Journalism Of Hope

ਕੈਨੇਡਾ ਦੇ 2 ਗੁਰਦੁਆਰੇ ਲੋਨ ਲਈ ਗਿਰਵੀ ਰੱਖਣ ਦਾ ਮਾਮਲਾ, ਸਾਬਕਾ MP ਫਰਮ ’ਤੇ ਉੱਠੇ ਸਵਾਲ

Canada Gurdwara Loan Controversy; ਕੈਨੇਡਾ ਦੇ ਓਂਟਾਰੀਓ ਸਥਿਤ 2 ਗੁਰਦੁਆਰਿਆਂ ਦੀ ਪ੍ਰਾਪਰਟੀ ਨੂੰ ਲੋਨ ਲਈ ਗਿਰਵੀ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਅਤੇ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਜਾਇਦਾਦ ਦੇ ਬਦਲੇ ਕਰੀਬ 1.5 ਕਰੋੜ ਕੈਨੇਡੀਅਨ ਡਾਲਰ (ਲਗਭਗ ₹102 ਕਰੋੜ) ਦੀ ਲੋਨ ਲਿਮਿਟ ਬਣਾਈ ਗਈ ਸੀ। ਇਸ ਵਿੱਚੋਂ ਕਰੀਬ ₹82 […]
Jaspreet Singh
By : Updated On: 21 Sep 2026 17:07:PM
ਕੈਨੇਡਾ ਦੇ 2 ਗੁਰਦੁਆਰੇ ਲੋਨ ਲਈ ਗਿਰਵੀ ਰੱਖਣ ਦਾ ਮਾਮਲਾ, ਸਾਬਕਾ MP ਫਰਮ ’ਤੇ ਉੱਠੇ ਸਵਾਲ

Canada Gurdwara Loan Controversy; ਕੈਨੇਡਾ ਦੇ ਓਂਟਾਰੀਓ ਸਥਿਤ 2 ਗੁਰਦੁਆਰਿਆਂ ਦੀ ਪ੍ਰਾਪਰਟੀ ਨੂੰ ਲੋਨ ਲਈ ਗਿਰਵੀ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਅਤੇ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਜਾਇਦਾਦ ਦੇ ਬਦਲੇ ਕਰੀਬ 1.5 ਕਰੋੜ ਕੈਨੇਡੀਅਨ ਡਾਲਰ (ਲਗਭਗ ₹102 ਕਰੋੜ) ਦੀ ਲੋਨ ਲਿਮਿਟ ਬਣਾਈ ਗਈ ਸੀ।

ਇਸ਼ਤਿਹਾਰ

ਇਸ ਵਿੱਚੋਂ ਕਰੀਬ ₹82 ਕਰੋੜ ਦੀ ਰਕਮ ਜਾਰੀ ਕੀਤੀ ਗਈ, ਪਰ ਕਿਸ਼ਤਾਂ ਦੀ ਅਦਾਇਗੀ ਨਾ ਹੋਣ ਕਾਰਨ ਹੁਣ ਵਿਆਜ ਦੀ ਰਕਮ ਕਰੀਬ ₹88 ਕਰੋੜ ਤੱਕ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਮਾਮਲਾ ਅਦਾਲਤ ਪਹੁੰਚਣ ਤੋਂ ਬਾਅਦ ਓਂਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਨੇ ਦੋਵੇਂ ਗੁਰਦੁਆਰਿਆਂ ਦੀ ਜਾਇਦਾਦ ਵੇਚਣ ਜਾਂ ਨਵਾਂ ਲੋਨ ਲੈਣ ’ਤੇ ਰੋਕ ਲਗਾ ਦਿੱਤੀ ਹੈ।

ਸਾਬਕਾ ਸੰਸਦ ਮੈਂਬਰ ਰਾਜਵਿੰਦਰ ਗਰੇਵਾਲ ਦੀ ਫਰਮ ’ਤੇ ਸਵਾਲ

ਇਸ ਮਾਮਲੇ ’ਚ ਪੰਜਾਬੀ ਮੂਲ ਦੇ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਅਤੇ ਵਕੀਲ ਰਾਜਵਿੰਦਰ ਗਰੇਵਾਲ ਦੀ ਲਾਅ ਫਰਮ ਦੀ ਭੂਮਿਕਾ ’ਤੇ ਸਵਾਲ ਉੱਠ ਰਹੇ ਹਨ। ਰਾਜਵਿੰਦਰ ਗਰੇਵਾਲ ਅਤੇ ਉਨ੍ਹਾਂ ਦੀ ਫਰਮ RSG Law Professional Corporation ਲੋਨ ਮਾਮਲੇ ’ਚ ਗਾਰੰਟਰ ਵਜੋਂ ਸ਼ਾਮਲ ਸੀ।

