Banner
Banner

ਪਠਾਨਕੋਟ ’ਚ ਭਾਰਤ-ਪਾਕਿ ਸਰਹੱਦ ’ਤੇ ਘੁਸਪੈਠੀਆ ਕਾਬੂ

Pathankot Latest News: ਸੁਰੱਖਿਆ ਏਜੰਸੀਆਂ ਨੇ ਪੰਜਾਬ ਦੇ ਪਠਾਨਕੋਟ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਿੰਬਲ ਪੋਸਟ ਤੋਂ ਇਕ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਘੁਸਪੈਠੀਆ ਨੂੰ ਸਵੇਰੇ ਸ਼ੱਕੀ ਗਤੀਵਿਧੀਆਂ ਕਾਰਨ ਬੀਐਸਐਫ਼ ਨੇ ਅਪਣੀ ਗ੍ਰਿਫ਼ਤ ’ਚ ਲਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਇਸ ਸਮੇਂ ਨਰੋਟ ਜੈਮਲ ਸਿੰਘ ਥਾਣੇ ਵਿਚ ਰੱਖਿਆ ਗਿਆ ਹੈ। ਏਜੰਸੀਆਂ ਇਹ ਪਤਾ […]
Dailypost News
By : Updated On: 30 May 2025 12:28:PM
ਪਠਾਨਕੋਟ ’ਚ ਭਾਰਤ-ਪਾਕਿ ਸਰਹੱਦ ’ਤੇ ਘੁਸਪੈਠੀਆ ਕਾਬੂ
BSF Pakistani boat seized

Pathankot Latest News: ਸੁਰੱਖਿਆ ਏਜੰਸੀਆਂ ਨੇ ਪੰਜਾਬ ਦੇ ਪਠਾਨਕੋਟ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਿੰਬਲ ਪੋਸਟ ਤੋਂ ਇਕ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਘੁਸਪੈਠੀਆ ਨੂੰ ਸਵੇਰੇ ਸ਼ੱਕੀ ਗਤੀਵਿਧੀਆਂ ਕਾਰਨ ਬੀਐਸਐਫ਼ ਨੇ ਅਪਣੀ ਗ੍ਰਿਫ਼ਤ ’ਚ ਲਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਇਸ ਸਮੇਂ ਨਰੋਟ ਜੈਮਲ ਸਿੰਘ ਥਾਣੇ ਵਿਚ ਰੱਖਿਆ ਗਿਆ ਹੈ। ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਹ ਉੱਥੋਂ ਕਿਵੇਂ ਆਇਆ। ਹਾਲਾਂਕਿ, ਅਧਿਕਾਰੀ ਇਸ ਮਾਮਲੇ ਵਿਚ ਕੁੱਝ ਵੀ ਕਹਿਣ ਤੋਂ ਬਚ ਰਹੇ ਹਨ।

ਜਾਣਕਾਰੀ ਅਨੁਸਾਰ, ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪਿਛਲੇ ਮਹੀਨੇ ਤੋਂ ਅਲਰਟ ਮੋਡ ‘ਤੇ ਹਨ। ਇਸ ਦੌਰਾਨ, ਬੀਐਸਐਫ਼ ਦੇ ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ ਨੇੜੇ ਇਕ ਘੁਸਪੈਠੀਏ ਨੂੰ ਫੜਿਆ ਹੈ। ਜਦੋਂ ਸੈਨਿਕਾਂ ਨੂੰ ਉਸ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ, ਤਾਂ ਉਨ੍ਹਾਂ ਨੇ ਤੁਰਤ ਉਸ ਨੂੰ ਸਰਹੱਦ ਤੋਂ ਫੜ ਲਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਇਸ ਖੇਤਰ ਵਿਚ ਕੀ ਕਰ ਰਿਹਾ ਸੀ। ਉਸ ਨੂੰ ਇੱਥੇ ਕਿਸ ਕੰਮ ਲਈ ਭੇਜਿਆ ਗਿਆ ਸੀ?

Read Latest News and Breaking News at Daily Post TV, Browse for more News

Ad
Ad