Journalism Of Hope
BREAKING NEWS
Kanpur Plane Crash: ਕਾਨਪੁਰ ’ਚ ਟ੍ਰੇਨਿੰਗ ਜਹਾਜ਼ ਕਰੈਸ਼, ਦੋਵੇਂ ਪਾਇਲਟਾਂ ਦੀ ਮੌਤ......‘AAP’ ਨੇ ਜਸਬੀਰ ਸਿੰਘ ਗੜ੍ਹੀ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ, ਚਮਕੌਰ ਸਾਹਿਬ ਹਲਕੇ ਦਾ ਬਣਾਇਆ ਇੰਚਾਰਜ......ਪੰਜਾਬ 'ਚ ਹੜਤਾਲੀ ਮੁਲਾਜ਼ਮਾਂ 'ਤੇ ਸਰਕਾਰ ਸਖ਼ਤ, ਡਿਊਟੀ ਗੈਰਹਾਜ਼ਰਾਂ ਦੀ ਮੰਗੀ ਲਿਸਟ ....ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਖੇਲੋ ਇੰਡੀਆ ਯੁਵਾ ਸੰਵਾਦ: ਫਤਿਹਗੜ੍ਹ ਸਾਹਿਬ ‘ਚ ਵਿਦਿਆਰਥੀਆਂ ਨਾਲ PM ਮੋਦੀ ਦਾ ਸੰਵਾਦ, ਖੇਡਾਂ ਨਾਲ ਜੁੜਨ ਦਾ ਦਿੱਤਾ ਸੱਦਾ

Khelo India Youth PM Modi Sports Initiative; ਖੇਲੋ ਇੰਡੀਆ ਯੂਵਾ ਸੰਵਾਦ “ਖੇਲ ਕੀ ਬਾਤ ਪੀ.ਐਮ ਮੋਦੀ ਕੇ ਸਾਥ” ਪ੍ਰੋਗਰਾਮ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਸੰਵਾਦ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿਦਿਆਰਥੀਆਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ […]
Jaspreet Singh
By : Updated On: 27 Aug 2026 17:29:PM
ਖੇਲੋ ਇੰਡੀਆ ਯੁਵਾ ਸੰਵਾਦ: ਫਤਿਹਗੜ੍ਹ ਸਾਹਿਬ ‘ਚ ਵਿਦਿਆਰਥੀਆਂ ਨਾਲ PM ਮੋਦੀ ਦਾ ਸੰਵਾਦ, ਖੇਡਾਂ ਨਾਲ ਜੁੜਨ ਦਾ ਦਿੱਤਾ ਸੱਦਾ

Khelo India Youth PM Modi Sports Initiative; ਖੇਲੋ ਇੰਡੀਆ ਯੂਵਾ ਸੰਵਾਦ “ਖੇਲ ਕੀ ਬਾਤ ਪੀ.ਐਮ ਮੋਦੀ ਕੇ ਸਾਥ” ਪ੍ਰੋਗਰਾਮ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਸੰਵਾਦ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿਦਿਆਰਥੀਆਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਤੇ ਯੂਨੀਵਰਸਿਟੀ ਵੱਲੋਂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1300 ਦੇ ਲਗਭਗ ਵੱਖੋ ਵੱਖ ਥਾਵਾਂ ਤੇ ਖਿਡਾਰੀਆਂ ਤੇ ਵਿਦਿਆਰਥੀਆਂ ਨਾਲ ਸਿੱਧੇ ਤੌਰ ਤੇ ਸੰਵਾਦ ਕੀਤਾ ।

ਇਸ਼ਤਿਹਾਰ

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਦੇਸ਼ ਦੇ ਖਿਡਾਰੀਆਂ ਨੂੰ ਓਲੰਪਿਕ ਵਿੱਚ ਵੀ ਮੱਲਾਂ ਮਾਰ ਕੇ ਦੇਸ਼ ਦਾ ਨਾਂ ਉੱਚਾ ਕਰਨ ਦਾ ਸੱਦਾ ਦਿੱਤਾ ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਐਨਐਸਐਸ, ਮਾਈ ਭਾਰਤ ਅਤੇ ਇੰਡੀਆ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦਿਆਰਥੀਆਂ ਨਾਲ ਸੰਵਾਦ ਕੀਤਾ

