Journalism Of Hope
BREAKING NEWS
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ....ਪੰਜਾਬ ‘ਚ SIR ਪ੍ਰਕਿਰਿਆ ਮੁਕੰਮਲ ਹੋਣ ਨੇੜੇ, 99 ਫ਼ੀਸਦ ਤੋਂ ਵੱਧ ਕੰਮ ਪੂਰਾ ਹੋਇਆ: ਮੁੱਖ ਚੋਣ ਅਫ਼ਸਰ ਪੰਜਾਬ.....ਪੰਜਾਬ ਦੇ 3 PPS ਅਫਸਰਾਂ ਦੇ ਤਬਾਦਲੇ, ਪੜ੍ਹੋ ਸੂਚੀ.....ਪੁਲਿਸ ਵੱਲੋਂ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦਾ ਪਰਦਾਫਾਸ਼, 4 ਗ੍ਰਿਫ਼ਤਾਰ....CM ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਮਨਜ਼ੂਰੀ ਨਹੀਂ, ਕੇਂਦਰ ਨੇ ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ....ਪੰਜਾਬ ’ਚ ਰੈਗੂਲਰ DGP ਦੀ ਨਿਯੁਕਤੀ ਦਾ ਮਾਮਲਾ, ਹਾਈਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ

ਏਸ਼ੀਆਈ ਖੇਡਾਂ ’ਚ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਰਚਿਆ ਇਤਿਹਾਸ, ਰਿਕਰਵ ਕੈਟੇਗਰੀ ’ਚ ਪਹਿਲੀ ਵਾਰ ਜਿੱਤਿਆ ਸੋਨ ਤਮਗਾ

Indian women’s archery team creates history: ਨਵੀਂ ਦਿੱਲੀ: ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਰਿਕਰਵ ਕੈਟੇਗਰੀ ਵਿੱਚ ਪਹਿਲੀ ਵਾਰ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ਵਿੱਚ ਅੰਕਿਤਾ ਭਗਤ, ਕੀਰਤੀ ਅਤੇ ਕੁਮਕੁਮ ਮੋਹੋਦ ਦੀ ਟੀਮ ਨੇ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ। 17 ਸਾਲਾ […]
By : Updated On: 02 Oct 2026 08:40:AM
ਏਸ਼ੀਆਈ ਖੇਡਾਂ ’ਚ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਰਚਿਆ ਇਤਿਹਾਸ, ਰਿਕਰਵ ਕੈਟੇਗਰੀ ’ਚ ਪਹਿਲੀ ਵਾਰ ਜਿੱਤਿਆ ਸੋਨ ਤਮਗਾ
  • ਅੰਕਿਤਾ ਭਗਤ, ਕੀਰਤੀ ਅਤੇ ਕੁਮਕੁਮ ਮੋਹੋਦ ਦੀ ਤਿਕੜੀ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ

Indian women’s archery team creates history: ਨਵੀਂ ਦਿੱਲੀ: ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਰਿਕਰਵ ਕੈਟੇਗਰੀ ਵਿੱਚ ਪਹਿਲੀ ਵਾਰ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ਵਿੱਚ ਅੰਕਿਤਾ ਭਗਤ, ਕੀਰਤੀ ਅਤੇ ਕੁਮਕੁਮ ਮੋਹੋਦ ਦੀ ਟੀਮ ਨੇ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ।

ਇਸ਼ਤਿਹਾਰ

17 ਸਾਲਾ ਕੁਮਕੁਮ ਮੋਹੋਦ ਨੇ ਦਬਾਅ ਭਰੇ ਪਲਾਂ ਵਿੱਚ ਸ਼ਾਨਦਾਰ ਨਿਸ਼ਾਨੇ ਲਗਾਉਂਦਿਆਂ ਅਹਿਮ ਮੌਕਿਆਂ ’ਤੇ 10 ਅੰਕ ਹਾਸਲ ਕੀਤੇ। ਅੰਕਿਤਾ ਭਗਤ ਨੇ ਵੀ ਆਪਣੇ ਤਜਰਬੇ ਦਾ ਇਸਤੇਮਾਲ ਕਰਦਿਆਂ ਟੀਮ ਨੂੰ ਮਜ਼ਬੂਤ ਬਣਾਈ ਰੱਖਿਆ। ਕੀਰਤੀ ’ਤੇ ਦਬਾਅ ਨਜ਼ਰ ਆਇਆ, ਪਰ ਬਾਕੀ ਦੋਵੇਂ ਤੀਰਅੰਦਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਸ ਦੀ ਭਰਪਾਈ ਕੀਤੀ।

ਇਸ ਸੋਨ ਤਮਗੇ ਨਾਲ ਮੌਜੂਦਾ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਤੀਰਅੰਦਾਜ਼ੀ ਵਿੱਚ ਸੋਨ ਤਮਗਿਆਂ ਦੀ ਗਿਣਤੀ 4 ਹੋ ਗਈ ਹੈ। ਭਾਰਤ ਨੇ ਕੰਪਾਊਂਡ ਟੀਮ ਮੁਕਾਬਲਿਆਂ ਦੇ ਤਿੰਨੋਂ ਸੋਨ ਤਮਗੇ ਵੀ ਜਿੱਤੇ ਹਨ। ਇਨ੍ਹਾਂ ਤਮਗਿਆਂ ਦੇ ਸਹਾਰੇ ਭਾਰਤ ਮੈਡਲ ਟੈਲੀ ਵਿੱਚ 7ਵੇਂ ਸਥਾਨ ’ਤੇ ਹੈ। ਭਾਰਤ ਦੇ ਹੁਣ 11 ਸੋਨ ਤਮਗਿਆਂ ਸਮੇਤ ਕੁੱਲ 67 ਤਮਗੇ ਹੋ ਗਏ ਹਨ।

Read Latest News and Breaking News at Daily Post TV, Browse for more News

Ad
Ad

Punjab District News