Journalism Of Hope
BREAKING NEWS
GMADA-Punjab Govt ਦੀ ਪਟੀਸ਼ਨ ’ਤੇ ਹਾਈਕੋਰਟ ‘ਚ ਸੁਣਵਾਈ: ED ਨੂੰ ਨੋਟਿਸ ਜਾਰੀ.......10 ਅਕਤੂਬਰ ਦੇ CJP ਪ੍ਰਦਰਸ਼ਨ ’ਤੇ ਸਸਪੈਂਸ, ਦਿੱਲੀ ਪੁਲਿਸ ਨੇ ਅਜੇ ਨਹੀਂ ਦਿੱਤੀ ਇਜਾਜ਼ਤ.......ਪੁਲਿਸ ਦੀ ਵੱਡੀ ਕਾਰਵਾਈ, 3 ਗੈਰਕਾਨੂੰਨੀ ਹਥਿਆਰ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼, 8 ਗ੍ਰਿਫ਼ਤਾਰ......ਤਰਨਤਾਰਨ ’ਚ ਦੋਹਰਾ ਕਤਲਕਾਂਡ: ਦੋ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ.......ਬਰਖ਼ਾਸਤ AIG ਰਾਜਜੀਤ ਹੁੰਦਲ ਦੇ ਪੁਲਿਸ ਰਿਮਾਂਡ ‘ਚ ਹੋਰ ਵਾਧਾ........ਆਕਾਸ਼ਵਾਣੀ ਭਵਨ ਵਿੱਚ ਦਾਖ਼ਲ ਹੋਣ ਦੇ ਮਾਮਲੇ ’ਚ ਰਾਹੁਲ-ਪ੍ਰਿਯੰਕਾ ਸਮੇਤ ਅਤੇ INDIA ਬਲਾਕ ਦੇ ਹੋਰ ਆਗੂਆਂ ਖ਼ਿਲਾਫ਼ FIR.......RBI ਨੇ ਰੇਪੋ ਰੇਟ ‘ਚ ਕੀਤਾ ਵਾਧਾ, ਲੋਨ ਹੋ ਸਕਦੇ ਨੇ ਮਹਿੰਗੇ

ਆਸਮਾਨ ’ਚ ਵੱਡਾ ਹਾਦਸਾ ਹੋਣੋਂ ਟਲਿਆ: ਫਲਾਈਟ ’ਚ ਲੈਪਟਾਪ ਨੂੰ ਲੱਗੀ ਅੱਗ, 5 ਯਾਤਰੀ ਝੁਲਸੇ

Laptop catches fire in flight: ਨਵੀਂ ਦਿੱਲੀ: ਅਮਰੀਕਨ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਲੈਪਟਾਪ ਨੂੰ ਅਚਾਨਕ ਅੱਗ ਲੱਗਣ ਕਾਰਨ 5 ਯਾਤਰੀ ਝੁਲਸ ਗਏ। ਇਹ ਘਟਨਾ ਸ਼ੁੱਕਰਵਾਰ ਸ਼ਾਮ ਸਥਾਨਕ ਸਮੇਂ ਮੁਤਾਬਕ ਅਟਲਾਂਟਾ (ਜਾਰਜੀਆ) ਤੋਂ ਡਲਾਸ (ਟੈਕਸਾਸ) ਜਾ ਰਹੀ ਫਲਾਈਟ ਵਿੱਚ ਵਾਪਰੀ। ਜਹਾਜ਼ ਵਿੱਚ 130 ਤੋਂ ਵੱਧ ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਉਡਾਣ ਦੌਰਾਨ ਜਹਾਜ਼ ਦੇ ਪਿਛਲੇ […]
By : Updated On: 23 Aug 2026 15:27:PM
ਆਸਮਾਨ ’ਚ ਵੱਡਾ ਹਾਦਸਾ ਹੋਣੋਂ ਟਲਿਆ: ਫਲਾਈਟ ’ਚ ਲੈਪਟਾਪ ਨੂੰ ਲੱਗੀ ਅੱਗ, 5 ਯਾਤਰੀ ਝੁਲਸੇ

