Journalism Of Hope
BREAKING NEWS
ਸੱਜਣ ਕੁਮਾਰ ਦੇ ਭੋਗ ’ਚ ਸ਼ਾਮਲ ਹੋਏ 3 BJP ਸੰਸਦ ਮੈਂਬਰ ਤਲਬ, ਪਾਰਟੀ ਪ੍ਰਧਾਨ ਨੇ ਲਾਈ ਫਟਕਾਰ.........ਮੋਹਾਲੀ ਡਿੰਪਲ ਕਤਲਕਾਂਡ: ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ.......ਲੁਧਿਆਣਾ ‘ਚ ਠੇਕਿਆਂ ਦੇ ਬਾਹਰ ਸ਼ਰਾਬੀਆਂ ਦੀ ‘ਛਿੱਤਰ ਪਰੇਡ’.....ਬਾਬਾ ਬਕਾਲਾ ਸਾਹਿਬ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ........HS ਫੂਲਕਾ ਨੇ ਆਪਣੀ ਹੀ ਪਾਰਟੀ ਦੇ 3 BJP ਸੰਸਦ ਮੈਂਬਰਾਂ ਦਾ ਬਾਈਕਾਟ ਕਰਨ ਦੀ ਕੀਤੀ ਮੰਗ.....ਆਸਟ੍ਰੀਆ ਦੇ ਹੋਟਲ ‘ਚ ਪੱਗ ਬੰਨ੍ਹੇ ਹੋਣ ਕਾਰਨ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ.....ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ: ਪ੍ਰਚਾਰ ਦਾ ਅੱਜ ਆਖਰੀ ਦਿਨ....ਨੇਪਾਲ ਹੜ੍ਹ: ਲਾਪਤਾ ਲੋਕਾਂ ਦੀ ਗਿਣਤੀ 2,500 ਦੇ ਨੇੜੇ, 586 ਲਾਸ਼ਾਂ ਬਰਾਮਦ; ਤਿੱਬਤ ‘ਚ 400 ਭਾਰਤੀ ਫਸੇ.......ਰੋਪੜ ਦੇ SSP ਮਨਿੰਦਰ ਸਿੰਘ ਦੇ ਨਾਮ ਵੱਡੀ ਉਪਲਬਧੀ, ਦੇਸ਼ ਦੇ 25 ਬਿਹਤਰੀਨ ਪੁਲਿਸ ਅਧਿਕਾਰੀਆਂ ਦੀ ਸੂਚੀ ‘ਚ ਹੋਏ ਸ਼ਾਮਲ

Epstein ਮਾਮਲੇ ‘ਚ King ਚਾਰਲਸ ਦਾ ਭਰਾ ਪ੍ਰਿੰਸ ਐਂਡਰਿਊ ਗ੍ਰਿਫ਼ਤਾਰ, UK ਪੁਲਿਸ ਨੇ ਜਨਮ ਦਿਨ ਵਾਲੇ ਦਿਨ ਹੀ ਚੁੱਕਿਆ

Former UK Prince Andrew Arrested: UK ਪੁਲਿਸ ਨੇ Epstein ਹੰਗਾਮੇ ਵਿੱਚ ਕਿੰਗ ਚਾਰਲਸ (King Charles) ਦੇ ਭਰਾ ਸਾਬਕਾ ਪ੍ਰਿੰਸ ‘ਤੇ ਵੱਡੀ ਕਾਰਵਾਈ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਹੈ। ਐਂਡਰਿਊ ਮਾਊਂਟਬੇਟਨ ਵਿੰਡਸਰ ਨੂੰ ਜਨਤਕ ਅਹੁਦੇ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਜਨਮ ਦਿਨ ਵਾਲੇ ਦਿਨ ਹੀ ਚੁੱਕਿਆ ਜਾਣਕਾਰੀ ਅਨੁਸਾਰ, ਅੱਜ […]
Nishant Malyan
By : Updated On: 19 Feb 2026 21:49:PM
Epstein ਮਾਮਲੇ ‘ਚ King ਚਾਰਲਸ ਦਾ ਭਰਾ ਪ੍ਰਿੰਸ ਐਂਡਰਿਊ ਗ੍ਰਿਫ਼ਤਾਰ, UK ਪੁਲਿਸ ਨੇ ਜਨਮ ਦਿਨ ਵਾਲੇ ਦਿਨ ਹੀ ਚੁੱਕਿਆ

