Journalism Of Hope
BREAKING NEWS
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਕੱਲ੍ਹ 1 ਅਕਤੂਬਰ ਤੋਂ.......ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 1 ਅਕਤੂਬਰ ਤੋਂ ਨਵਾਂ ਸ਼ਡਿਊਲ ਲਾਗੂ.......ਅੰਮ੍ਰਿਤਸਰ ਦੇ ਸਕੂਲਾਂ ਨੂੰ ਮਿਲੀਆਂ ਧਮਕੀ ਭਰੀਆਂ ਈਮੇਲਾਂ, ਵਿਦਿਆਰਥੀਆਂ ਨੂੰ ਘਰ ਭੇਜਿਆ.....LPU ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਨੈਸ਼ਨਲ ਹਾਈਵੇਅ ਜਾਮ ਕਰਨ ’ਤੇ FIR ਕੀਤੀ ਦਰਜ......ECI ਨੇ ਰੋਕੀ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ: ਜਤਾਈ ਕੌਮੀ ਸੁਰੱਖਿਆ ਦੀ ਚਿੰਤਾ.........ਬਰਖ਼ਾਸਤ AIG ਰਾਜਜੀਤ ਸਿੰਘ ਦਾ ਪੁਲੀਸ ਰਿਮਾਂਡ ਮੁੜ ਵਧਿਆ.......ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਕੁਝ ਘੰਟੇ ਪਹਿਲਾਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼.....ਹਰਿਆਣਾ ਦੇ ਕਿਸਾਨਾਂ ਵੱਲੋਂ ਦੁੱਧ ਦੀ ਸਪਲਾਈ ਬੰਦ ਕਰਨ ਦਾ ਐਲਾਨ

ਇਜ਼ਰਾਈਲ ਜਾ ਰਹੀ ਫਲਾਈਟ ਉਡਾ ਰਹੇ ਭਾਰਤੀ ਕੈਪਟਨ ’ਤੇ ਚਾਕੂ ਨਾਲ ਹਮਲਾ, ਬਹਾਦਰੀ ਨਾਲ ਬਚਾਈ 174 ਯਾਤਰੀ ਦੀ ਜਾਨ

Indian captain flying flight to Israel attacked with knife: ਨਵੀਂ ਦਿੱਲੀ: ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਫਲਾਈਟ ਵਿੱਚ ਬੁੱਧਵਾਰ ਨੂੰ ਕਾਕਪਿਟ ਅੰਦਰ ਪਾਇਲਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਰਿਪੋਰਟਾਂ ਮੁਤਾਬਕ ਭਾਰਤੀ ਕੈਪਟਨ ਸਮਿਤ ਮਛਾਰ ਅਤੇ ਓਮਾਨੀ ਸਹਿ-ਪਾਇਲਟ ਵਿਚਾਲੇ ਹੋਈ ਝੜਪ ਦੌਰਾਨ ਚਾਕੂ ਨਾਲ ਹਮਲਾ ਕੀਤਾ ਗਿਆ। ਘਟਨਾ ਤੋਂ ਬਾਅਦ ਜਹਾਜ਼ ਦੀ ਉਚਾਈ […]
By : Updated On: 01 Oct 2026 10:41:AM
ਇਜ਼ਰਾਈਲ ਜਾ ਰਹੀ ਫਲਾਈਟ ਉਡਾ ਰਹੇ ਭਾਰਤੀ ਕੈਪਟਨ ’ਤੇ ਚਾਕੂ ਨਾਲ ਹਮਲਾ, ਬਹਾਦਰੀ ਨਾਲ ਬਚਾਈ 174 ਯਾਤਰੀ ਦੀ ਜਾਨ

