Journalism Of Hope
BREAKING NEWS
34 ਸਾਲ ਪੁਰਾਣੇ ਅਗਵਾ ਮਾਮਲੇ ’ਚ ਸਾਬਕਾ SSP ਨੂੰ ਅਦਾਲਤ ਨੇ ਸੁਣਾਈ ਸਜ਼ਾ.....39 ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਪੂਰੀ ਲਿਸਟ.......ਫੈਕਟਰੀ ਦੇ ਲੈਣ-ਦੇਣ ਦੇ ਵਿਵਾਦ ‘ਚ ਦੋ ਭਰਾ ਅਗਵਾ: ਜ਼ਬਰਦਸਤੀ ਖਾਤਿਆਂ ‘ਚ ਟਰਾਂਸਫਰ ਕਰਵਾਏ 72 ਲੱਖ ਰੁਪਏ......ਕੁੜੀ ਨੇ ਕਰਵਾਇਆ ਪ੍ਰੇਮ ਵਿਆਹ: ਨਾਰਾਜ਼ ਪੇਕੇ ਪਰਿਵਾਰ ਨੇ ਕੀਤਾ ਅਗਵਾ......ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ’ਚ ਸੁਰੱਖਿਆ ਸਖ਼ਤ, ਨੀਮ ਫ਼ੌਜੀ ਬਲਾਂ ਦੀਆਂ 3 ਕੰਪਨੀਆਂ ਤਾਇਨਾਤ.....ਜੰਮੂ-ਕਸ਼ਮੀਰ ’ਚ ਲਾਪਤਾ ਹੋਏ ਦੋ ਸਪੈਸ਼ਲ ਪੁਲਿਸ ਅਫਸਰਾਂ ਦੀਆਂ ਮਿਲੀਆਂ ਲਾਸ਼ਾਂ......ਸੰਗੀਤਕਾਰ ਅਨਿਰੁੱਧ ਰਵਿਚੰਦਰ ਨੇ SRH ਦੀ ਮਾਲਕਣ ਕਾਵਿਆ ਮਾਰਨ ਨਾਲ ਕਰਵਾਇਆ ਵਿਆਹ.....ਅਲ ਨੀਨੋ ਦਾ ਪ੍ਰਭਾਵ: ਪੰਜਾਬ ‘ਚ ਨਵੰਬਰ ਮਹੀਨੇ ਵੀ ਦਿਨ ਵੇਲੇ ਗਰਮੀ ਦਾ ਅਹਿਸਾਸ, ਇਸ ਵਾਰ ਘੱਟ ਪੈ ਸਕਦੀ ਹੈ ਠੰਢ......ਹਾਥੀ ਦਾ ਬੁਲੇਟ ਸਵਾਰ ਨੌਜਵਾਨ ’ਤੇ ਹਮਲਾ, ਉੱਪਰੋਂ ਪੈਰ ਰੱਖ ਕੇ ਲੰਘਿਆ; ਵਾਲ-ਵਾਲ ਬਚੀ ਜਾਨ

ਕਰੀਨਾ ਕਪੂਰ ਖ਼ਾਨ ਨੂੰ ਸ਼ਾਹੀ ਪੈਂਡੈਂਟ ਮਾਮਲੇ ’ਚ ਕਾਨੂੰਨੀ ਨੋਟਿਸ

ਮੁੰਬਈ: ਅਦਾਕਾਰਾ ਕਰੀਨਾ ਕਪੂਰ ਖ਼ਾਨ ਦਿਵਾਲੀ ਮੌਕੇ ਆਪਣੇ ਪਹਿਰਾਵੇ ਨਾਲ ਪਹਿਨੇ ਗਏ ਇੱਕ ਸ਼ਾਹੀ ਪੈਂਡੈਂਟ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਮਾਮਲੇ ਵਿੱਚ ਮੱਧ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅੱਬਾਸ ਹਫ਼ੀਜ਼ ਨੇ ਕਰੀਨਾ ਅਤੇ ਉਨ੍ਹਾਂ ਦੀ ਸਟਾਈਲਿਸਟ ਰੀਆ ਕਪੂਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਵਿੱਚ ਸੋਸ਼ਲ ਮੀਡੀਆ ਤੋਂ ਸਬੰਧਤ ਤਸਵੀਰਾਂ ਹਟਾਉਣ ਅਤੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕਰੀਨਾ ਕਪੂਰ ਖ਼ਾਨ ਨੂੰ ਸ਼ਾਹੀ ਪੈਂਡੈਂਟ ਮਾਮਲੇ ’ਚ ਕਾਨੂੰਨੀ ਨੋਟਿਸ

ਮੁੰਬਈ: ਅਦਾਕਾਰਾ ਕਰੀਨਾ ਕਪੂਰ ਖ਼ਾਨ ਦਿਵਾਲੀ ਮੌਕੇ ਆਪਣੇ ਪਹਿਰਾਵੇ ਨਾਲ ਪਹਿਨੇ ਗਏ ਇੱਕ ਸ਼ਾਹੀ ਪੈਂਡੈਂਟ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਮਾਮਲੇ ਵਿੱਚ ਮੱਧ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅੱਬਾਸ ਹਫ਼ੀਜ਼ ਨੇ ਕਰੀਨਾ ਅਤੇ ਉਨ੍ਹਾਂ ਦੀ ਸਟਾਈਲਿਸਟ ਰੀਆ ਕਪੂਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਵਿੱਚ ਸੋਸ਼ਲ ਮੀਡੀਆ ਤੋਂ ਸਬੰਧਤ ਤਸਵੀਰਾਂ ਹਟਾਉਣ ਅਤੇ ਜਨਤਕ ਤੌਰ ’ਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ।

