Journalism Of Hope
BREAKING NEWS
ਪਟਿਆਲਾ ਤੋਂ ‘ਆਪ’ ਵਿਧਾਇਕ ਅਜੀਤਪਾਲ ਕੋਹਲੀ ਨੂੰ ਚੋਣ ਕਮਿਸ਼ਨ ਦਾ ਨੋਟਿਸ......ਪਟਿਆਲਾ ਨਗਰ ਨਿਗਮ ਚੋਣਾਂ: 6 ਪੁਲਿਸ ਅਧਿਕਾਰੀਆਂ ਨੂੰ ਤੁਰੰਤ ਰਿਲੀਵ ਕਰਨ ਦੇ ਹੁਕਮ......ਮੁਕੇਰੀਆਂ ’ਚ ਕਿਸਾਨਾਂ ਦੇ ਧਰਨੇ ਦੌਰਾਨ ਵੱਡਾ ਹਾਦਸਾ, ਟਰਾਲੀ ਨਾਲ ਟਕਰਾਈ ਬਾਈਕ; ਨੌਜਵਾਨ ਦੀ ਮੌਤ......ਪੰਜਾਬ ਸਮੇਤ 5 ਸੂਬਿਆਂ ਦੀ ਡਰਾਫਟ ਵੋਟਰ ਸੂਚੀ ਜਾਰੀ, ਯੂਪੀ ’ਚ 20.7 ਲੱਖ ਵੋਟਰ ਵਧੇ......NEET-UG ਪੇਪਰ ਲੀਕ ਮਾਮਲੇ ’ਚ 14 ਮੁਲਜ਼ਮਾਂ ਵਿਰੁੱਧ ਦੋਸ਼ ਆਇਦ ਕਰਨ ਦੇ ਹੁਕਮ.......ਕੁਲਗਾਮ ’ਚ ਲਸ਼ਕਰ ਦਾ ਅੱਤਵਾਦੀ ਲਤੀਫ ਭੱਟ ਮੁਕਾਬਲੇ ’ਚ ਢੇਰ......ਦਿਲਜੀਤ ਦੋਸਾਂਝ ਦੇ ਮੁੱਲਾਂਪੁਰ ਕੰਸਰਟ ’ਤੇ ਬਾਲ ਕਮਿਸ਼ਨ ਦਾ ਨੋਟਿਸ, ਡੀ.ਸੀ. ਮੋਹਾਲੀ ਤੋਂ ਮੰਗੀ ਰਿਪੋਰਟ.......DNA ਰਿਪੋਰਟ ਨੇ ਬਦਲਿਆ ਨਾਬਾਲਗ ਨਾਲ ਜਬਰ-ਜਨਾਹ ਦਾ ਕੇਸ, ਨਵਜੰਮੀ ਬੱਚੀ ਦਾ ਪਿਤਾ ਨਹੀਂ ਨਿਕਲਿਆ ਮੁਲਜ਼ਮ......ਪ੍ਰੇਮ ਸਬੰਧਾਂ ’ਚ ਪਤੀ ਬਣਿਆ ਰੋੜਾ ਤਾਂ ਪਤਨੀ ਨੇ ਹੀ ਰਚੀ ਕਤਲ ਦੀ ਸਾਜ਼ਿਸ਼ ! 3 ਲੱਖ ਦੀ ਦਿੱਤੀ ਸੁਪਾਰੀ......11 ਸਾਲ ਪੁਰਾਣੇ ਡੀਐੱਸਪੀ ਕਤਲ ਕੇਸ ’ਚ ਸਾਬਕਾ ਸਰਪੰਚ ਸਮੇਤ 4 ਨੂੰ ਉਮਰ ਕੈਦ

IPL 2027: ਕਿਸ ਟੀਮ ਨੇ ਕਿਹੜੇ ਖਿਡਾਰੀਆਂ ਨੂੰ ਕੀਤਾ ਰਿਲੀਜ਼ ਤੇ ਕਿਸ ਨੂੰ ਰੱਖਿਆ ਆਪਣੇ ਨਾਲ ? ਦੇਖੋ ਲਿਸਟ

