Banner
Banner

India T20I Squad: ਟੀ-20 ‘ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ ‘ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ ‘ਚ ਫੈਨਜ਼…

India T20I Squad: ਸ਼ੁਭਮਨ ਗਿੱਲ ਆਈਪੀਐਲ 2026 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਸਨ, ਜਿਨ੍ਹਾਂ ਨੇ 16 ਪਾਰੀਆਂ ਵਿੱਚ 732 ਦੌੜਾਂ ਬਣਾਈਆਂ। ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਫਾਈਨਲ ਵਿੱਚ ਵੀ ਪਹੁੰਚੀ। ਉਹ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਔਰੇਂਜ ਕੈਪ ਜੇਤੂ ਵੈਭਵ ਸੂਰਿਆਵੰਸ਼ੀ ਤੋਂ ਸਿਰਫ਼ 44 ਦੌੜਾਂ ਪਿੱਛੇ ਸਨ। ਜਿੱਥੇ ਵੈਭਵ ਨੂੰ ਪਹਿਲੀ […]
Dailypost News
By : Updated On: 08 Jun 2026 16:38:PM
India T20I Squad: ਟੀ-20 ‘ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ ‘ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ ‘ਚ ਫੈਨਜ਼…

India T20I Squad: ਸ਼ੁਭਮਨ ਗਿੱਲ ਆਈਪੀਐਲ 2026 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਸਨ, ਜਿਨ੍ਹਾਂ ਨੇ 16 ਪਾਰੀਆਂ ਵਿੱਚ 732 ਦੌੜਾਂ ਬਣਾਈਆਂ। ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਫਾਈਨਲ ਵਿੱਚ ਵੀ ਪਹੁੰਚੀ। ਉਹ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਔਰੇਂਜ ਕੈਪ ਜੇਤੂ ਵੈਭਵ ਸੂਰਿਆਵੰਸ਼ੀ ਤੋਂ ਸਿਰਫ਼ 44 ਦੌੜਾਂ ਪਿੱਛੇ ਸਨ। ਜਿੱਥੇ ਵੈਭਵ ਨੂੰ ਪਹਿਲੀ ਵਾਰ ਰਾਸ਼ਟਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ, ਉੱਥੇ ਹੀ ਗਿੱਲ ਨੂੰ ਆਇਰਲੈਂਡ, ਇੰਗਲੈਂਡ ਅਤੇ ਏਸ਼ੀਆਈ ਖੇਡਾਂ ਲਈ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਹੁਣ ਇਸਦੇ ਪਿੱਛੇ ਦਾ ਕਾਰਨ ਵੀ ਸਾਹਮਣੇ ਆਇਆ ਹੈ।

ਸ਼ੁਭਮਨ ਗਿੱਲ ਨੇ ਅਫਗਾਨਿਸਤਾਨ ਵਿਰੁੱਧ ਟੈਸਟ ਦੀ ਪਹਿਲੀ ਪਾਰੀ ਵਿੱਚ ਵੀ ਸੈਂਕੜਾ ਲਗਾਇਆ ਹੈ। ਇਸ ਟੈਸਟ ਦੇ ਪਹਿਲੇ ਦਿਨ, ਸ਼ਨੀਵਾਰ ਨੂੰ ਹੀ ਆਇਰਲੈਂਡ, ਇੰਗਲੈਂਡ ਦੌਰੇ ਅਤੇ ਏਸ਼ੀਆਈ ਖੇਡਾਂ ਲਈ ਭਾਰਤੀ ਟੀਮਾਂ ਦਾ ਐਲਾਨ ਕੀਤਾ ਗਿਆ। ਸੂਰਿਆਕੁਮਾਰ ਯਾਦਵ ਨੂੰ ਤਿੰਨਾਂ ਟੀਮਾਂ ਵਿੱਚੋਂ ਬਾਹਰ ਕਰ ਦਿੱਤਾ ਗਿਆ, ਅਤੇ ਬੀਸੀਸੀਆਈ ਨੇ ਸ਼੍ਰੇਅਸ ਅਈਅਰ ਨੂੰ ਕਪਤਾਨ ਨਿਯੁਕਤ ਕੀਤਾ। ਤਿਲਕ ਵਰਮਾ ਨੂੰ ਉਪ-ਕਪਤਾਨ ਚੁਣਿਆ ਗਿਆ, ਅਤੇ ਵੈਭਵ ਸੂਰਿਆਵੰਸ਼ੀ ਨੂੰ ਤਿੰਨਾਂ ਟੀਮਾਂ ਵਿੱਚ ਸ਼ਾਮਲ ਕੀਤਾ ਗਿਆ।

ਸ਼ੁਭਮਨ ਗਿੱਲ ਨੂੰ ਕਿਉਂ ਨਹੀਂ ਚੁਣਿਆ ਗਿਆ?