ਦਰਅਸਲ, ਦਿਵਾਲੀ ਮੌਕੇ ਕਰੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਰਵਾਇਤੀ ਪਹਿਰਾਵੇ ਵਿੱਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦੇ ਗਲੇ ਵਿੱਚ ਪਹਿਨੇ ਪੈਂਡੈਂਟ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਭੋਪਾਲ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਗਹਿਣਾ ਹੈ, ਜਿਸ ’ਤੇ ਇਸਲਾਮ ਦੀ ਪਵਿੱਤਰ ਆਇਤ ‘ਆਇਤ-ਉਲ-ਕੁਰਸੀ’ ਉੱਕਰੀ ਹੋਈ ਹੈ।

ਅੱਬਾਸ ਹਫ਼ੀਜ਼ ਨੇ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਕੁਰਾਨ ਦੀਆਂ ਪਵਿੱਤਰ ਆਇਤਾਂ ਨੂੰ ਫੈਸ਼ਨ ਦੇ ਤੌਰ ’ਤੇ ਵਰਤਣਾ ਅਤੇ ਉਨ੍ਹਾਂ ਨੂੰ ਅਜਿਹੇ ਪਹਿਰਾਵੇ ਨਾਲ ਪਹਿਨਣਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ। ਉਨ੍ਹਾਂ ਨੇ ਕਰੀਨਾ ਅਤੇ ਰੀਆ ਤੋਂ ਤਸਵੀਰਾਂ ਤੁਰੰਤ ਹਟਾਉਣ ਦੇ ਨਾਲ-ਨਾਲ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

ਹਫ਼ੀਜ਼ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਕਦਮ ਇੱਕ ਮੁਸਲਮਾਨ ਹੋਣ ਦੇ ਨਾਤੇ ਚੁੱਕਿਆ ਹੈ ਅਤੇ ਇਸ ਮਾਮਲੇ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਸਵੀਰਾਂ ਨਾ ਹਟਾਈਆਂ ਗਈਆਂ ਅਤੇ ਮੁਆਫ਼ੀ ਨਾ ਮੰਗੀ ਗਈ ਤਾਂ ਉਹ ਪੁਲਿਸ ਜਾਂ ਅਦਾਲਤ ਰਾਹੀਂ ਅਗਲੀ ਕਾਨੂੰਨੀ ਕਾਰਵਾਈ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਦਿਵਾਲੀ ਮੌਕੇ ਕਰੀਨਾ ਨੇ ਡਿਜ਼ਾਈਨਰ ਪੁਨੀਤ ਬਲਾਨਾ ਵੱਲੋਂ ਤਿਆਰ ਕੀਤਾ ਚਾਂਦੀ ਦਾ ਕਾਫ਼ਤਾਨ ਅਤੇ ਇਸ ਨਾਲ ਮੇਲ ਖਾਂਦੀ ਪੱਗ ਪਹਿਨੀ ਸੀ। ਉਨ੍ਹਾਂ ਨੇ ਲਗਭਗ 200 ਸਾਲ ਪੁਰਾਣੀ ਕਲਗੀ ਵੀ ਸਜਾਈ ਹੋਈ ਸੀ, ਜੋ ਕਦੇ ਭੋਪਾਲ ਦੇ ਨਵਾਬ ਦੀ ਮਲਕੀਅਤ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਭੋਪਾਲ ਦੀ ਬੇਗਮ ਨਾਲ ਸਬੰਧਤ 30 ਕੈਰੇਟ ਦਾ ਪੰਨੇ ਦਾ ਹਾਰ ਪਹਿਨਿਆ ਸੀ, ਜਿਸ ’ਤੇ ਆਇਤ-ਉਲ-ਕੁਰਸੀ ਉੱਕਰੀ ਹੋਣ ਦਾ ਦਾਅਵਾ ਹੈ।

ਇਹ ਗਹਿਣੇ ਭੋਪਾਲ ਦੇ ਸ਼ਾਹੀ ਪਰਿਵਾਰ ਦੀ ਵਿਰਾਸਤ ਦੱਸੇ ਜਾਂਦੇ ਹਨ ਅਤੇ ਸੈਫ਼ ਅਲੀ ਖ਼ਾਨ ਦੇ ਪਰਿਵਾਰ ਰਾਹੀਂ ਕਰੀਨਾ ਤੱਕ ਪਹੁੰਚੇ ਹਨ। ਸੈਫ਼ ਦੀ ਦਾਦੀ ਸਾਜਿਦਾ ਸੁਲਤਾਨ ਭੋਪਾਲ ਦੇ ਆਖ਼ਰੀ ਸ਼ਾਸਕ ਨਵਾਬ ਦੀ ਧੀ ਸਨ।

ਫਿਲਹਾਲ ਕਰੀਨਾ ਕਪੂਰ ਖ਼ਾਨ ਜਾਂ ਰੀਆ ਕਪੂਰ ਵੱਲੋਂ ਇਸ ਵਿਵਾਦ ਬਾਰੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

Read Latest News and Breaking News at Daily Post TV, Browse for more News

Ad
Ad

Punjab District News