ਨਵੀਂ ਦਿੱਲੀ: ਆਈਪੀਐੱਲ 2027 ਦੀ ਮਿੰਨੀ ਨਿਲਾਮੀ ਤੋਂ ਪਹਿਲਾਂ ਸਾਰੀਆਂ 10 ਫ੍ਰੈਂਚਾਈਜ਼ੀਆਂ ਨੇ ਆਪਣੇ ਰਿਲੀਜ਼ ਕੀਤੇ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਬੀਸੀਸੀਆਈ ਵੱਲੋਂ ਤੈਅ ਕੀਤੀ ਸਮਾਂ-ਸੀਮਾ ਅਨੁਸਾਰ ਟੀਮਾਂ ਨੇ ਇਹ ਸੂਚੀਆਂ ਜਾਰੀ ਕੀਤੀਆਂ ਹਨ। ਆਈਪੀਐੱਲ 2027 ਦੀ ਮਿੰਨੀ ਨਿਲਾਮੀ 16 ਦਸੰਬਰ ਨੂੰ ਗੋਆ ਵਿੱਚ ਹੋਵੇਗੀ। ਇਸ ਵਾਰ ਰਿਟੇਨਸ਼ਨ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
IPL 2027: ਕਿਸ ਟੀਮ ਨੇ ਕਿਹੜੇ ਖਿਡਾਰੀਆਂ ਨੂੰ ਕੀਤਾ ਰਿਲੀਜ਼ ਤੇ ਕਿਸ ਨੂੰ ਰੱਖਿਆ ਆਪਣੇ ਨਾਲ ? ਦੇਖੋ ਲਿਸਟ
  • 16 ਦਸੰਬਰ ਨੂੰ ਗੋਆ ’ਚ ਹੋਵੇਗੀ ਮਿੰਨੀ ਨਿਲਾਮੀ
  • ਲਖਨਊ ਕੋਲ ਸਭ ਤੋਂ ਵੱਧ 47.45 ਕਰੋੜ ਰੁਪਏ ਦਾ ਪਰਸ

ਨਵੀਂ ਦਿੱਲੀ: ਆਈਪੀਐੱਲ 2027 ਦੀ ਮਿੰਨੀ ਨਿਲਾਮੀ ਤੋਂ ਪਹਿਲਾਂ ਸਾਰੀਆਂ 10 ਫ੍ਰੈਂਚਾਈਜ਼ੀਆਂ ਨੇ ਆਪਣੇ ਰਿਲੀਜ਼ ਕੀਤੇ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਬੀਸੀਸੀਆਈ ਵੱਲੋਂ ਤੈਅ ਕੀਤੀ ਸਮਾਂ-ਸੀਮਾ ਅਨੁਸਾਰ ਟੀਮਾਂ ਨੇ ਇਹ ਸੂਚੀਆਂ ਜਾਰੀ ਕੀਤੀਆਂ ਹਨ। ਆਈਪੀਐੱਲ 2027 ਦੀ ਮਿੰਨੀ ਨਿਲਾਮੀ 16 ਦਸੰਬਰ ਨੂੰ ਗੋਆ ਵਿੱਚ ਹੋਵੇਗੀ। ਇਸ ਵਾਰ ਰਿਟੇਨਸ਼ਨ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਖਿਡਾਰੀ ਵਜੋਂ ਆਈਪੀਐੱਲ ਨੂੰ ਅਲਵਿਦਾ ਕਹਿ ਦਿੱਤਾ ਹੈ। ਸੀਐੱਸਕੇ ਨੇ ਉਨ੍ਹਾਂ ਨੂੰ ਟੀਮ ਦਾ ਮੈਂਟਰ ਨਿਯੁਕਤ ਕੀਤਾ ਹੈ। ਧੋਨੀ ਨੇ ਆਪਣੇ ਕਰੀਅਰ ਦੌਰਾਨ 19 ਆਈਪੀਐੱਲ ਸੀਜ਼ਨਾਂ ਵਿੱਚ ਖੇਡਿਆ।

ਸਾਰੀਆਂ 10 ਟੀਮਾਂ ਦੀ ਰਿਲੀਜ਼ ਲਿਸਟ
ਮੁੰਬਈ ਇੰਡੀਅਨਜ਼: ਦੀਪਕ ਚਾਹਰ, ਟ੍ਰੇਂਟ ਬੋਲਟ, ਐੱਮ. ਗਜ਼ਨਫਰ, ਅਥਰਵ ਅੰਕੋਲੇਕਰ, ਕੇਸ਼ਵ ਮਹਾਰਾਜ, ਮੁਹੰਮਦ ਇਜ਼ਹਾਰ, ਦਾਨਿਸ਼ ਮਲੇਵਾਰ, ਮਯੰਕ ਮਾਰਕੰਡੇ ਅਤੇ ਮਯੰਕ ਰਾਵਤ।

