Banner
Banner

‘Lawrence of Punjab’ ਨੂੰ ਹਾਈ ਕੋਰਟ ਤੋਂ ਮਿਲੀ ਹਰੀ ਝੰਡੀ: Zee5 ‘ਤੇ ਰਿਲੀਜ਼ ਦਾ ਰਸਤਾ ਸਾਫ਼, ਪਰ ਅਦਾਲਤ ਨੇ ਰੱਖੀ ਵੱਡੀ ਸ਼ਰਤ

Lawrence of Punjab Documentary: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਵਾਦਾਂ ਵਿੱਚ ਘਿਰੀ ਦਸਤਾਵੇਜ਼ੀ ਲੜੀ (Documentary Series) Lawrence Of Punjab ਦੀ ਰਿਲੀਜ਼ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ OTT ਪਲੇਟਫਾਰਮ Zee5 ‘ਤੇ ਇਸ ਲੜੀ ਨੂੰ ਸਟ੍ਰੀਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਨਾਲ ਹੀ ਨਿਰਮਾਤਾਵਾਂ ‘ਤੇ ਇੱਕ ਸਖ਼ਤ ਸ਼ਰਤ ਲਗਾਈ ਹੈ […]
Khushi
By : Updated On: 11 May 2026 16:44:PM
‘Lawrence of Punjab’ ਨੂੰ ਹਾਈ ਕੋਰਟ ਤੋਂ ਮਿਲੀ ਹਰੀ ਝੰਡੀ: Zee5 ‘ਤੇ ਰਿਲੀਜ਼ ਦਾ ਰਸਤਾ ਸਾਫ਼, ਪਰ ਅਦਾਲਤ ਨੇ ਰੱਖੀ ਵੱਡੀ ਸ਼ਰਤ

Lawrence of Punjab Documentary: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਵਾਦਾਂ ਵਿੱਚ ਘਿਰੀ ਦਸਤਾਵੇਜ਼ੀ ਲੜੀ (Documentary Series) Lawrence Of Punjab ਦੀ ਰਿਲੀਜ਼ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ OTT ਪਲੇਟਫਾਰਮ Zee5 ‘ਤੇ ਇਸ ਲੜੀ ਨੂੰ ਸਟ੍ਰੀਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਨਾਲ ਹੀ ਨਿਰਮਾਤਾਵਾਂ ‘ਤੇ ਇੱਕ ਸਖ਼ਤ ਸ਼ਰਤ ਲਗਾਈ ਹੈ ਕਿ ਇਸ ਦਾ ਸਿਰਲੇਖ ਬਦਲਿਆ ਜਾਵੇ।

‘ਲਾਰੈਂਸ’ ਅਤੇ ‘ਬਿਸ਼ਨੋਈ’ ਸ਼ਬਦਾਂ ‘ਤੇ ਪਾਬੰਦੀ

ਹਾਈ ਕੋਰਟ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਲੜੀ ਦੇ ਸਿਰਲੇਖ ਵਿੱਚ ‘ਲਾਰੈਂਸ’ ਅਤੇ ‘ਬਿਸ਼ਨੋਈ’ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਫਿਲਮ ਨਿਰਮਾਤਾਵਾਂ ਨੂੰ ਹੁਣ ਸੰਭਾਵੀ ਨਵੇਂ ਸਿਰਲੇਖਾਂ ਦੀ ਇੱਕ ਸੂਚੀ ਅਦਾਲਤ ਵਿੱਚ ਪੇਸ਼ ਕਰਨੀ ਪਵੇਗੀ। ਅਦਾਲਤ ਵੱਲੋਂ ਨਵੇਂ ਨਾਮ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਇਸ ਲੜੀ ਨੂੰ ਦਰਸ਼ਕਾਂ ਲਈ ਪੇਸ਼ ਕੀਤਾ ਜਾ ਸਕੇਗਾ।

ਜ਼ਿਕਰਯੋਗ ਹੈ ਕਿ ਇਸ ਲੜੀ ਦਾ ਟ੍ਰੇਲਰ 19 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਤੁਰੰਤ ਬਾਅਦ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਤਿੱਖਾ ਵਿਰੋਧ ਸ਼ੁਰੂ ਹੋ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ‘ਤੇ ਪਾਬੰਦੀ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਤਰਕ ਸੀ ਕਿ ਇਹ ਲੜੀ ਇੱਕ ਗੈਂਗਸਟਰ ਦਾ ਗੁਣਗਾਨ (Glorification) ਕਰਦੀ ਹੈ, ਜਿਸ ਨਾਲ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।

ਕੇਂਦਰ ਦੀ ਰੋਕ ਤੋਂ ਬਾਅਦ ਹਾਈ ਕੋਰਟ ਦੀ ਰਾਹਤ

ਇਨ੍ਹਾਂ ਵਿਵਾਦਾਂ ਕਾਰਨ ਕੇਂਦਰ ਸਰਕਾਰ ਨੇ ਪਹਿਲਾਂ ਇਸ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਸੀ। ਇਹ ਲੜੀ 27 ਮਈ ਨੂੰ ਰਿਲੀਜ਼ ਹੋਣ ਵਾਲੀ ਸੀ। ਹੁਣ ਹਾਈ ਕੋਰਟ ਦੇ ਤਾਜ਼ਾ ਫੈਸਲੇ ਨੇ ਨਿਰਮਾਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ, ਹਾਲਾਂਕਿ ਇਸ ਦੀ ਪਛਾਣ (ਸਿਰਲੇਖ) ਹੁਣ ਪੂਰੀ ਤਰ੍ਹਾਂ ਬਦਲ ਜਾਵੇਗੀ।

Read Latest News and Breaking News at Daily Post TV, Browse for more News

Ad
Ad