ਲੋਨ 2025 ’ਚ 15 ਫੀਸਦੀ ਸਾਲਾਨਾ ਵਿਆਜ ’ਤੇ ਲਿਆ ਗਿਆ ਸੀ, ਜਿਸ ਨੂੰ ਬਾਅਦ ’ਚ ਡਿਫਾਲਟ ਕਾਰਨ 24 ਫੀਸਦੀ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਲੋਨ ਦੇਣ ਵਾਲੀਆਂ ਕੰਪਨੀਆਂ ਨੇ ਕੀਤਾ ਕੇਸ

ਲੋਨ ਦੇਣ ਵਾਲੀਆਂ ਕੰਪਨੀਆਂ SSMT Management Inc. ਅਤੇ Oculus Mortgage GP Inc. ਵੱਲੋਂ ਦੋਵੇਂ ਗੁਰਦੁਆਰਿਆਂ ਅਤੇ ਗਾਰੰਟਰ ਲਾਅ ਫਰਮ ਖ਼ਿਲਾਫ਼ ਸਿਵਲ ਕੇਸ ਦਾਇਰ ਕੀਤਾ ਗਿਆ ਹੈ।

ਦਾਅਵਾ ਕੀਤਾ ਗਿਆ ਹੈ ਕਿ ਲੋਨ ਦੀਆਂ ਕਿਸ਼ਤਾਂ ਨਾ ਭਰਨ ਕਾਰਨ ਕਰਜ਼ਾ ਵਧ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 25 ਅਪ੍ਰੈਲ 2025 ਨੂੰ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਨੂੰ 1 ਕਰੋੜ ਕੈਨੇਡੀਅਨ ਡਾਲਰ ਦਾ ਲੋਨ ਦਿੱਤਾ ਗਿਆ ਸੀ, ਜਿਸ ਦੀ ਲਿਮਿਟ ਬਾਅਦ ’ਚ ਵਧਾ ਕੇ 1.5 ਕਰੋੜ ਕੈਨੇਡੀਅਨ ਡਾਲਰ ਕਰ ਦਿੱਤੀ ਗਈ।

ਗੁਰਦੁਆਰੇ ਦੀ ਜਾਇਦਾਦ ਦੀ ਸੁਰੱਖਿਆ ਨੂੰ ਲੈ ਕੇ ਵਿਵਾਦ

ਲੋਨਦਾਤਾ ਦਾ ਦੋਸ਼ ਹੈ ਕਿ ਗੁਰਦੁਆਰੇ ਦੀ ਜਾਇਦਾਦ ’ਤੇ ਕਾਨੂੰਨੀ ਸਿਕਿਊਰਟੀ ਦਰਜ ਕਰਨ ਦੀ ਕਾਰਵਾਈ ਪੂਰੀ ਨਹੀਂ ਹੋਈ, ਜਿਸ ਕਾਰਨ ਲੋਨ ਦੇ ਬਦਲੇ ਮਿਲਣ ਵਾਲੀ ਗਾਰੰਟੀ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ।

ਅਦਾਲਤ ਦੇ ਹੁਕਮਾਂ ਮੁਤਾਬਕ ਬ੍ਰੈਂਪਟਨ ਗੁਰਦੁਆਰੇ ਦੀ ਜਾਇਦਾਦ ਨੂੰ ਅਗਲੀ ਸੁਣਵਾਈ ਤੱਕ ਨਾ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਇਸ ’ਤੇ ਨਵਾਂ ਲੋਨ ਲਿਆ ਜਾ ਸਕਦਾ ਹੈ।

ਮਾਮਲਾ ਅਜੇ ਅਦਾਲਤ ’ਚ ਜਾਰੀ

ਇਸ ਮਾਮਲੇ ਨੂੰ ਲੈ ਕੇ ਦੋਵੇਂ ਪੱਖਾਂ ਦੇ ਵਕੀਲਾਂ ਦੇ ਬਿਆਨਾਂ ’ਚ ਵੱਖ-ਵੱਖ ਗੱਲਾਂ ਸਾਹਮਣੇ ਆਈਆਂ ਹਨ। ਗਰੇਵਾਲ ਦੇ ਵਕੀਲ ਵੱਲੋਂ ਮਾਮਲਾ ਸੁਲਝਣ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਲੋਨਦਾਤਾ ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਕਾਨੂੰਨੀ ਕਾਰਵਾਈ ਅਜੇ ਜਾਰੀ ਹੈ।

ਇਸ ਤੋਂ ਇਲਾਵਾ ਗੁਰਦੁਆਰਿਆਂ ਅਤੇ RSG Law ਦੇ ਟਰੱਸਟ ਖਾਤਿਆਂ ਵਿਚਕਾਰ ਹੋਏ ਕੁਝ ਵਿੱਤੀ ਲੈਣ-ਦੇਣ ਵੀ ਜਾਂਚ ਦੇ ਘੇਰੇ ’ਚ ਹਨ। ਮਾਮਲੇ ਦੀ ਅਗਲੀ ਸੁਣਵਾਈ ਜਨਵਰੀ ’ਚ ਹੋਣੀ ਹੈ।

Read Latest News and Breaking News at Daily Post TV, Browse for more News

Ad
Ad

Punjab District News