ਚੇਨਈ ਸੁਪਰ ਕਿੰਗਜ਼: ਮੈਥਿਊ ਸ਼ਾਰਟ, ਮੈਟ ਹੈਨਰੀ, ਜੈਕ ਫਾਲਕਸ, ਪ੍ਰਸ਼ਾਂਤ ਵੀਰ, ਅਮਨ ਖਾਨ, ਕੁਲਦੀਪ ਯਾਦਵ, ਆਕਾਸ਼ ਮਧਵਾਲ, ਡਾਇਨ ਫੋਰੈਸਟਰ, ਮੈਕਨੀਲ ਨੋਰੋਨ੍ਹਾ ਅਤੇ ਐੱਮ.ਐੱਸ. ਧੋਨੀ।

ਰਾਜਸਥਾਨ ਰਾਇਲਜ਼: ਐਡਮ ਮਿਲਨੇ, ਕਵੇਨਾ ਮਫਾਕਾ, ਤੁਸ਼ਾਰ ਦੇਸ਼ਪਾਂਡੇ, ਕੁਲਦੀਪ ਸੇਨ, ਯੁੱਧਵੀਰ ਸਿੰਘ, ਵਿਗਨੇਸ਼ ਪੁਥੁਰ, ਰਵੀ ਸਿੰਘ ਅਤੇ ਸ਼ਿਮਰੋਨ ਹੇਟਮਾਇਰ।

ਸਨਰਾਈਜ਼ਰਜ਼ ਹੈਦਰਾਬਾਦ: ਟ੍ਰੈਵਿਸ ਹੈੱਡ, ਕਾਮਿੰਦੂ ਮੈਂਡਿਸ, ਜੈਦੇਵ ਉਨਾਦਕਟ, ਡੀ. ਮਦੁਸ਼ੰਕਾ, ਓਂਕਾਰ ਤਰਮਾਲੇ, ਅਮਿਤ ਕੁਮਾਰ, ਸ਼ਿਵਮ ਮਾਵੀ, ਗੇਰਾਲਡ ਕੋਏਟਜ਼ੀ ਅਤੇ ਡੇਵਿਡ ਪੇਨ।

ਪੰਜਾਬ ਕਿੰਗਜ਼: ਲੌਕੀ ਫਰਗੂਸਨ, ਮਿਚ ਓਵਨ, ਨੇਹਲ ਵਢੇਰਾ, ਪਾਇਲਾ ਅਵਿਨਾਸ਼, ਪ੍ਰਵੀਨ ਦੂਬੇ ਅਤੇ ਵਿਸ਼ਾਲ ਨਿਸ਼ਾਦ।

ਲਖਨਊ ਸੁਪਰ ਜਾਇੰਟਸ: ਐੱਮ. ਬ੍ਰੀਟਜ਼ਕੇ, ਐਨਰਿਕ ਨੌਰਖੀਆ, ਜਾਰਜ ਲਿੰਡੇ, ਵਾਨਿੰਦੂ ਹਸਰੰਗਾ, ਨਮਨ ਤਿਵਾਰੀ ਅਤੇ ਅਰਸ਼ਿਨ ਕੁਲਕਰਨੀ।

ਦਿੱਲੀ ਕੈਪੀਟਲਜ਼: ਨਿਤੀਸ਼ ਰਾਣਾ, ਅਭਿਸ਼ੇਕ ਪੋਰੇਲ, ਪਥੁਮ ਨਿਸਾਂਕਾ, ਬੇਨ ਡਕੇਟ, ਕਰੁਣ ਨਾਇਰ, ਸਾਹਿਲ ਪਾਰਖ, ਦੁਸ਼ਮੰਤਾ ਚਮੀਰਾ, ਰੇਹਾਨ ਅਹਿਮਦ, ਮਿਚੇਲ ਸਟਾਰਕ ਅਤੇ ਅਜੈ ਮੰਡਲ।

ਕੋਲਕਾਤਾ ਨਾਈਟ ਰਾਈਡਰਜ਼: ਅਜਿੰਕਿਆ ਰਹਾਣੇ, ਆਕਾਸ਼ ਦੀਪ, ਬਲੇਸਿੰਗ ਮੁਜ਼ਰਬਾਨੀ, ਦਕਸ਼ ਕਾਮਰਾ, ਲਵਨੀਥ ਸਿਸੋਦੀਆ, ਮਥੀਸ਼ਾ ਪਥਿਰਾਨਾ, ਮੁਸਤਫਿਜ਼ੁਰ ਰਹਿਮਾਨ, ਨਵਦੀਪ ਸੈਣੀ, ਰਚਿਨ ਰਵਿੰਦਰਾ, ਰਾਹੁਲ ਤ੍ਰਿਪਾਠੀ, ਤੇਜਸਵੀ ਸਿੰਘ ਅਤੇ ਉਮਰਾਨ ਮਲਿਕ।

