟੀ: ਗੁਵਾਹਾਟੀ ਵਿੱਚ ਬੁੱਧਵਾਰ ਨੂੰ ਖੇਡੇ ਗਏ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 405 ਦੌੜਾਂ ਬਣਾਈਆਂ। ਜਵਾਬ ਵਿੱਚ […]
By : Updated On: 01 Oct 2026 09:12:AM
ਭਾਰਤ ਨੇ ਰਚਿਆ ਇਤਿਹਾਸ: ਪਹਿਲੀ ਵਾਰ 400+ ਦਾ ਟਾਰਗੇਟ ਕੀਤਾ ਚੇਜ਼, ਗਿੱਲ ਨੇ ਜੜਿਆ ਸਭ ਤੋਂ ਤੇਜ਼ ਦੋਹਰਾ ਸੈਂਕੜਾ

India Successfully chased target of 405: ਗੁਵਾਹਾਟੀ: ਗੁਵਾਹਾਟੀ ਵਿੱਚ ਬੁੱਧਵਾਰ ਨੂੰ ਖੇਡੇ ਗਏ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 405 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ 43.3 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ ਆਪਣੇ 52 ਸਾਲ ਦੇ ਵਨਡੇ ਇਤਿਹਾਸ ਵਿੱਚ ਪਹਿਲੀ ਵਾਰ 400 ਤੋਂ ਵੱਧ ਦੌੜਾਂ ਦਾ ਟੀਚਾ ਸਫਲਤਾਪੂਰਵਕ ਚੇਜ਼ ਕੀਤਾ ਹੈ।

ਇਸ਼ਤਿਹਾਰ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ
ਭਾਰਤ ਦੀ ਜਿੱਤ ਦੇ ਹੀਰੋ ਕਪਤਾਨ ਸ਼ੁਭਮਨ ਗਿੱਲ ਰਹੇ। ਉਨ੍ਹਾਂ ਨੇ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਇਆ। ਗਿੱਲ ਨੇ ਸਿਰਫ਼ 117 ਗੇਂਦਾਂ ਵਿੱਚ 200 ਦੌੜਾਂ ਪੂਰੀਆਂ ਕੀਤੀਆਂ ਅਤੇ 133 ਗੇਂਦਾਂ ‘ਤੇ ਨਾਬਾਦ 223 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 26 ਚੌਕੇ ਅਤੇ 8 ਛੱਕੇ ਸ਼ਾਮਲ ਰਹੇ। ਗਿੱਲ ਨੇ ਰੋਹਿਤ ਸ਼ਰਮਾ ਨਾਲ ਪਹਿਲੀ ਵਿਕਟ ਲਈ 255 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਨੇ 101 ਦੌੜਾਂ ਦੀ ਪਾਰੀ ਖੇਡਦਿਆਂ ਆਪਣੇ ਵਨਡੇ ਕਰੀਅਰ ਦਾ 35ਵਾਂ ਸੈਂਕੜਾ ਲਗਾਇਆ। ਵਿਰਾਟ ਕੋਹਲੀ 29 ਦੌੜਾਂ ਬਣਾ ਕੇ ਆਊਟ ਹੋਏ, ਜਦਕਿ ਰਿਤੁਰਾਜ ਗਾਇਕਵਾੜ 31 ਦੌੜਾਂ ਬਣਾ ਕੇ ਨਾਬਾਦ ਰਹੇ।

ਗਿੱਲ ਨੇ ਈਸ਼ਾਨ ਕਿਸ਼ਨ ਦਾ ਰਿਕਾਰਡ ਤੋੜਿਆ
ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਦੇ ਮਾਮਲੇ ਵਿੱਚ ਗਿੱਲ ਨੇ ਭਾਰਤ ਦੇ ਈਸ਼ਾਨ ਕਿਸ਼ਨ ਦਾ ਰਿਕਾਰਡ ਤੋੜ ਦਿੱਤਾ। ਈਸ਼ਾਨ ਨੇ 2022 ਵਿੱਚ ਬੰਗਲਾਦੇਸ਼ ਖ਼ਿਲਾਫ਼ 126 ਗੇਂਦਾਂ ਵਿੱਚ ਦੋਹਰਾ ਸੈਂਕੜਾ ਪੂਰਾ ਕੀਤਾ ਸੀ। ਇਹ ਗਿੱਲ ਦਾ ਵਨਡੇ ਵਿੱਚ ਦੂਜਾ ਦੋਹਰਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2023 ਵਿੱਚ ਨਿਊਜ਼ੀਲੈਂਡ ਖ਼ਿਲਾਫ਼ 149 ਗੇਂਦਾਂ ਵਿੱਚ 208 ਦੌੜਾਂ ਬਣਾਈਆਂ ਸਨ।

ਭਾਰਤ ਤੋਂ ਪਹਿਲਾਂ ਸਿਰਫ਼ ਦੱਖਣੀ ਅਫਰੀਕਾ ਨੇ ਕੀਤਾ ਸੀ 400+ ਦਾ ਚੇਜ਼
ਭਾਰਤ ਤੋਂ ਪਹਿਲਾਂ ਵਨਡੇ ਕ੍ਰਿਕਟ ਵਿੱਚ 400 ਤੋਂ ਵੱਧ ਦੌੜਾਂ ਦਾ ਟੀਚਾ ਸਿਰਫ਼ ਦੱਖਣੀ ਅਫਰੀਕਾ ਨੇ ਹਾਸਲ ਕੀਤਾ ਸੀ। ਦੱਖਣੀ ਅਫਰੀਕਾ ਨੇ 2006 ਵਿੱਚ ਜੋਹਾਨਸਬਰਗ ਵਿੱਚ ਆਸਟ੍ਰੇਲੀਆ ਵੱਲੋਂ ਦਿੱਤਾ 435 ਦੌੜਾਂ ਦਾ ਟੀਚਾ ਹਾਸਲ ਕੀਤਾ ਸੀ। ਭਾਰਤ ਨੇ ਆਪਣਾ ਪਹਿਲਾ ਵਨਡੇ ਮੈਚ 1974 ਵਿੱਚ ਇੰਗਲੈਂਡ ਖ਼ਿਲਾਫ਼ ਖੇਡਿਆ ਸੀ। ਇਸ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਵੱਡਾ ਸਫਲ ਰਨ ਚੇਜ਼ 360 ਦੌੜਾਂ ਦਾ ਸੀ, ਜੋ ਟੀਮ ਨੇ 2013 ਵਿੱਚ ਆਸਟ੍ਰੇਲੀਆ ਖ਼ਿਲਾਫ਼ ਹਾਸਲ ਕੀਤਾ ਸੀ।

Read Latest News and Breaking News at Daily Post TV, Browse for more News

Ad
Ad

Punjab District News