Former UK Prince Andrew Arrested: UK ਪੁਲਿਸ ਨੇ Epstein ਹੰਗਾਮੇ ਵਿੱਚ ਕਿੰਗ ਚਾਰਲਸ (King Charles) ਦੇ ਭਰਾ ਸਾਬਕਾ ਪ੍ਰਿੰਸ ‘ਤੇ ਵੱਡੀ ਕਾਰਵਾਈ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਹੈ। ਐਂਡਰਿਊ ਮਾਊਂਟਬੇਟਨ ਵਿੰਡਸਰ ਨੂੰ ਜਨਤਕ ਅਹੁਦੇ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ਼ਤਿਹਾਰ

ਪੁਲਿਸ ਨੇ ਜਨਮ ਦਿਨ ਵਾਲੇ ਦਿਨ ਹੀ ਚੁੱਕਿਆ

ਜਾਣਕਾਰੀ ਅਨੁਸਾਰ, ਅੱਜ ਐਂਡਰਿਊ ਮਾਊਂਟਬੈਟਨ ਦਾ 66ਵਾਂ ਜਨਮਦਿਨ ਹੈ, ਜਿਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਵੀਰਵਾਰ ਸਵੇਰੇ ਐਂਡਰਿਊ ਮਾਊਂਟਬੈਟਨ ਦੇ ਸੈਂਡਰਿੰਘਮ ਅਸਟੇਟ ‘ਤੇ ਅੱਠ ਸਾਦੇ ਕੱਪੜਿਆਂ ਵਾਲੇ ਪੁਲਿਸ ਅਧਿਕਾਰੀ ਦੇਖੇ ਗਏ। ਐਂਡਰਿਊ ਦਾ ਘਰ ਪੂਰਬੀ ਇੰਗਲੈਂਡ ਦੇ ਕਾਉਂਟੀ, ਨੌਰਫੋਕ ਵਿੱਚ ਸਥਿਤ ਹੈ।

ਥੇਮਸ ਵੈਲੀ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਜਾਂਚ ਦੇ ਹਿੱਸੇ ਵਜੋਂ, ਅਸੀਂ ਅੱਜ ਨੌਰਫੋਕ ਤੋਂ 60 ਸਾਲਾ ਦੇ ਇੱਕ ਵਿਅਕਤੀ ਨੂੰ ਜਨਤਕ ਅਹੁਦੇ ਦੀ ਦੁਰਵਰਤੋਂ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਹੈ। ਬਰਕਸ਼ਾਇਰ ਅਤੇ ਨੌਰਫੋਕ ਰਿਹਾਇਸ਼ ‘ਤੇ ਤਲਾਸ਼ੀ ਲਈ ਜਾ ਰਹੀ ਹੈ। ਇਹ ਵਿਅਕਤੀ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ।”

ਸਹਾਇਕ ਚੀਫ਼ ਕਾਂਸਟੇਬਲ ਓਲੀਵਰ ਰਾਈਟ ਨੇ ਕਿਹਾ, “ਸਾਡੀ ਜਾਂਚ ਤੋਂ ਬਾਅਦ, ਅਸੀਂ ਰਸਮੀ ਤੌਰ ‘ਤੇ ਜਨਤਕ ਅਹੁਦੇ ਦੀ ਦੁਰਵਰਤੋਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਕਥਿਤ ਅਪਰਾਧ ਦੀ ਜਾਂਚ ਕਰਦੇ ਸਮੇਂ ਨਿਰਪੱਖਤਾ ਬਣਾਈ ਰੱਖੀਏ। ਅਸੀਂ ਇਸ ਮਾਮਲੇ ਵਿੱਚ ਜਨਤਕ ਹਿੱਤ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਅਤੇ ਸਮੇਂ ਸਿਰ ਹੋਰ ਜਾਣਕਾਰੀ ਸਾਂਝੀ ਕਰਾਂਗੇ।”

ਕਾਨੂੰਨ ਤੋਂ ਉਪਰ ਕੋਈ ਨਹੀਂ : ਸਟਾਰਮਰ

ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਐਂਡਰਿਊ ਦੀ ਗ੍ਰਿਫ਼ਤਾਰੀ ਦੇ ਜਵਾਬ ਵਿੱਚ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਐਂਡਰਿਊ ਨੂੰ ਬ੍ਰਿਟਿਸ਼ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰਨਾ ਚਾਹੀਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News