Journalism Of Hope
BREAKING NEWS
CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ.....ਦਿੱਲੀ ’ਚ CJP ਦੇ ਪ੍ਰਦਰਸ਼ਨ ਕਾਰਨ ਸਖ਼ਤੀ, 7 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ; ਯਾਤਰੀ ਪ੍ਰੇਸ਼ਾਨ....ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋਣਗੇ ਬੰਦ......ਹੋਲੋਗ੍ਰਾਮ ਤਕਨੀਕ ਰਾਹੀਂ ਸਟੇਜ ’ਤੇ ਮੁੜ ਪਰਤੇ ਸਿੱਧੂ ਮੂਸੇਵਾਲਾ, ਟੋਰਾਂਟੋ ਤੋਂ ਸ਼ੁਰੂ ਹੋਇਆ ‘Signed To God World Tour’.....CBI ਦੇ ਦੂਜੇ ਸੰਮਨ ’ਤੇ ਵੀ ਪੇਸ਼ ਨਹੀਂ ਹੋਏ ਰਾਜਵੀਰ ਘੁੰਮਣ......ਹਰਚਰਨ ਭੁੱਲਰ ਮਾਮਲੇ ’ਚ ਨਵਾਂ ਮੋੜ, ਹੁਣ ਈਡੀ ਕਰੇਗੀ ਪੁੱਛਗਿੱਛ......ਮੈਡ ਸੰਧੂ ਕਤਲ ਮਾਮਲਾ: ਗੁਜਰਾਤ ਤੋਂ ਫੜੇ ਸ਼ੂਟਰ ਨੂੰ ਪੁਲਿਸ ਨੇ 7 ਦਿਨ ਦੇ ਰਿਮਾਂਡ ‘ਤੇ ਲਿਆ......ਵੈਸਟਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ, 250 ਦੌੜਾਂ ਦਾ ਟੀਚਾ 18.3 ਓਵਰਾਂ ’ਚ ਕੀਤਾ ਹਾਸਲ.....

ਜੈਸਮੀਨ ਸੈਂਡਲਾਸ ਨੇ ਰੇਨਬੋ ਦੁਪੱਟਾ ਪਹਿਨ ਕੇ LGBTQ+ ਭਾਈਚਾਰੇ ਦੇ ਹੱਕ ’ਚ ਦਿੱਤਾ ਸੁਨੇਹਾ

Jasmine Sandlas message in support of LGBTQ+ community: ਮੁਹਾਲੀ: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੇ ਮੁਹਾਲੀ ਵਿੱਚ ਹੋਏ ਆਪਣੇ ਲਾਈਵ ਕੰਸਰਟ ਦੌਰਾਨ LGBTQ+ ਭਾਈਚਾਰੇ ਦੇ ਹੱਕਾਂ ਅਤੇ ਸਨਮਾਨ ਦੀ ਹਮਾਇਤ ਕਰਦਿਆਂ ਪਿਆਰ, ਬਰਾਬਰੀ ਅਤੇ ਆਪਣੀ ਪਛਾਣ ਨਾਲ ਜਿਊਣ ਦੀ ਆਜ਼ਾਦੀ ਦਾ ਸੁਨੇਹਾ ਦਿੱਤਾ। ‘ਦਿ ਡਰੀਮ ਗਰਲ ਇੰਡੀਆ ਟੂਰ’ ਤਹਿਤ ਹੋਏ ਇਸ ਸ਼ੋਅ ਵਿੱਚ ਗਾਇਕਾ ਰੇਨਬੋ ਰੰਗਾਂ […]
By : Updated On: 11 Oct 2026 10:26:AM
ਜੈਸਮੀਨ ਸੈਂਡਲਾਸ ਨੇ ਰੇਨਬੋ ਦੁਪੱਟਾ ਪਹਿਨ ਕੇ LGBTQ+ ਭਾਈਚਾਰੇ ਦੇ ਹੱਕ ’ਚ ਦਿੱਤਾ ਸੁਨੇਹਾ
  • ਚੰਡੀਗੜ੍ਹ-ਮੁਹਾਲੀ ਕੰਸਰਟ ਦੌਰਾਨ ਬੋਲੀ ਗਾਇਕਾ—“ਪਿਆਰ ਬੜੀ ਪਵਿੱਤਰ ਚੀਜ਼ ਐ, ਜਿਹਨੂੰ ਮਿਲਦਾ ਉਹਨੂੰ ਪਿਆਰ ਕਰ ਲੈਣ ਦਿਓ”

