Journalism Of Hope
BREAKING NEWS
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਕੱਲ੍ਹ 1 ਅਕਤੂਬਰ ਤੋਂ.......ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 1 ਅਕਤੂਬਰ ਤੋਂ ਨਵਾਂ ਸ਼ਡਿਊਲ ਲਾਗੂ.......ਅੰਮ੍ਰਿਤਸਰ ਦੇ ਸਕੂਲਾਂ ਨੂੰ ਮਿਲੀਆਂ ਧਮਕੀ ਭਰੀਆਂ ਈਮੇਲਾਂ, ਵਿਦਿਆਰਥੀਆਂ ਨੂੰ ਘਰ ਭੇਜਿਆ.....LPU ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਨੈਸ਼ਨਲ ਹਾਈਵੇਅ ਜਾਮ ਕਰਨ ’ਤੇ FIR ਕੀਤੀ ਦਰਜ......ECI ਨੇ ਰੋਕੀ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ: ਜਤਾਈ ਕੌਮੀ ਸੁਰੱਖਿਆ ਦੀ ਚਿੰਤਾ.........ਬਰਖ਼ਾਸਤ AIG ਰਾਜਜੀਤ ਸਿੰਘ ਦਾ ਪੁਲੀਸ ਰਿਮਾਂਡ ਮੁੜ ਵਧਿਆ.......ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਕੁਝ ਘੰਟੇ ਪਹਿਲਾਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼.....ਹਰਿਆਣਾ ਦੇ ਕਿਸਾਨਾਂ ਵੱਲੋਂ ਦੁੱਧ ਦੀ ਸਪਲਾਈ ਬੰਦ ਕਰਨ ਦਾ ਐਲਾਨ

ਚੜ੍ਹੇ ਮਹੀਨੇ ਮਹਿੰਗਾਈ ਦਾ ਝਟਕਾ !, ਮਹਿੰਗਾ ਹੋਇਆ LPG ਸਿਲੰਡਰ

LPG Cylinder Price Hike: ਅਕਤੂਬਰ ਮਹੀਨੇ ਦੀ ਸ਼ੁਰੂਆਤ ਮਹਿੰਗਾਈ ਦੇ ਝਟਕੇ ਨਾਲ ਹੋਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਅਕਤੂਬਰ 2026 ਤੋਂ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ 62.50 ਰੁਪਏ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਦਿੱਲੀ ਵਿੱਚ ਸਿਲੰਡਰ ਦੀ ਕੀਮਤ ₹2,810 ਹੋਈਕੀਮਤਾਂ ਵਿੱਚ ਵਾਧੇ ਤੋਂ […]
By : Updated On: 01 Oct 2026 08:28:AM
ਚੜ੍ਹੇ ਮਹੀਨੇ ਮਹਿੰਗਾਈ ਦਾ ਝਟਕਾ !, ਮਹਿੰਗਾ ਹੋਇਆ LPG ਸਿਲੰਡਰ

LPG Cylinder Price Hike: ਅਕਤੂਬਰ ਮਹੀਨੇ ਦੀ ਸ਼ੁਰੂਆਤ ਮਹਿੰਗਾਈ ਦੇ ਝਟਕੇ ਨਾਲ ਹੋਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਅਕਤੂਬਰ 2026 ਤੋਂ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ 62.50 ਰੁਪਏ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।

ਇਸ਼ਤਿਹਾਰ

ਦਿੱਲੀ ਵਿੱਚ ਸਿਲੰਡਰ ਦੀ ਕੀਮਤ ₹2,810 ਹੋਈ
ਕੀਮਤਾਂ ਵਿੱਚ ਵਾਧੇ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਵਾਲਾ ਕਮਰਸ਼ੀਅਲ LPG ਸਿਲੰਡਰ ਹੁਣ ₹2,810 ਵਿੱਚ ਮਿਲੇਗਾ। ਸਤੰਬਰ ਦੀ ਸ਼ੁਰੂਆਤ ਵਿੱਚ ਵੀ ਦਿੱਲੀ ਵਿੱਚ ਇਸ ਸਿਲੰਡਰ ਦੀ ਕੀਮਤ 9.50 ਰੁਪਏ ਵਧਾਈ ਗਈ ਸੀ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਕਮਰਸ਼ੀਅਲ LPG ਮਹਿੰਗਾ ਹੋਣ ਨਾਲ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਕੇਟਰਿੰਗ ਕਾਰੋਬਾਰਾਂ ਦੀ ਲਾਗਤ ਵਧ ਸਕਦੀ ਹੈ। ਇਸ ਦਾ ਅਸਰ ਖਾਣ-ਪੀਣ ਦੀਆਂ ਕੀਮਤਾਂ ‘ਤੇ ਵੀ ਪੈਣ ਦੀ ਸੰਭਾਵਨਾ ਹੈ।

ਘਰੇਲੂ LPG ਖਪਤਕਾਰਾਂ ਨੂੰ ਰਾਹਤ
ਕਮਰਸ਼ੀਅਲ ਸਿਲੰਡਰ ਮਹਿੰਗਾ ਹੋਣ ਦੇ ਬਾਵਜੂਦ ਘਰੇਲੂ ਖਪਤਕਾਰਾਂ ਨੂੰ ਫਿਲਹਾਲ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ 14.2 ਕਿਲੋ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ। ਯਾਨੀ ਘਰੇਲੂ ਸਿਲੰਡਰ ਪੁਰਾਣੀ ਕੀਮਤ ‘ਤੇ ਹੀ ਮਿਲੇਗਾ।

Read Latest News and Breaking News at Daily Post TV, Browse for more News

Ad
Ad

Punjab District News