Journalism Of Hope
BREAKING NEWS
6 ਸਾਲ ਬਾਅਦ ਮੁੜ ਇਕੱਠੇ ਹੋਏ ਭਾਜਪਾ ਤੇ ਅਕਾਲੀ ਦਲ, ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ.......ਅੰਮ੍ਰਿਤਸਰ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਨੌਜਵਾਨ ਨੇ ਮਾਂ ਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ.......ਦਿਲਜੀਤ ਦੇ ਗੀਤ ਸੁਣਨ ਨਹੀਂ, ਮੋਬਾਈਲ ਚੋਰੀ ਕਰਨ ਪਹੁੰਚਿਆ ਸੀ ਗਿਰੋਹ ! 20 ਹਜ਼ਾਰ ਖਰਚ ਕੇ ਖਰੀਦੇ ਸੀ ਗੋਲਡ ਪਾਸ.......ਕੈਨੇਡਾ ’ਚ ਰੁਜ਼ਗਾਰ ਏਜੰਸੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ.......ਵੈਭਵ ਸੂਰਿਆਵੰਸ਼ੀ ਨੇ 53 ਗੇਂਦਾਂ ’ਚ ਠੋਕੇ 204 ਰਨ, ਭਾਰਤ-ਏ ਨੇ UAE ਨੂੰ 7 ਵਿਕਟਾਂ ਨਾਲ ਹਰਾਇਆ.....ਪ੍ਰਿਆਂਸ਼ ਆਰਿਆ ਨੇ ਖੇਡੀ ਰਿਕਾਰਡਤੋੜ ਪਾਰੀ, 68 ਗੇਂਦਾਂ ’ਚ ਬਣਾਈਆਂ 181 ਦੌੜਾਂ......ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 7 ਹਜ਼ਾਰ ਤੋਂ ਪਾਰ, ਹੁਣ ਤੱਕ 2,144 FIR ਦਰਜ.......

ਵਿਆਹ ਵਿਵਾਦ ਸੁਲਝਾਉਣ ਲਈ ਵਕੀਲਾਂ ਨੇ ਆਪਣੀ ਜੇਬ ’ਚੋਂ ਦਿੱਤੇ 15 ਹਜ਼ਾਰ ਰੁਪਏ

Lawyers paid from their own pockets to resolve dispute: ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਵਿਆਹੀ ਵਿਵਾਦ ਨਾਲ ਜੁੜੇ ਇੱਕ ਮਾਮਲੇ ਦੌਰਾਨ ਵਕੀਲਾਂ ਨੇ ਮਨੁੱਖੀ ਸਹਿਯੋਗ ਦੀ ਮਿਸਾਲ ਪੇਸ਼ ਕਰਦਿਆਂ ਆਪਣੀ ਜੇਬ ’ਚੋਂ 15 ਹਜ਼ਾਰ ਰੁਪਏ ਦੇ ਕੇ ਪਤੀ-ਪਤਨੀ ਵਿਚਾਲੇ ਸਮਝੌਤਾ ਪੂਰਾ ਕਰਵਾਉਣ ਵਿੱਚ ਮਦਦ ਕੀਤੀ। ਮਾਮਲਾ ਜਸਟਿਸ ਹਰਕੇਸ਼ ਮਨੂਜਾ ਦੀ ਬੈਂਚ ਅੱਗੇ ਸੁਣਵਾਈ ਲਈ ਆਇਆ ਸੀ। […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਵਿਆਹ ਵਿਵਾਦ ਸੁਲਝਾਉਣ ਲਈ ਵਕੀਲਾਂ ਨੇ ਆਪਣੀ ਜੇਬ ’ਚੋਂ ਦਿੱਤੇ 15 ਹਜ਼ਾਰ ਰੁਪਏ

Lawyers paid from their own pockets to resolve dispute: ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਵਿਆਹੀ ਵਿਵਾਦ ਨਾਲ ਜੁੜੇ ਇੱਕ ਮਾਮਲੇ ਦੌਰਾਨ ਵਕੀਲਾਂ ਨੇ ਮਨੁੱਖੀ ਸਹਿਯੋਗ ਦੀ ਮਿਸਾਲ ਪੇਸ਼ ਕਰਦਿਆਂ ਆਪਣੀ ਜੇਬ ’ਚੋਂ 15 ਹਜ਼ਾਰ ਰੁਪਏ ਦੇ ਕੇ ਪਤੀ-ਪਤਨੀ ਵਿਚਾਲੇ ਸਮਝੌਤਾ ਪੂਰਾ ਕਰਵਾਉਣ ਵਿੱਚ ਮਦਦ ਕੀਤੀ।