Indian captain flying flight to Israel attacked with knife: ਨਵੀਂ ਦਿੱਲੀ: ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਫਲਾਈਟ ਵਿੱਚ ਬੁੱਧਵਾਰ ਨੂੰ ਕਾਕਪਿਟ ਅੰਦਰ ਪਾਇਲਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਰਿਪੋਰਟਾਂ ਮੁਤਾਬਕ ਭਾਰਤੀ ਕੈਪਟਨ ਸਮਿਤ ਮਛਾਰ ਅਤੇ ਓਮਾਨੀ ਸਹਿ-ਪਾਇਲਟ ਵਿਚਾਲੇ ਹੋਈ ਝੜਪ ਦੌਰਾਨ ਚਾਕੂ ਨਾਲ ਹਮਲਾ ਕੀਤਾ ਗਿਆ। ਘਟਨਾ ਤੋਂ ਬਾਅਦ ਜਹਾਜ਼ ਦੀ ਉਚਾਈ ਤੇਜ਼ੀ ਨਾਲ ਘਟੀ ਅਤੇ ਹਾਈਜੈਕ ਦਾ ਐਮਰਜੈਂਸੀ ਅਲਰਟ ਵੀ ਜਾਰੀ ਹੋਇਆ।

ਇਸ਼ਤਿਹਾਰ

ਫਲਾਈਟ ਵਿੱਚ 174 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 27 ਬੱਚੇ ਵੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਕਰੀਬ 34 ਹਜ਼ਾਰ ਫੁੱਟ ਦੀ ਉਚਾਈ ’ਤੇ ਸੀ, ਜੋ ਕੁਝ ਸਮੇਂ ਵਿੱਚ ਘਟ ਕੇ ਲਗਭਗ 14 ਹਜ਼ਾਰ ਫੁੱਟ ਰਹਿ ਗਈ। ਐਮਰਜੈਂਸੀ ਕੋਡ 7700 ਤੋਂ ਬਾਅਦ 7500 ਪ੍ਰਸਾਰਿਤ ਹੋਣ ਕਾਰਨ ਇਜ਼ਰਾਈਲੀ ਅਧਿਕਾਰੀਆਂ ਨੂੰ ਹਾਈਜੈਕ ਦੀ ਆਸ਼ੰਕਾ ਹੋਈ ਅਤੇ ਲੜਾਕੂ ਜਹਾਜ਼ ਵੀ ਰਵਾਨਾ ਕੀਤੇ ਗਏ।

ਰਿਪੋਰਟਾਂ ਅਨੁਸਾਰ, ਕੈਪਟਨ ਨੇ ਜਹਾਜ਼ ਵਿੱਚ ਮੌਜੂਦ ਯਾਤਰੀਆਂ ਦੀ ਮਦਦ ਨਾਲ ਸਹਿ-ਪਾਇਲਟ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਫਲਾਈਟ ਨੂੰ ਸਾਊਦੀ ਅਰਬ ਦੇ ਤਬੂਕ ਏਅਰਪੋਰਟ ਵੱਲ ਮੋੜ ਕੇ ਸੁਰੱਖਿਅਤ ਲੈਂਡ ਕਰਵਾਇਆ ਗਿਆ। ਕਾਕਪਿਟ ਵਿੱਚ ਹੋਏ ਸੰਘਰਸ਼ ਦੌਰਾਨ ਦੋਵੇਂ ਪਾਇਲਟਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਜਹਾਜ਼ ਵਿੱਚ ਮੌਜੂਦ ਡਾਕਟਰ ਅਤੇ ਨਰਸ ਨੇ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ।

ਫਲਾਈਦੁਬਈ ਨੇ ਸਾਰੇ ਯਾਤਰੀਆਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕਰਦਿਆਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲੀ ਸੁਰੱਖਿਆ ਏਜੰਸੀਆਂ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਹਿ-ਪਾਇਲਟ ਵੱਲੋਂ ਕਥਿਤ ਤੌਰ ’ਤੇ ਜਹਾਜ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਨਹੀਂ, ਇਸ ਸਬੰਧੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News