Laptop catches fire in flight: ਨਵੀਂ ਦਿੱਲੀ: ਅਮਰੀਕਨ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਲੈਪਟਾਪ ਨੂੰ ਅਚਾਨਕ ਅੱਗ ਲੱਗਣ ਕਾਰਨ 5 ਯਾਤਰੀ ਝੁਲਸ ਗਏ। ਇਹ ਘਟਨਾ ਸ਼ੁੱਕਰਵਾਰ ਸ਼ਾਮ ਸਥਾਨਕ ਸਮੇਂ ਮੁਤਾਬਕ ਅਟਲਾਂਟਾ (ਜਾਰਜੀਆ) ਤੋਂ ਡਲਾਸ (ਟੈਕਸਾਸ) ਜਾ ਰਹੀ ਫਲਾਈਟ ਵਿੱਚ ਵਾਪਰੀ। ਜਹਾਜ਼ ਵਿੱਚ 130 ਤੋਂ ਵੱਧ ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਉਡਾਣ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਕੇਬਿਨ ਅੰਦਰ ਇੱਕ ਲੈਪਟਾਪ ਤੋਂ ਅਚਾਨਕ ਧੂੰਆਂ ਨਿਕਲਣ ਲੱਗਾ ਅਤੇ ਅੱਗ ਲੱਗ ਗਈ। ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਨੂੰ ਇਸ ਦੀ ਜਾਣਕਾਰੀ ਦਿੱਤੀ। ਪਾਇਲਟ ਮੁਤਾਬਕ ਲੈਪਟਾਪ ਕਾਰਨ ਕਰੀਬ 4 ਤੋਂ 5 ਯਾਤਰੀ ਝੁਲਸ ਗਏ।

ਇਸ਼ਤਿਹਾਰ

ਕਰੂ ਨੇ ਤੁਰੰਤ ਸੰਭਾਲਿਆ ਮਾਮਲਾ
ਅੱਗ ਲੱਗਣ ਤੋਂ ਬਾਅਦ ਫਲਾਈਟ ਅਟੈਂਡੈਂਟਸ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ ਕਰੂ ਨੇ ਥਰਮਲ ਕੰਟੇਨਮੈਂਟ ਬੈਗ ਦੀ ਮਦਦ ਨਾਲ ਲੈਪਟਾਪ ਨੂੰ ਕਾਬੂ ਵਿੱਚ ਕਰ ਲਿਆ ਅਤੇ ਅੱਗ ਨੂੰ ਫੈਲਣ ਤੋਂ ਰੋਕਿਆ। ਇਸ ਤੋਂ ਬਾਅਦ ਜਹਾਜ਼ ਨੇ ਸੁਰੱਖਿਅਤ ਢੰਗ ਨਾਲ ਡਲਾਸ-ਫੋਰਟ ਵਰਥ ਏਅਰਪੋਰਟ ’ਤੇ ਸ਼ਾਮ ਕਰੀਬ 6:55 ਵਜੇ ਲੈਂਡਿੰਗ ਕੀਤੀ।

ਜ਼ਖ਼ਮੀਆਂ ਦਾ ਇਲਾਜ
ਅਮਰੀਕਨ ਏਅਰਲਾਈਨਜ਼ ਨੇ ਕਿਹਾ ਕਿ ਫਲਾਈਟ 2398 ਦੀ ਲੈਂਡਿੰਗ ਦੌਰਾਨ ਇੱਕ ਯਾਤਰੀ ਦੇ ਡਿਵਾਈਸ ਤੋਂ ਧੂੰਆਂ ਨਿਕਲਣ ਦੀ ਸੂਚਨਾ ਮਿਲੀ ਸੀ। ਏਅਰਲਾਈਨ ਨੇ ਕਰੂ ਦੀ ਤੇਜ਼ ਅਤੇ ਪੇਸ਼ੇਵਰ ਕਾਰਵਾਈ ਦੀ ਸ਼ਲਾਘਾ ਕੀਤੀ, ਜਿਸ ਕਾਰਨ ਡਿਵਾਈਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਜਹਾਜ਼ ਦੇ ਏਅਰਪੋਰਟ ’ਤੇ ਪਹੁੰਚਦੇ ਹੀ ਮੈਡੀਕਲ ਟੀਮ ਅਤੇ ਐਮਰਜੈਂਸੀ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਪੈਰਾਮੈਡਿਕਸ ਨੇ ਜ਼ਖ਼ਮੀ ਯਾਤਰੀਆਂ ਦੀ ਜਾਂਚ ਕੀਤੀ। ਇੱਕ ਯਾਤਰੀ ਨੂੰ ਮੌਕੇ ’ਤੇ ਹੀ ਮੁੱਢਲਾ ਇਲਾਜ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਘਟਨਾ ਤੋਂ ਬਾਅਦ ਜਹਾਜ਼ ਦੀ ਸੁਰੱਖਿਆ ਜਾਂਚ ਅਤੇ ਲੈਪਟਾਪ ਵਿੱਚ ਅੱਗ ਲੱਗਣ ਦੇ ਕਾਰਨਾਂ ਸਬੰਧੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News