ਪੰਜਾਬ ‘ਚ ਵੱਡੇ ਪੱਧਰ ‘ਤੇ ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਸਰਕਾਰ ਨੇ ਅਚਾਨਕ ਕਿਉਂ ਲਿਆ ਫੈਂਸਲਾ
Punjab 18 officers Transfer; ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਲਗਾਤਾਰ ਕੀਤੇ ਜਾ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਹੁਣ ਸਥਾਨਕ ਸੰਸਥਾ ਵਿਭਾਗ ਵੱਲੋਂ 18 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਹ ਤਬਾਦਲੇ ਰਾਜ ਸਰਕਾਰ ਵੱਲੋਂ ਨਗਰ ਨਿਗਮਾਂ ਵਿੱਚ ਪ੍ਰਸ਼ਾਸਨਿਕ ਕੰਮਕਾਜ ਨੂੰ ਮਜ਼ਬੂਤ ਕਰਨ ਅਤੇ ਨਵੀਂ ਰਣਨੀਤੀ ਤਹਿਤ ਕੀਤੇ ਗਏ ਹਨ। ਤਬਾਦਲਾ ਸੂਚੀ ਅਨੁਸਾਰ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਸਮੇਤ ਹੋਰ ਕਈ ਵੱਡੇ ਸ਼ਹਿਰਾਂ ਦੇ ਨਗਰ ਨਿਗਮਾਂ ਵਿੱਚ ਵੱਡੇ ਪੱਧਰ ਤੇ ਫੇਰਬਦਲ ਕੀਤਾ ਗਿਆ ਹੈ।
ਸਥਾਨਕ ਸੰਸਥਾ ਵਿਭਾਗ ਦੇ ਡਾਇਰੈਕਟਰ ਜਾਣਕਾਰੀ ਦਿੱਤੀ
ਸਥਾਨਕ ਸੰਸਥਾ ਵਿਭਾਗ ਦੇ ਡਾਇਰੈਕਟਰ ਨੇ ਇਸ ਬਾਰੇ ਆਦੇਸ਼ ਜਾਰੀ ਕੀਤੇ ਹਨ। ਇਸ ਤਬਾਦਲਾ ਸੂਚੀ ਵਿੱਚ ਕੁਝ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਹਨ, ਤਾਂ ਜੋ ਉਹ ਆਪਣੇ ਤਜਰਬੇ ਦੇ ਆਧਾਰ ਤੇ ਵਿਭਾਗ ਦੇ ਕੰਮ ਨੂੰ ਹੋਰ ਸੁਧਾਰ ਸਕਣ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਪ੍ਰਸ਼ਾਸਨਕ ਪੱਧਰ ਤੇ ਕਾਰਗੁਜ਼ਾਰੀ ਨੂੰ ਹੋਰ ਤੇਜ਼ ਕਰਨ ਲਈ ਲਿਆ ਗਿਆ ਹੈ।
ਇਸ ਤਬਾਦਲੇ ਦੇ ਨਾਲ ਜਿੱਥੇ ਇੱਕ ਪਾਸੇ ਅਧਿਕਾਰੀਆਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਆਪਣੇ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਕਰਨ ਦਾ ਮੌਕਾ ਵੀ ਮਿਲੇਗਾ। ਸਰਕਾਰੀ ਸਰੋਤਾਂ ਮੁਤਾਬਕ, ਤਬਾਦਲਿਆਂ ਦਾ ਇਹ ਸਿਲਸਿਲਾ ਪੰਜਾਬ ਵਿੱਚ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਅਤੇ ਸ਼ਹਿਰਾਂ ਦੇ ਵਿਕਾਸ ਲਈ ਬਣਾਈ ਗਈ ਨਵੀਂ ਯੋਜਨਾ ਦਾ ਹਿੱਸਾ ਹੈ।
ਆਮ ਲੋਕਾਂ ਨੂੰ ਮਿਲਣਗੀਆਂ ਵਧੀਆ ਸਹੂਲਤਾਂ
ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਹੁਣ ਨਵੇਂ ਇਲਾਕਿਆਂ ਵਿੱਚ ਆਪਣੀ ਸੇਵਾ ਦੇਣਗੇ। ਜਿਸ ਨਾਲ ਪ੍ਰਸ਼ਾਸਨਿਕ ਤਜਰਬੇ ਦੀ ਅਦਲਾ-ਬਦਲੀ ਹੋਵੇਗੀ ਅਤੇ ਨਵੀਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਸੁਵਿਧਾ ਰਹੇਗੀ। ਸਰਕਾਰ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਤਬਾਦਲਿਆਂ ਨਾਲ ਨਾ ਸਿਰਫ਼ ਕੰਮ ਦੀ ਗਤੀ ਵਧੇਗੀ, ਬਲਕਿ ਆਮ ਲੋਕਾਂ ਨੂੰ ਵੀ ਵਧੀਆ ਸਹੂਲਤਾਂ ਮਿਲਣਗੀਆਂ।
ਇਹ ਕਦਮ ਪੰਜਾਬ ਸਰਕਾਰ ਦੇ ਉਸ ਯਤਨ ਦਾ ਹਿੱਸਾ ਹੈ, ਜਿਸ ਅਧੀਨ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਪਾਰਦਰਸ਼ਤਾ ਅਤੇ ਕਾਰਗੁਜ਼ਾਰੀ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।