ਮਾਮਲਾ ਜਸਟਿਸ ਹਰਕੇਸ਼ ਮਨੂਜਾ ਦੀ ਬੈਂਚ ਅੱਗੇ ਸੁਣਵਾਈ ਲਈ ਆਇਆ ਸੀ। ਪਤੀ-ਪਤਨੀ ਵਿਚਾਲੇ ਵਿਵਾਦ ਖ਼ਤਮ ਕਰਨ ਲਈ ਦੋਵੇਂ ਧਿਰਾਂ ਵਿਚਾਲੇ 3.15 ਲੱਖ ਰੁਪਏ ਦੇ ਪੂਰੇ ਅਤੇ ਅੰਤਿਮ ਨਿਪਟਾਰੇ ’ਤੇ ਸਹਿਮਤੀ ਬਣੀ ਸੀ। ਹਾਲਾਂਕਿ ਪਤੀ ਕੋਲ ਸਿਰਫ਼ 3 ਲੱਖ ਰੁਪਏ ਹੀ ਸਨ, ਜਿਸ ਕਾਰਨ ਸਮਝੌਤਾ ਅਟਕ ਗਿਆ। ਪਤੀ ਨੇ ਹਾਈਕੋਰਟ ਨੂੰ ਦੱਸਿਆ ਕਿ ਉਸ ਦੀ ਮਾਂ ਪੈਰਾਲਾਈਜ਼ਡ ਹੈ ਅਤੇ 3 ਲੱਖ ਰੁਪਏ ਵੀ ਉਸ ਨੂੰ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਤੋਂ ਕਰਜ਼ਾ ਲੈ ਕੇ ਇਕੱਠੇ ਕਰਨੇ ਪੈ ਰਹੇ ਹਨ।

ਇਸ ਤੋਂ ਬਾਅਦ ਚਾਰ ਵਕੀਲਾਂ ਨੇ ਅੱਗੇ ਆ ਕੇ ਬਾਕੀ 15 ਹਜ਼ਾਰ ਰੁਪਏ ਦੀ ਰਕਮ ਪੂਰੀ ਕਰਨ ਦੀ ਪੇਸ਼ਕਸ਼ ਕੀਤੀ। ਐਡਵੋਕੇਟ ਸਚਿਨ ਜੈਨ ਨੇ NGO ‘ਸਤਿਆ ਫਾਊਂਡੇਸ਼ਨ’ ਵੱਲੋਂ 5 ਹਜ਼ਾਰ ਰੁਪਏ, ਐਡਵੋਕੇਟ ਰਾਹੁਲ ਰਾਠੌਰ ਨੇ 5 ਹਜ਼ਾਰ, ਚੰਦਰਕਾਂਤ ਠਾਕੁਰ ਨੇ 2500 ਅਤੇ ਐਡਵੋਕੇਟ ਰਾਜ ਕੁਮਾਰ ਨੇ 2500 ਰੁਪਏ ਦਿੱਤੇ।

ਇਸ ਤਰ੍ਹਾਂ 15 ਹਜ਼ਾਰ ਰੁਪਏ ਦੀ ਪੂਰੀ ਰਕਮ ਆਨਲਾਈਨ ਪਤੀ ਨੂੰ ਦਿੱਤੀ ਗਈ ਅਤੇ ਉਸੇ ਦਿਨ ਪਤਨੀ ਨੂੰ ਪਹੁੰਚਾ ਦਿੱਤੀ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਸਮਝੌਤਾ ਪੂਰਾ ਹੋ ਸਕਿਆ।

ਦੱਸਿਆ ਗਿਆ ਕਿ ਪਤਨੀ ਨੇ ਆਪਣੇ ਪਤੀ ਵੱਲੋਂ ਮੂਨਕ, ਸੰਗਰੂਰ ਦੀ ਫੈਮਿਲੀ ਕੋਰਟ ਵਿੱਚ ਦਾਇਰ ਤਲਾਕ ਦੀ ਪਟੀਸ਼ਨ ਨੂੰ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਸੀ। ਹਾਈਕੋਰਟ ਵਿੱਚ ਵਕੀਲਾਂ ਦੀ ਇਸ ਪਹਿਲਕਦਮੀ ਨੇ ਮਨੁੱਖੀ ਸਹਿਯੋਗ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ।

Read Latest News and Breaking News at Daily Post TV, Browse for more News

Ad
Ad

Punjab District News