Banner
Banner

ਕੁਲਵਿੰਦਰ ਸਿੰਘ ਜੌਹਲ ਬਣੇ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ

ਇੰਗਲੈਂਡ ਦੇ ਮਿੰਨੀ ਭਾਰਤ ਵਜੋਂ ਜਾਣੇ ਜਾਂਦੇ ਪ੍ਰਸਿੱਧ ਸ਼ਹਿਰ ਲੈਸਟਰ ਦੀ ਸਿਆਸਤ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਗੁਰਸਿੱਖ ਅੰਮ੍ਰਿਤਧਾਰੀ ਪੰਜਾਬੀ ਸਿੱਖ ਨੂੰ ਸਿਟੀ ਕੌਂਸਲ ਦਾ ਲਾਰਡ ਮੇਅਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਕੁਲਵਿੰਦਰ ਸਿੰਘ ਜੌਹਲ ਨੇ ਲੈਸਟਰ ਦੇ ਪਹਿਲੇ ਪੂਰਨ ਗੁਰਸਿੱਖ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ। ਲੈਸਟਰ ਟਾਊਨ ਹਾਲ ਵਿਚ ਹੋਏ ਵਿਸ਼ੇਸ਼ […]
Amritpal Singh
By : Updated On: 16 May 2026 09:47:AM
ਕੁਲਵਿੰਦਰ ਸਿੰਘ ਜੌਹਲ ਬਣੇ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ

ਇੰਗਲੈਂਡ ਦੇ ਮਿੰਨੀ ਭਾਰਤ ਵਜੋਂ ਜਾਣੇ ਜਾਂਦੇ ਪ੍ਰਸਿੱਧ ਸ਼ਹਿਰ ਲੈਸਟਰ ਦੀ ਸਿਆਸਤ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਗੁਰਸਿੱਖ ਅੰਮ੍ਰਿਤਧਾਰੀ ਪੰਜਾਬੀ ਸਿੱਖ ਨੂੰ ਸਿਟੀ ਕੌਂਸਲ ਦਾ ਲਾਰਡ ਮੇਅਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਕੁਲਵਿੰਦਰ ਸਿੰਘ ਜੌਹਲ ਨੇ ਲੈਸਟਰ ਦੇ ਪਹਿਲੇ ਪੂਰਨ ਗੁਰਸਿੱਖ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ।

ਲੈਸਟਰ ਟਾਊਨ ਹਾਲ ਵਿਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ। ਇਸ ਮੌਕੇ ਪੰਜਾਬੀ ਤੇ ਸਿੱਖ ਭਾਈਚਾਰੇ ਵਿੱਚ ਖ਼ੁਸ਼ੀ ਅਤੇ ਮਾਣ ਦਾ ਮਾਹੌਲ ਦੇਖਣ ਨੂੰ ਮਿਲਿਆ, ਕੁਲਵਿੰਦਰ ਸਿੰਘ ਜੌਹਲ ਦਾ ਸਬੰਧ ਪੰਜਾਬ ਦੇ ਜਲੰਧਰ ਜ਼ਿਲੇ੍ਹ ਦੇ ਫਿਲੌਰ ਨੇੜਲੇ ਪਿੰਡ ਤੇਹੰਗ ਨਾਲ ਹੈ। ਉਹ ਛੋਟੀ ਉਮਰ ਵਿਚ ਆਪਣੇ ਪਰਿਵਾਰ ਨਾਲ ਇੰਗਲੈਂਡ ਆ ਵੱਸੇ ਸਨ।

ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਜੌਹਲ ਤੇ ਮਾਤਾ ਤਰਸੇਮ ਕੌਰ ਜੌਹਲ ਨੇ ਉਨ੍ਹਾਂ ਨੂੰ ਮਿਹਨਤ ਤੇ ਲੋਕ ਸੇਵਾ ਦੇ ਸੰਸਕਾਰ ਦਿੱਤੇ, ਉਨ੍ਹਾਂ ਨੇ ਆਪਣੀ ਪੜ੍ਹਾਈ ਲੈਸਟਰ ‘ਚ ਪੂਰੀ ਕੀਤੀ ਤੇ ਬਾਅਦ ‘ਚ ਰਸਲ ਕਾਸਟਿੰਗਜ਼ ਕੰਪਨੀ ‘ਚ ਲਗਭਗ 25 ਸਾਲ ਕੰਮ ਕੀਤਾ। ਕੰਮ ਦੌਰਾਨ ਉਹ ਮਜ਼ਦੂਰਾਂ ਦੇ ਹੱਕਾਂ ਲਈ ਵੀ ਆਵਾਜ਼ ਚੁੱਕਦੇ ਰਹੇ। ਉਹ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਰਹੇ ਹਨ।

Read Latest News and Breaking News at Daily Post TV, Browse for more News

Ad
Ad