ਇਸ ਸੰਵਾਦ ਦੇ ਦੌਰਾਨ ਦੋ ਤਰ੍ਹਾਂ ਦੇ ਇੰਸਟੀਟਿਊਸ਼ਨ ਸਿਲੈਕਟ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਟਾਈਪ ਏ ਤੇ ਟਾਈਪ ਬੀ ਨਿਸ਼ਚਿਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਟਾਈਪ ਬੀ ਦੇ ਵਿੱਚ ਸਿਰਫ ਪ੍ਰਸਾਰਨ ਹੋਇਆ ਤੇ ਟਾਈਪ ਏ ਵਿੱਚ ਜਿਹੜੇ ਵਿਦਿਆਰਥੀ ਉਹ ਸਪੋਰਟਸ ਪਰਸਨੈਲਿਟੀ ਨਾਲ ਜਾਂ ਪ੍ਰਧਾਨ ਮੰਤਰੀ ਨਾਲ ਸੰਵਾਦ ਕੀਤਾ ।

ਉਹਨਾਂ ਕਿਹਾ ਕਿ ਯੂਨੀਵਰਸਿਟੀ ਲਈ ਇਹ ਮਾਣ ਦੀ ਗੱਲ ਹੈ ਕਿ ਇਸ ਨੂੰ ਟਾਈਪ ਏ ਇੰਸਟੀਟਿਊਸ਼ਨ ਚੁਣਿਆ ਗਿਆ ਹੈ ਤੇ ਫਤਿਹਗੜ੍ਹ ਸਾਹਿਬ ਵਿੱਚੋਂ ਇੱਕ ਇੰਸਟੀਟਿਊਸ਼ਨ ਹੈ ਜਿਸ ਨੂੰ ਟਾਈਫ ਏ ਇੰਸਟੀਟਿਊਸ਼ਨ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।

ਇਸ ਮੌਕੇ ਤੇ ਵੱਖ ਵੱਖ ਸਪੋਰਟਸ ਪਰਸਨੈਲਿਟੀਜ ਵੀ ਵਿਦਿਆਰਥੀਆਂ ਦੇ ਰੂਬਰੂ ਹੋਈਆਂ । ਉਹਨਾਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਵਿਦਿਆਰਥੀਆ ਵਿੱਚ ਸਪੋਰਟਸ ਪ੍ਰਤੀ ਇੱਕ ਉਤਸ਼ਾਹ ਪੈਦਾ ਹੋਵੇਗਾ ਕਿਉਂਕਿ ਪਹਿਲਾਂ ਹੀ ਦੇਸ਼ ਦੀ ਪ੍ਰਧਾਨ ਮੰਤਰੀ ਐਲਾਨ ਕਰ ਚੁੱਕੇ ਹਨ ਕਿ ਆਉਣ ਵਾਲੀਆਂ ਖੇਡਾਂ ਦੇ ਵਿੱਚ ਜਿਆਦਾ ਤਗਮੇ ਹਾਸਿਲ ਕਰਨਗੇ, ਇਹ ਤਾਂ ਹੀ ਸੰਭਵ ਹੈ ਜੇ ਵਿਦਿਆਰਥੀਆਂ ਦੇ ਵਿੱਚ ਗੇਮਾਂ ਦੇ ਵਿੱਚ ਪਾਰਟੀਸਪੇਟ ਕਰਨ ਲਈ ਉਤਸਾਹ ਹੋਵੇਗਾ।

ਇਸ ਮੌਕੇ ਤੇ ਹਰਿਆਣਾ ਤੋਂ ਪਹੁੰਚੇ ਅੰਤਰ ਰਾਸ਼ਟਰੀ ਖਿਡਾਰੀ ਬਾਲੀਬਾਲ ਖਿਡਾਰੀ ਅਰਪਤ ਸੰਗਵਾਂ ਅਤੇ ਯੂਨੀਵਰਸਿਟੀ ਦੇ ਅੰਤਰ ਰਾਸ਼ਟਰੀ ਰਕਬੀ ਖਿਡਾਰੀ ਅੰਮ੍ਰਿਤਪਾਲ ਸਿੰਘ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਸਿੱਧੇ ਤੌਰ ਤੇ ਸੰਵਾਦ ਕਰਕੇ ਉਨਾਂ ਨੂੰ ਖੇਡਾਂ ਪ੍ਰਤੀ ਵੱਡੀ ਤੇ ਵੱਖਰੀ ਚੇਤਨਾ ਮਿਲੀ ਹੈ।

ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਪਹਿਲਾਂ ਹੀ ਖੇਡਾਂ ਦੇ ਵਿੱਚ ਵਿਦਿਆਰਥੀਆਂ ਦੀ ਪਾਰਟੀਸਪੇਸ਼ਨ ਯਕੀਨੀ ਬਣਾਉਂਦੀ ਹੈ ਯੂਨੀਵਰਸਿਟੀ ਨੇ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਦੇ ਖੇਤਰ ਵਿੱਚ ਨਾਮਵਰ ਪ੍ਰਾਪਤੀਆਂ ਕੀਤੀਆਂ ਹਨ।

Read Latest News and Breaking News at Daily Post TV, Browse for more News

Ad
Ad

Punjab District News