ਟੀ-20 ਟੀਮ ਦੇ ਐਲਾਨ ਤੋਂ ਬਾਅਦ ਕੁਝ ਲੋਕ ਸੋਸ਼ਲ ਮੀਡੀਆ ‘ਤੇ ਆਲੋਚਨਾ ਕਰ ਰਹੇ ਸੀ ਕਿ ਸ਼ਾਨਦਾਰ ਫਾਰਮ ਦੇ ਬਾਵਜੂਦ ਸ਼ੁਭਮਨ ਗਿੱਲ ਨੂੰ ਕਿਉਂ ਨਹੀਂ ਚੁਣਿਆ ਗਿਆ। ਹੁਣ, ਇੱਕ ਰਿਪੋਰਟ ਨੇ ਬੀਸੀਸੀਆਈ ਦੇ ਫੈਸਲੇ ਦੇ ਪਿੱਛੇ ਦੇ ਕਾਰਨ ਦਾ ਖੁਲਾਸਾ ਕੀਤਾ ਹੈ। ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਗਿੱਲ ਨੂੰ ਟੈਸਟ ਅਤੇ ਵਨਡੇ ਮੈਚਾਂ ਨੂੰ ਤਰਜੀਹ ਦੇਣ ਲਈ ਕਿਹਾ ਗਿਆ ਹੈ।

ਸੂਤਰਾਂ ਨੇ ਦੱਸਿਆ, “ਚੋਣ ਕਮੇਟੀ ਨੇ ਸ਼ੁਭਮਨ ਗਿੱਲ ਨੂੰ 2027 ਦੇ ਵਨਡੇ ਵਿਸ਼ਵ ਕੱਪ ਤੱਕ ਟੈਸਟ ਅਤੇ ਵਨਡੇ ਕ੍ਰਿਕਟ ਨੂੰ ਤਰਜੀਹ ਦੇਣ ਲਈ ਕਿਹਾ ਹੈ। ਉਹ ਸ਼ਾਨਦਾਰ ਫਾਰਮ ਵਿੱਚ ਹੈ, ਪਰ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਬੋਰਡ ਚਾਹੁੰਦਾ ਹੈ ਕਿ ਉਹ ਆਉਣ ਵਾਲੇ ਮਹੱਤਵਪੂਰਨ ਟੂਰਨਾਮੈਂਟ ਲਈ ਪੂਰੀ ਤਰ੍ਹਾਂ ਫਿੱਟ ਹੋਵੇ।”

ਭਾਰਤ ਦਾ ਅਗਲੇ 18 ਮਹੀਨਿਆਂ ਲਈ ਇੱਕ ਵਿਅਸਤ ਸ਼ਡਿਊਲ ਹੈ, ਜੇਕਰ ਸ਼ੁਭਮਨ ਗਿੱਲ ਲਈ ਤਿੰਨੋਂ ਫਾਰਮੈਟਾਂ ਵਿੱਚ ਖੇਡਣਾ ਬਹੁਤ ਥਕਾਵਟ ਵਾਲਾ ਹੋ ਸਕਦਾ ਹੈ। 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਕੋਲ 35 ਇੱਕ ਰੋਜ਼ਾ ਅਤੇ ਨੌਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਮੈਚ ਹਨ। ਇਹੀ ਕਾਰਨ ਹੈ ਕਿ ਗਿੱਲ ਨੂੰ ਟੀ-20 ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ, ਹਾਲਾਂਕਿ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹ 2028 ਦੇ ਓਲੰਪਿਕ ਅਤੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵਾਪਸੀ ਕਰੇਗਾ।

Read Latest News and Breaking News at Daily Post TV, Browse for more News

Ad
Ad