Banner
Banner

ਪਠਾਨਕੋਟ ਦੇ ਕਿਸਾਨ ਦੇ ਖੇਤ ‘ਚ ਮਿਲਿਆ ਜਿੰਦਾ ਮੋਰਟਾਰ ਦਾ ਗੋਲਾ, ਲੋਕਾਂ ਨੇ ਪੁਲਿਸ ਨੂੰ ਕੀਤਾ ਸੂਚਿਤ, ਸੈਨਾ ਨੇ ਕੀਤਾ ਡਿਫਿਯੂਜ਼

Live Mortar Shell Found: ਪਠਾਨਕੋਟ ਦੇ ਪਿੰਡ ਸੋਲੀ ਭੋਲੀ ‘ਚ ਇੱਕ ਖੇਤ ਚੋਂ ਮੋਰਟਾਰ ਮਿਲਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਇੱਕ ਪਿੰਡ ਵਾਸੀ ਨੇ ਬੰਬ ਵਰਗੀ ਵਸਤੂ ਦੇਖੀ। ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੰਬ ਵਰਗੀ ਵਸਤੂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ […]
Dailypost News
By : Updated On: 24 May 2025 18:55:PM
ਪਠਾਨਕੋਟ ਦੇ ਕਿਸਾਨ ਦੇ ਖੇਤ ‘ਚ ਮਿਲਿਆ ਜਿੰਦਾ ਮੋਰਟਾਰ ਦਾ ਗੋਲਾ, ਲੋਕਾਂ ਨੇ ਪੁਲਿਸ ਨੂੰ ਕੀਤਾ ਸੂਚਿਤ, ਸੈਨਾ ਨੇ ਕੀਤਾ ਡਿਫਿਯੂਜ਼

Live Mortar Shell Found: ਪਠਾਨਕੋਟ ਦੇ ਪਿੰਡ ਸੋਲੀ ਭੋਲੀ ‘ਚ ਇੱਕ ਖੇਤ ਚੋਂ ਮੋਰਟਾਰ ਮਿਲਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਇੱਕ ਪਿੰਡ ਵਾਸੀ ਨੇ ਬੰਬ ਵਰਗੀ ਵਸਤੂ ਦੇਖੀ। ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੰਬ ਵਰਗੀ ਵਸਤੂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਇਸ ਬਾਰੇ ਫੌਜ ਨੂੰ ਵੀ ਸੂਚਿਤ ਕੀਤਾ ਅਤੇ ਫੌਜ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਿੰਦਾ ਮੋਰਟਾਰ ਨੂੰ ਡਿਫਿਊਜ਼ ਕਰ ਦਿੱਤਾ। ਇਸ ਦੌਰਾਨ ਪਿੰਡ ਦਾ ਸਰਪੰਚ ਵੀ ਮੌਕੇ ‘ਤੇ ਮੌਜੂਦ ਸੀ। ਪੁਲਿਸ ਮੁਤਾਬਕ ਇਹ ਮੋਰਟਾਰ ਬੀਰ ਸਿੰਘ ਨਾਮ ਦੇ ਵਿਅਕਤੀ ਦੇ ਖੇਤ ਵਿੱਚ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਇਸ ਪੂਰੇ ਮਾਮਲੇ ਲਈ ਸੈਨਾ ਨੂੰ ਇਤਲਾਹ ਕੀਤਾ ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੀ। ਸੈਨਾ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਤਹਿਤ ਖੁਲਾਸਾ ਹੋਇਆ ਕਿ ਇਹ ਗੋਲਾ ਇੱਕ ਮੋਟਰਾਰ ਦਾ ਗੋਲਾ ਹੈ ਜੋ ਕਿ ਪਿਛਲੇ ਦਿਨੀਂ ਦੌਰਾਨ ਭਾਰਤ ਪਾਕਿ ਤਣਾਅ ਦੇ ਚਲਦੇ ਇੱਥੇ ਡਿੱਗਿਆ ਹੋਇਆ ਲੱਗਦਾ ਹੈ। ਮੋਟਰਾਰ ਦਾ ਗੋਲਾ ਜਿੰਦਾ ਹੋਣ ਕਾਰਨ ਸੈਨਾ ਵੱਲੋਂ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਡਿਫਿਊਜ ਕੀਤਾ ਗਿਆ। ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।

Read Latest News and Breaking News at Daily Post TV, Browse for more News

Ad
Ad