ਗੁਜਰਾਤ ਟਾਈਟਨਜ਼: ਇਸ਼ਾਂਤ ਸ਼ਰਮਾ, ਮਾਰਕ ਵੁੱਡ, ਕੁਲਵੰਤ ਖੇਜਰੋਲੀਆ, ਸ਼ਾਹਰੁਖ ਖਾਨ ਅਤੇ ਕੋਨਰ ਐਸਟਰਹੁਇਜ਼ਨ।

ਰਾਇਲ ਚੈਲੰਜਰਜ਼ ਬੈਂਗਲੁਰੂ: ਜੈਕਬ ਬੈਥਲ, ਰਿਚਰਡ ਗਲੀਸਨ, ਮੰਗੇਸ਼ ਯਾਦਵ, ਸਾਤਵਿਕ ਦੇਸਵਾਲ ਅਤੇ ਵਿਹਾਨ ਮਲਹੋਤਰਾ।

ਸੀਐੱਸਕੇ ਦੀ ਰਿਟੇਨ ਖਿਡਾਰੀਆਂ ਦੀ ਸੂਚੀ
ਚੇਨਈ ਸੁਪਰ ਕਿੰਗਜ਼ ਨੇ ਰਿਤੁਰਾਜ ਗਾਇਕਵਾੜ, ਡੇਵਾਲਡ ਬ੍ਰੇਵਿਸ, ਰਾਮਕ੍ਰਿਸ਼ਨਾ ਘੋਸ਼, ਸਰਫਰਾਜ਼ ਖਾਨ, ਆਯੂਸ਼ ਮਹਾਤਰੇ, ਕਾਰਤਿਕ ਸ਼ਰਮਾ, ਲਿਆਮ ਲਿਵਿੰਗਸਟਨ (ਟ੍ਰੇਡ), ਰਾਹੁਲ ਚਾਹਰ, ਮੁਕੇਸ਼ ਚੌਧਰੀ, ਜੈਕ ਐਡਵਰਡਜ਼ (ਟ੍ਰੇਡ), ਅਕੀਲ ਹੁਸੈਨ, ਸਪੈਂਸਰ ਜੌਨਸਨ, ਅੰਸ਼ੁਲ ਕੰਬੋਜ, ਨੂਰ ਅਹਿਮਦ, ਗੁਰਜਪਨੀਤ ਸਿੰਘ, ਸ਼ਿਵਮ ਦੂਬੇ, ਸ਼੍ਰੇਅਸ ਗੋਪਾਲ, ਜੈਮੀ ਓਵਰਟਨ, ਉਰਵਿਲ ਪਟੇਲ ਅਤੇ ਸੰਜੂ ਸੈਮਸਨ ਨੂੰ ਟੀਮ ਨਾਲ ਬਰਕਰਾਰ ਰੱਖਿਆ ਹੈ।

ਨਿਲਾਮੀ ਤੋਂ ਪਹਿਲਾਂ ਟੀਮਾਂ ਕੋਲ ਬਚੀ ਰਕਮ

ਲਖਨਊ ਸੁਪਰ ਜਾਇੰਟਸ – ₹47.45 ਕਰੋੜ
ਕੋਲਕਾਤਾ ਨਾਈਟ ਰਾਈਡਰਜ਼ – ₹41.65 ਕਰੋੜ
ਸਨਰਾਈਜ਼ਰਜ਼ ਹੈਦਰਾਬਾਦ – ₹40.15 ਕਰੋੜ
ਦਿੱਲੀ ਕੈਪੀਟਲਜ਼ – ₹39.50 ਕਰੋੜ
ਮੁੰਬਈ ਇੰਡੀਅਨਜ਼ – ₹32.60 ਕਰੋੜ
ਚੇਨਈ ਸੁਪਰ ਕਿੰਗਜ਼ – ₹28.05 ਕਰੋੜ
ਰਾਜਸਥਾਨ ਰਾਇਲਜ਼ – ₹27.05 ਕਰੋੜ
ਪੰਜਾਬ ਕਿੰਗਜ਼ – ₹18.60 ਕਰੋੜ
ਰਾਇਲ ਚੈਲੰਜਰਜ਼ ਬੈਂਗਲੁਰੂ – ₹14.15 ਕਰੋੜ
ਗੁਜਰਾਤ ਟਾਈਟਨਜ਼ – ₹8.75 ਕਰੋੜ

Read Latest News and Breaking News at Daily Post TV, Browse for more News

Ad
Ad

Punjab District News