Journalism Of Hope
BREAKING NEWS
ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਫੈਸਲਾ; ਸਰਕਾਰ ਜਾਰੀ ਕਰੇਗੀ 8% DA......ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ, ਅੰਡੇ-ਟਮਾਟਰ ਸੁੱਟਣ ਦਾ ਦੋਸ਼.....ਅੰਮ੍ਰਿਤਸਰ ’ਚ ਡਿਊਟੀ ਦੌਰਾਨ ASI ਦਾ ਗੋਲੀਆਂ ਮਾਰ ਕੇ ਕਤਲ.....ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ.....ਕੈਨੇਡਾ ’ਚ ਪੰਜਾਬਣ ਔਰਤ ਦਾ ਕਤਲ.....ਬਰਾਤ ਜਾਣ ਲਈ ਕੱਪੜੇ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ.....ਪੁਲਿਸ ਵੱਲੋਂ 4 ਸਾਲਾ ਬੱਚਾ 12 ਘੰਟਿਆਂ ’ਚ ਬਰਾਮਦ; ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋਏ ਮੁਲਜ਼ਮ.....ਹਰਿਆਣਾ ’ਚ 1 ਅਕਤੂਬਰ ਤੋਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਭਾਰਤ ‘ਚ iPhone 18 Pro ਦੀ ਵਿਕਰੀ ਅੱਜ ਤੋਂ ਸ਼ੁਰੂ: ਰਾਤ ਤੋਂ ਹੀ ਲੱਗੀਆਂ ਲੰਮੀਆਂ ਕਤਾਰਾਂ

iPhone 18 Pro sales begin in India: ਨਵੀਂ ਦਿੱਲੀ: Apple ਦੇ ਨਵੇਂ iPhone 18 Pro ਅਤੇ iPhone 18 Pro Max ਦੀ ਵਿਕਰੀ ਸ਼ੁਰੂ ਹੁੰਦੇ ਹੀ ਗਾਹਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦਿੱਲੀ ਦੇ ਸਾਕੇਤ ਸਥਿਤ Select Citywalk Mall ਦੇ Apple Store ਦੇ ਬਾਹਰ ਲੋਕ ਰਾਤ ਤੋਂ ਹੀ ਕਤਾਰਾਂ ਵਿੱਚ ਖੜ੍ਹੇ ਰਹੇ। ਕਈ ਗਾਹਕ ਸਵੇਰੇ […]
Ranjit Singh
By : Updated On: 18 Sep 2026 08:29:AM
ਭਾਰਤ ‘ਚ iPhone 18 Pro ਦੀ ਵਿਕਰੀ ਅੱਜ ਤੋਂ ਸ਼ੁਰੂ: ਰਾਤ ਤੋਂ ਹੀ ਲੱਗੀਆਂ ਲੰਮੀਆਂ ਕਤਾਰਾਂ
  • Apple Store ਬਾਹਰ ਪਹਿਲਾਂ ਫੋਨ ਲੈਣ ਦੀ ਲੱਗੀ ਦੌੜ

iPhone 18 Pro sales begin in India: ਨਵੀਂ ਦਿੱਲੀ: Apple ਦੇ ਨਵੇਂ iPhone 18 Pro ਅਤੇ iPhone 18 Pro Max ਦੀ ਵਿਕਰੀ ਸ਼ੁਰੂ ਹੁੰਦੇ ਹੀ ਗਾਹਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦਿੱਲੀ ਦੇ ਸਾਕੇਤ ਸਥਿਤ Select Citywalk Mall ਦੇ Apple Store ਦੇ ਬਾਹਰ ਲੋਕ ਰਾਤ ਤੋਂ ਹੀ ਕਤਾਰਾਂ ਵਿੱਚ ਖੜ੍ਹੇ ਰਹੇ। ਕਈ ਗਾਹਕ ਸਵੇਰੇ ਤੜਕੇ ਹੀ ਸਟੋਰ ਪਹੁੰਚ ਗਏ ਤਾਂ ਜੋ ਨਵਾਂ iPhone ਸਭ ਤੋਂ ਪਹਿਲਾਂ ਹਾਸਲ ਕਰ ਸਕਣ। Apple Saket ਨੇ 18 ਸਤੰਬਰ ਨੂੰ ਖਾਸ ਤੌਰ ’ਤੇ ਸਵੇਰੇ 8 ਵਜੇ ਖੁੱਲ੍ਹਣ ਦਾ ਸਮਾਂ ਰੱਖਿਆ ਸੀ।

ਇਸ਼ਤਿਹਾਰ

ਦਿੱਲੀ ਤੋਂ ਇਲਾਵਾ ਹੋਰ ਸ਼ਹਿਰਾਂ ਵਿੱਚ ਵੀ ਕ੍ਰੇਜ਼
iPhone 18 Pro ਸੀਰੀਜ਼ ਦੀ ਵਿਕਰੀ ਨੂੰ ਲੈ ਕੇ ਦਿੱਲੀ ਦੇ ਨਾਲ-ਨਾਲ ਮੁੰਬਈ ਅਤੇ ਬੈਂਗਲੁਰੂ ਦੇ Apple Stores ਦੇ ਬਾਹਰ ਵੀ ਗਾਹਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕਈ ਲੋਕ ਪਿਛਲੇ ਮਾਡਲ ਤੋਂ ਅਪਗ੍ਰੇਡ ਕਰਨ ਲਈ ਪਹੁੰਚੇ, ਜਦਕਿ ਕੁਝ ਗਾਹਕਾਂ ਨੇ ਪਹਿਲਾਂ ਹੀ ਪ੍ਰੀ-ਬੁਕਿੰਗ ਕਰਵਾਈ ਹੋਈ ਸੀ।

ਨਵੇਂ ਫੋਨ ਦੀ ਵਿਕਰੀ 18 ਸਤੰਬਰ ਤੋਂ
Apple ਨੇ iPhone 18 Pro ਅਤੇ iPhone 18 Pro Max ਦੀ ਪ੍ਰੀ-ਬੁਕਿੰਗ 12 ਸਤੰਬਰ ਤੋਂ ਸ਼ੁਰੂ ਕੀਤੀ ਸੀ, ਜਦਕਿ ਭਾਰਤ ਵਿੱਚ ਵਿਕਰੀ ਅੱਜ 18 ਸਤੰਬਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਕੰਪਨੀ ਮੁਤਾਬਕ ਨਵੀਂ Pro ਸੀਰੀਜ਼ ਵਿੱਚ ਕੈਮਰਾ, ਪਰਫਾਰਮੈਂਸ, ਬੈਟਰੀ ਅਤੇ Apple Intelligence ਨਾਲ ਜੁੜੇ ਅਪਗ੍ਰੇਡ ਕੀਤੇ ਗਏ ਹਨ। ਦਿੱਲੀ ਦੇ Apple Store ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ ਤੋਂ ਨਵੇਂ iPhone ਨੂੰ ਲੈ ਕੇ ਗਾਹਕਾਂ ਦਾ ਉਤਸ਼ਾਹ ਸਾਫ਼ ਨਜ਼ਰ ਆਇਆ।

Read Latest News and Breaking News at Daily Post TV, Browse for more News

Ad
Ad

Punjab District News