Banner
Banner

”ਜਿੰਨੀ ਛੇਤੀ ਹੋ ਸਕੇ ਛੱਡ ਦਿਓ ਦੇਸ਼..!” ਜੰਗ ਦੇ ਖ਼ਤਰੇ ਵਿਚਾਲੇ ਭਾਰਤੀ ਨਾਗਰਿਕਾਂ ਲਈ ਜਾਰੀ ਹੋਈ ਐਡਵਾਈਜ਼ਰੀ

ਮਿਡਲ ਈਸਟ ‘ਚ ਕਾਫ਼ੀ ਦਿਨਾਂ ਤੋਂ ਚੱਲਦੀ ਆ ਰਹੀ ਸ਼ਾਂਤੀ ਅੱਜ ਭੰਗ ਹੋ ਗਈ ਹੈ। ਇਰਾਨ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਤਾਜ਼ਾ ਹਮਲਿਆਂ ਮਗਰੋਂ ਜੰਗ ਦੇ ਮੁੜ ਸ਼ੁਰੂ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਕਾਰਨ ਪੂਰੀ ਦੁਨੀਆ ‘ਚ ਮੁੜ ਦਹਿਸ਼ਤ ਫੈਲ ਗਈ ਹੈ। ਇਸੇ ਖ਼ਤਰੇ ਦੇ ਮੱਦੇਨਜ਼ਰ ਤਹਿਰਾਨ ਸਥਿਤ ਭਾਰਤੀ ਅੰਬੈਸੀ ਨੇ ਇਕ […]
Dailypost News
By : Published: 08 Jun 2026 15:05:PM
”ਜਿੰਨੀ ਛੇਤੀ ਹੋ ਸਕੇ ਛੱਡ ਦਿਓ ਦੇਸ਼..!” ਜੰਗ ਦੇ ਖ਼ਤਰੇ ਵਿਚਾਲੇ ਭਾਰਤੀ ਨਾਗਰਿਕਾਂ ਲਈ ਜਾਰੀ ਹੋਈ ਐਡਵਾਈਜ਼ਰੀ
Birds fly as smoke rises following an explosion, after Israel and the U.S. launched strikes on Iran, amid the U.S.-Israel conflict with Iran, in Tehran, Iran, March 2, 2026. Majid Asgaripour/WANA (West Asia News Agency) via REUTERS ATTENTION EDITORS – THIS PICTURE WAS PROVIDED BY A THIRD PARTY TPX IMAGES OF THE DAY

ਮਿਡਲ ਈਸਟ ‘ਚ ਕਾਫ਼ੀ ਦਿਨਾਂ ਤੋਂ ਚੱਲਦੀ ਆ ਰਹੀ ਸ਼ਾਂਤੀ ਅੱਜ ਭੰਗ ਹੋ ਗਈ ਹੈ। ਇਰਾਨ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਤਾਜ਼ਾ ਹਮਲਿਆਂ ਮਗਰੋਂ ਜੰਗ ਦੇ ਮੁੜ ਸ਼ੁਰੂ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਕਾਰਨ ਪੂਰੀ ਦੁਨੀਆ ‘ਚ ਮੁੜ ਦਹਿਸ਼ਤ ਫੈਲ ਗਈ ਹੈ। ਇਸੇ ਖ਼ਤਰੇ ਦੇ ਮੱਦੇਨਜ਼ਰ ਤਹਿਰਾਨ ਸਥਿਤ ਭਾਰਤੀ ਅੰਬੈਸੀ ਨੇ ਇਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਭਾਰਤੀ ਨਾਗਰਿਕਾਂ ਨੂੰ ਇਰਾਨ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਜੋ ਭਾਰਤੀ ਨਾਗਰਿਕ ਪਹਿਲਾਂ ਤੋਂ ਇਰਾਨ ‘ਚ ਹਨ, ਨੂੰ ਵੀ ਜਿੰਨੀ ਛੇਤੀ ਹੋ ਸਕੇ ਇਰਾਨ ਛੱਡਣ ਦੀ ਸਲਾਹ ਦਿੱਤੀ ਗਈ ਹੈ।

ਐਡਵਾਈਜ਼ਰੀ ‘ਚ ਅੰਬੈਸੀ ਨੇ ਲਿਖਿਆ, ”ਇਲਾਕੇ ‘ਚ ਬਣੇ ਤਾਜ਼ਾ ਹਾਲਾਤਾਂ ਦਰਮਿਆਨ, ਅੰਬੈਸੀ ਭਾਰਤੀ ਨਾਗਰਿਕਾਂ ਨੂੰ ਇਰਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੰਦੀ ਹੈ। ਇਰਾਨ ‘ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਵੀ ਅਪੀਲ ਹੈ ਕਿ ਉਹ ਛੇਤੀ ਤੋਂ ਛੇਤੀ ਇਰਾਨ ਛੱਡ ਕੇ ਚਲੇ ਜਾਣ।”ਜ਼ਿਕਰਯੋਗ ਹੈ ਕਿ ਇਹ ਐਡਵਾਈਜ਼ਰੀ ਅਜਿਹੇ ਸਮੇਂ ਆਈ ਹੈ, ਜਦੋਂ ਇਜ਼ਰਾਈਲ ਨੇ ਇਰਾਨ ‘ਤੇ ਹਵਾਈ ਹਮਲਾ ਕਰਦੇ ਹੋਏ ਦੇਸ਼ ਦੇ ਕੇਂਦਰੀ ਤੇ ਪੱਛਮੀ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਦੇ ਮੁੜ ਭਖਣ ਦੇ ਸੰਕੇਤ ਮਿਲ ਰਹੇ ਹਨ, ਜਿਸ ਕਾਰਨ ਪੂਰੀ ਦੁਨੀਆ ‘ਚ ਇਕ ਵਾਰ ਫ਼ਿਰ ਤੋਂ ਮੰਦੀ ਦਾ ਦੌਰ ਛਾ ਸਕਦਾ ਹੈ। ਫਿਲਹਾਲ ਹੋਰਮੁਜ਼ ਦੇ ਬੰਦ ਹੋਣ ਕਾਰਨ ਪੂਰੀ ਦੁਨੀਆ ਤੇਲ-ਗੈਸ ਦੇ ਸੰਕਟ ਨਾਲ ਜੂਝ ਰਹੀ ਹੈ ਤੇ ਜੇਕਰ ਇਹ ਜੰਗ ਦੁਬਾਰਾ ਸ਼ੁਰੂ ਹੋ ਗਈ ਤਾਂ ਇਹ ਸੰਕਟ ਹੋਰ ਭਿਆਨਕ ਰੂਪ ਧਾਰਨ ਕਰ ਸਕਦਾ ਹੈ।

Read Latest News and Breaking News at Daily Post TV, Browse for more News

Ad
Ad