Banner
Banner

ਕਰੀਏਟਿਵ ਵ੍ਹੀਲਜ਼ ਫਾਇਰਿੰਗ ਕੇਸ ਵਿੱਚ ਵੱਡੀ ਕਾਰਵਾਈ, ਮੁੱਖ ਆਰੋਪੀ ਗ੍ਰਿਫ਼ਤਾਰ

Breaking News: ਅੰਮ੍ਰਿਤਸਰ ਵਿੱਚ ਅਪ੍ਰੈਲ 2025 ਦੌਰਾਨ ਟਾਇਰਾਂ ਦੀ ਦੁਕਾਨ ਕਰੀਏਟਿਵ ਵ੍ਹੀਲਜ਼ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਕੇਸ ਦਾ ਮੁੱਖ ਆਰੋਪੀ ਗੁਰਪ੍ਰੀਤ ਸਿੰਘ ਉਰਫ਼ ਲਾਲ ਪੁਲਿਸ ਨਾਲ ਮੁਕਾਬਲੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਉਸਨੂੰ ਤੁਰੰਤ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ […]
Khushi
By : Updated On: 07 Jan 2026 18:16:PM
ਕਰੀਏਟਿਵ ਵ੍ਹੀਲਜ਼ ਫਾਇਰਿੰਗ ਕੇਸ ਵਿੱਚ ਵੱਡੀ ਕਾਰਵਾਈ, ਮੁੱਖ ਆਰੋਪੀ ਗ੍ਰਿਫ਼ਤਾਰ

Breaking News: ਅੰਮ੍ਰਿਤਸਰ ਵਿੱਚ ਅਪ੍ਰੈਲ 2025 ਦੌਰਾਨ ਟਾਇਰਾਂ ਦੀ ਦੁਕਾਨ ਕਰੀਏਟਿਵ ਵ੍ਹੀਲਜ਼ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਕੇਸ ਦਾ ਮੁੱਖ ਆਰੋਪੀ ਗੁਰਪ੍ਰੀਤ ਸਿੰਘ ਉਰਫ਼ ਲਾਲ ਪੁਲਿਸ ਨਾਲ ਮੁਕਾਬਲੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਉਸਨੂੰ ਤੁਰੰਤ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਅਨੁਸਾਰ ਗੁਰਪ੍ਰੀਤ ਸਿੰਘ ਲਾਲ ਨੂੰ ਹਥਿਆਰ ਦੀ ਬਰਾਮਦਗੀ ਲਈ ਸਨਸਿਟੀ, ਬਟਾਲਾ ਰੋਡ ਦੀ ਬੈਕ ਸਾਈਡ ਲੈ ਕੇ ਜਾਇਆ ਗਿਆ ਸੀ। ਇਸ ਦੌਰਾਨ ਆਰੋਪੀ ਨੇ ਲੁਕੋ ਕੇ ਰੱਖੇ ਪਿਸਤੌਲ ਨਾਲ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ।

ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋਸ਼ੀ ਨੂੰ ਗੋਲੀ ਲੱਗੀ। ਮੌਕੇ ਤੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੇਸ ਵਿੱਚ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਸ਼ੂਟਰ—ਗੁਰਪ੍ਰੀਤ ਸਿੰਘ ਲਾਲ (23 ਸਾਲ) ਅਤੇ ਜੋਬਨ (18 ਸਾਲ)—ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਤੀਸਰਾ ਸਾਥੀ ਬੋਹੜ ਸਿੰਘ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ, ਜਿਸਨੂੰ ਜਲਦ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।

ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕਰੀਏਟਿਵ ਵ੍ਹੀਲਜ਼ ‘ਤੇ ਫਾਇਰਿੰਗ ਤੋਂ ਪਹਿਲਾਂ ਫਿਰੌਤੀ ਲਈ ਧਮਕੀ ਭਰੀ ਕਾਲ ਕੀਤੀ ਗਈ ਸੀ। ਹਰ ਵਾਰਦਾਤ ਦੇ ਬਦਲੇ ਸ਼ੂਟਰਾਂ ਨੂੰ 10 ਹਜ਼ਾਰ ਰੁਪਏ ਮਿਲਦੇ ਸਨ। ਹਥਿਆਰਾਂ ਦਾ ਪ੍ਰਬੰਧ ਪ੍ਰਭ ਦਾਸੂਵਾਲ ਵੱਲੋਂ ਕੀਤਾ ਜਾਂਦਾ ਸੀ, ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਜਾਂਦੇ ਸਨ।

ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਅੰਮ੍ਰਿਤਸਰ, ਤਰਨਾਤਰਨ ਅਤੇ ਵਲਟੋਹਾ ਸਮੇਤ ਕਈ ਥਾਵਾਂ ‘ਤੇ ਹੋਈਆਂ ਗੋਲੀਬਾਰੀਆਂ ਦੇ ਮਾਮਲੇ ਵੀ ਇਸ ਗਿਰੋਹ ਨਾਲ ਜੁੜੇ ਹੋਏ ਹਨ। ਪੁਲਿਸ ਨੇ ਦੋਹਰਾਇਆ ਹੈ ਕਿ ਗੈਂਗਸਟਰ ਨੈਟਵਰਕ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

Read Latest News and Breaking News at Daily Post TV, Browse for more News

Ad
Ad