Jasmine Sandlas message in support of LGBTQ+ community: ਮੁਹਾਲੀ: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੇ ਮੁਹਾਲੀ ਵਿੱਚ ਹੋਏ ਆਪਣੇ ਲਾਈਵ ਕੰਸਰਟ ਦੌਰਾਨ LGBTQ+ ਭਾਈਚਾਰੇ ਦੇ ਹੱਕਾਂ ਅਤੇ ਸਨਮਾਨ ਦੀ ਹਮਾਇਤ ਕਰਦਿਆਂ ਪਿਆਰ, ਬਰਾਬਰੀ ਅਤੇ ਆਪਣੀ ਪਛਾਣ ਨਾਲ ਜਿਊਣ ਦੀ ਆਜ਼ਾਦੀ ਦਾ ਸੁਨੇਹਾ ਦਿੱਤਾ। ‘ਦਿ ਡਰੀਮ ਗਰਲ ਇੰਡੀਆ ਟੂਰ’ ਤਹਿਤ ਹੋਏ ਇਸ ਸ਼ੋਅ ਵਿੱਚ ਗਾਇਕਾ ਰੇਨਬੋ ਰੰਗਾਂ ਵਾਲਾ ਦੁਪੱਟਾ ਪਹਿਨ ਕੇ ਸਟੇਜ ’ਤੇ ਪਹੁੰਚੀ।

ਇਸ਼ਤਿਹਾਰ

ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਾਉਣ ਦੇ ਨਾਲ-ਨਾਲ ਜੈਸਮੀਨ ਨੇ ਸਮਾਜ ਵਿੱਚ ਪਿਆਰ ਅਤੇ ਸਵੀਕਾਰਤਾ ਦੀ ਮਹੱਤਤਾ ’ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਪਸੰਦ ਅਤੇ ਪਛਾਣ ਅਨੁਸਾਰ ਜਿਊਣ ਦਾ ਹੱਕ ਹੈ ਅਤੇ ਕਿਸੇ ਨੂੰ ਇਹ ਦੱਸਣ ਦਾ ਅਧਿਕਾਰ ਨਹੀਂ ਕਿ ਉਹ ਕਿਸ ਨੂੰ ਪਿਆਰ ਕਰੇ।

ਗਾਇਕਾ ਨੇ ਕਿਹਾ, “ਅਸੀਂ ਪੰਜਾਬੀ ਬਹੁਤ ਵੰਡੇ ਹੋਏ ਆਂ… ਪਿਆਰ ਤੇ ਕਰ ਲੈਣ ਦਿਓ। ਅਸੀਂ ਹੁੰਦੇ ਕੌਣ ਆਂ ਕਿਸੇ ਨੂੰ ਕਹਿਣ ਵਾਲੇ ਕਿ ਤੂੰ ਇਹਨੂੰ ਪਿਆਰ ਕਰ ਸਕਦੈਂ, ਤੂੰ ਇਹਨੂੰ ਪਿਆਰ ਨਹੀਂ ਕਰ ਸਕਦੈਂ। ਪਿਆਰ ਬੜੀ ਪਵਿੱਤਰ ਚੀਜ਼ ਐ… ਤੇ ਬਥੇਰਿਆਂ ਨੂੰ ਪਿਆਰ ਨਹੀਂ ਮਿਲਦਾ, ਜਿਹਨੂੰ ਮਿਲਦਾ ਉਹਨੂੰ ਪਿਆਰ ਕਰ ਲੈਣ ਦਿਓ।”

ਉਨ੍ਹਾਂ ਅੱਗੇ ਕਿਹਾ, “ਇਸ ਦੁਨੀਆ ’ਚ ਬਹੁਤ ਲੋਕੀ ਨੇ… ਸਾਰਿਆਂ ਨੂੰ ਜਿਊਣਾ ਵੀ ਨਹੀਂ ਆਉਂਦਾ… ਜਿਹੜਾ ਜਿਊਂਦਾ, ਉਹਨੂੰ ਜੀ ਲੈਣ ਦਿਓ।”

ਜੈਸਮੀਨ ਦੇ ਇਸ ਬਿਆਨ ਨੂੰ ਸਮਾਜਿਕ ਸ਼ਮੂਲੀਅਤ, ਆਪਸੀ ਸਤਿਕਾਰ ਅਤੇ ਭੇਦਭਾਵ ਤੋਂ ਮੁਕਤ ਸਮਾਜ ਦੀ ਸੋਚ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਇਸ ਅੰਦਾਜ਼ ਦੀ ਪ੍ਰਸ਼ੰਸਕਾਂ ਵੱਲੋਂ ਵੀ ਚਰਚਾ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News