Banner
Banner

ਅਜਨਾਲਾ ਸ਼ਹਿਰ ‘ਚ ਇਮਾਰਤ ਦਾ ਡਿੱਗਾ ਲੈਂਟਰ, 4 ਮਜ਼ਦੂਰ ਜ਼ਖਮੀ

Punjab News: ਅਜਨਾਲਾ ਸ਼ਹਿਰ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦ ਇੱਕ ਨਵੀਂ ਬਣਾਈ ਜਾ ਰਹੀ ਦੁਕਾਨ ਦਾ ਲੈਂਟਰ ਇਕਦਮ ਹੇਠਾਂ ਡਿੱਗ ਗਿਆ, ਲੈਂਟਰ ਡਿੱਗਣ ਨਾਲ ਚਾਰ ਮਜ਼ਦੂਰ ਲੈਂਟਰ ਦੇ ਹੇਠਾਂ ਦੱਬ ਗਏ ਜਿਨਾਂ ਨੂੰ ਬਾੜੀ ਮਸ਼ੱਕਤ ਦੇ ਬਾਅਦ ਲੋਕਾਂ ਦੀ ਮਦਦ ਨਾਲ ਲੈਂਡਰ ਥੱਲਿਓਂ ਕੱਢਿਆ ਗਿਆ। ਅਜਨਾਲਾ ਦੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ […]
Dailypost News
By : Updated On: 27 Apr 2025 11:39:AM
ਅਜਨਾਲਾ ਸ਼ਹਿਰ ‘ਚ ਇਮਾਰਤ ਦਾ ਡਿੱਗਾ ਲੈਂਟਰ, 4 ਮਜ਼ਦੂਰ ਜ਼ਖਮੀ

Punjab News: ਅਜਨਾਲਾ ਸ਼ਹਿਰ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦ ਇੱਕ ਨਵੀਂ ਬਣਾਈ ਜਾ ਰਹੀ ਦੁਕਾਨ ਦਾ ਲੈਂਟਰ ਇਕਦਮ ਹੇਠਾਂ ਡਿੱਗ ਗਿਆ, ਲੈਂਟਰ ਡਿੱਗਣ ਨਾਲ ਚਾਰ ਮਜ਼ਦੂਰ ਲੈਂਟਰ ਦੇ ਹੇਠਾਂ ਦੱਬ ਗਏ ਜਿਨਾਂ ਨੂੰ ਬਾੜੀ ਮਸ਼ੱਕਤ ਦੇ ਬਾਅਦ ਲੋਕਾਂ ਦੀ ਮਦਦ ਨਾਲ ਲੈਂਡਰ ਥੱਲਿਓਂ ਕੱਢਿਆ ਗਿਆ।

ਅਜਨਾਲਾ ਦੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਇੱਕ ਨਵੀਂ ਦੁਕਾਨਦਾਰ ਲੈਂਟਰ ਪਾਉਣ ਦਰਮਿਆਨ ਲੈਂਟਰ ਹੇਠਾਂ ਡਿੱਗਣ ਕਾਰਨ ਚਾਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਮਜ਼ਦੂਰਾਂ ਨੇ ਦੱਸਿਆ ਕਿ ਦੁਕਾਨ ਦਾ ਲੈਂਟਰ ਪਾਇਆ ਜਾ ਰਿਹਾ ਜਿਸ ਵਿੱਚ 30 ਦੇ ਕਰੀਬ ਮਜ਼ਦੂਰਾਂ ਦੀ ਲੇਬਰ ਲੱਗੀ ਹੋਈ ਸੀ ਪਰ ਲੈਂਟਰ ਹੇਠਾਂ ਬੱਲੀਆਂ ਘੱਟ ਹੋਣ ਕਾਰਨ ਲੈਂਟਰ ਦੇ ਉੱਪਰ ਜਦੋਂ ਮਟੀਰੀਅਲ ਪਾਇਆ ਗਿਆ ਤਾਂ ਲੈਂਟਰ ਹੇਠਾਂ ਡਿੱਗ ਗਿਆ ਜਿਸ ਨਾਲ ਲੈਂਟਰ ਪਾ ਰਹੇ ਮਜ਼ਦੂਰਾਂ ਵਿੱਚੋਂ ਕੁਝ ਮਜ਼ਦੂਰ ਲੈਂਟਰ ਹੇਠਾਂ ਹੀ ਦੱਬੇ ਗਏ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਾਰੇ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

Read Latest News and Breaking News at Daily Post TV, Browse for more News

Ad
Ad