Journalism Of Hope

ਬਠਿੰਡਾ ‘ਚ ਗਣਪਤੀ ਵਿਸਰਜਨ ਦੌਰਾਨ ਵੱਡਾ ਹਾਦਸਾ, ਨਹਿਰ ‘ਚ ਡਿੱਗੇ ਭੈਣ-ਭਰਾ ਲਾਪਤਾ, ਰੈਸਕਿਊ ਆਪ੍ਰੇਸ਼ਨ ਜਾਰੀ

Bathinda Breaking News; ਬਠਿੰਡਾ ਤੋਂ ਗਣਪਤੀ ਵਿਸਰਜਨ ਦੌਰਾਨ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਰਹਿੰਦ ਨਹਿਰ ‘ਤੇ ਵਿਸਰਜਨ ਦੌਰਾਨ 6 ਸਾਲਾ ਬੱਚੀ ਅਚਾਨਕ ਨਹਿਰ ਦੇ ਤੇਜ਼ ਵਹਾਅ ਵਾਲੇ ਪਾਣੀ ਵਿੱਚ ਡਿੱਗ ਗਈ। ਭੈਣ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦਾ 10 ਸਾਲਾ ਭਰਾ ਵੀ ਨਹਿਰ ਵਿੱਚ ਛਾਲ ਮਾਰ ਗਿਆ। ਹਾਦਸੇ ਤੋਂ ਬਾਅਦ […]
By : Updated On: 22 Sep 2026 20:59:PM
ਬਠਿੰਡਾ ‘ਚ ਗਣਪਤੀ ਵਿਸਰਜਨ ਦੌਰਾਨ ਵੱਡਾ ਹਾਦਸਾ, ਨਹਿਰ ‘ਚ ਡਿੱਗੇ ਭੈਣ-ਭਰਾ ਲਾਪਤਾ, ਰੈਸਕਿਊ ਆਪ੍ਰੇਸ਼ਨ ਜਾਰੀ

Bathinda Breaking News; ਬਠਿੰਡਾ ਤੋਂ ਗਣਪਤੀ ਵਿਸਰਜਨ ਦੌਰਾਨ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਰਹਿੰਦ ਨਹਿਰ ‘ਤੇ ਵਿਸਰਜਨ ਦੌਰਾਨ 6 ਸਾਲਾ ਬੱਚੀ ਅਚਾਨਕ ਨਹਿਰ ਦੇ ਤੇਜ਼ ਵਹਾਅ ਵਾਲੇ ਪਾਣੀ ਵਿੱਚ ਡਿੱਗ ਗਈ। ਭੈਣ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦਾ 10 ਸਾਲਾ ਭਰਾ ਵੀ ਨਹਿਰ ਵਿੱਚ ਛਾਲ ਮਾਰ ਗਿਆ। ਹਾਦਸੇ ਤੋਂ ਬਾਅਦ ਦੋਵੇਂ ਭੈਣ-ਭਰਾ ਪਾਣੀ ਵਿੱਚ ਲਾਪਤਾ ਹੋ ਗਏ।

ਇਸ਼ਤਿਹਾਰ

ਜਾਣਕਾਰੀ ਮੁਤਾਬਕ ਘਟਨਾ ਸ਼ਾਮ ਕਰੀਬ ਸਾਢੇ 7 ਵਜੇ ਦੀ ਹੈ। ਗਣਪਤੀ ਵਿਸਰਜਨ ਲਈ ਸਰਹਿੰਦ ਨਹਿਰ ‘ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਇਸੇ ਦੌਰਾਨ 6 ਸਾਲਾ ਅੰਜਨਾ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਈ।

ਭੈਣ ਨੂੰ ਡੁੱਬਦਾ ਦੇਖ ਕੇ 10 ਸਾਲਾ ਪ੍ਰਿੰਸ ਉਰਫ਼ ਰਿਸ਼ੂ ਨੇ ਉਸ ਨੂੰ ਬਚਾਉਣ ਲਈ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਬੱਚੇ ਕੁਝ ਹੀ ਸਮੇਂ ਵਿੱਚ ਲਾਪਤਾ ਹੋ ਗਏ।

ਘਟਨਾ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚ ਗਿਆ। ਪਰਿਵਾਰਕ ਮੈਂਬਰਾਂ ਦੇ ਨਾਲ ਸਥਾਨਕ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸ਼ੁਰੂਆਤੀ ਤੌਰ ‘ਤੇ ਕੋਈ ਸੁਰਾਗ ਨਹੀਂ ਮਿਲ ਸਕਿਆ।

ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ NDRF ਨੂੰ ਸੂਚਿਤ ਕੀਤਾ ਗਿਆ। ਹੁਣ NDRF ਦੀ ਟੀਮ ਵੱਲੋਂ ਨਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਲਾਪਤਾ ਬੱਚਿਆਂ ਦੀ ਪਛਾਣ 6 ਸਾਲਾ ਅੰਜਨਾ ਅਤੇ ਉਸ ਦੇ 10 ਸਾਲਾ ਭਰਾ ਪ੍ਰਿੰਸ ਉਰਫ਼ ਰਿਸ਼ੂ ਵਜੋਂ ਹੋਈ ਹੈ। ਦੋਵੇਂ ਬੱਚੇ ਸੁਨੀਲ ਕੁਮਾਰ ਦੇ ਹਨ। ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਬਠਿੰਡਾ ਦੇ ਜਨਤਾ ਨਗਰ ਵਿੱਚ ਰਹਿ ਰਿਹਾ ਹੈ।

ਬੱਚਿਆਂ ਦੇ ਪਰਿਵਾਰ ਨੇ ਨਹਿਰ ਦੇ ਕਿਨਾਰੇ ਸੁਰੱਖਿਆ ਪ੍ਰਬੰਧਾਂ ਅਤੇ ਰੌਸ਼ਨੀ ਦੀ ਘਾਟ ‘ਤੇ ਵੀ ਸਵਾਲ ਚੁੱਕੇ ਹਨ। ਫਿਲਹਾਲ ਪੁਲਿਸ, NDRF ਅਤੇ ਸਮਾਜ ਸੇਵੀ ਟੀਮਾਂ ਵੱਲੋਂ ਦੋਵੇਂ ਭੈਣ-ਭਰਾ ਦੀ ਭਾਲ ਲਈ ਰੈਸਕਿਊ ਆਪ੍ਰੇਸ਼ਨ ਜਾਰੀ ਹੈ।

ਰਿਪੋਰਟਗੌਤਮ ਕੁਮਾਰ ਵਿੱਕੀ

Read Latest News and Breaking News at Daily Post TV, Browse for more News

Ad
Ad

Punjab District News