Journalism Of Hope
BREAKING NEWS
ਚੰਡੀਗੜ੍ਹ ’ਚ ਅੱਜ ਤੋਂ ਕਿਸਾਨ ਲਾਉਣਗੇ ਪੱਕਾ ਮੋਰਚਾ.....ਅੰਮ੍ਰਿਤਸਰ ਦੇ ਮਸ਼ਹੂਰ ‘ਕਾਲੇ ਕੁਲਚਿਆਂ ਵਾਲੇ’ ’ਤੇ GST ਵਿਭਾਗ ਦੀ ਰੇਡ.....ਥਾਣੇ ਦੇ ਬਾਹਰ ਬੰਬ ਧਮਾਕਾ ਮਾਮਲੇ ’ਚ NIA ਦਾ ਵੱਡਾ ਐਕਸ਼ਨ, ਪੰਜਾਬ ਦੇ 3 ਗੈਂਗਸਟਰ ਗ੍ਰਿਫ਼ਤਾਰ.......ਅੱਜ 1 ਸਤੰਬਰ ਤੋਂ ਵੱਡੇ ਬਦਲਾਅ: ਕਮਰਸ਼ੀਅਲ ਸਿਲੰਡਰ ਮਹਿੰਗਾ, ਦੁੱਧ ਦੇ ਰੇਟ ਵਧੇ; ਟਾਟਾ-ਹੁੰਡਈ ਦੀਆਂ ਕਾਰਾਂ ਵੀ ਮਹਿੰਗੀਆਂ.......ਵਿਆਹ ਤੋਂ ਸਿਰਫ਼ 5 ਮਹੀਨੇ ਬਾਅਦ ਰੈਪਰ ਬਾਦਸ਼ਾਹ-ਈਸ਼ਾ ਰਿਖੀ ਹੋ ਰਹੇ ਵੱਖ !.....ਨੇਪਾਲ ਹੜ੍ਹ ਨਾਲ ਤਬਾਹ ਘਰ ’ਚੋਂ ਮਿਲੀਆਂ 24 ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ 955 ਹੋਈ.....ਅੱਜ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡਾ ਬਦਲਾਅ, ਹੁਣ ਬੋਰਡਿੰਗ ਪਾਸ ’ਤੇ ਨਹੀਂ ਲੱਗੇਗੀ ਇਮੀਗ੍ਰੇਸ਼ਨ ਸਟੈਂਪ......

ਖੰਨਾ ‘ਚ ਯੁੱਧ ਨਸ਼ਿਆਂ ਵਿਰੁੱਧ ਅਧੀਨ ਵੱਡੀ ਕਾਰਵਾਈ, ਨਸ਼ਾ ਵੇਚਣ ਵਾਲਾ ਕੈਮਿਸਟ ਫੜਿਆ, ਮੈਡੀਕਲ ਸਟੋਰ ਕੀਤਾ ਸੀਲ

Khanna Police drug action; ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੇ ਇੱਕ ਵਾਰ ਫਿਰ ਸਖ਼ਤ ਰੁਖ਼ ਦਿਖਾਇਆ ਹੈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਨੇੜੇ ਮੈਡੀਕਲ ਸਟੋਰ ਦੀ ਆੜ ਵਿੱਚ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟ ਖ਼ਿਲਾਫ਼ ਖੰਨਾ […]
Jaspreet Singh
By : Updated On: 01 Sep 2026 21:00:PM
ਖੰਨਾ ‘ਚ ਯੁੱਧ ਨਸ਼ਿਆਂ ਵਿਰੁੱਧ ਅਧੀਨ ਵੱਡੀ ਕਾਰਵਾਈ, ਨਸ਼ਾ ਵੇਚਣ ਵਾਲਾ ਕੈਮਿਸਟ ਫੜਿਆ, ਮੈਡੀਕਲ ਸਟੋਰ ਕੀਤਾ ਸੀਲ

Khanna Police drug action; ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੇ ਇੱਕ ਵਾਰ ਫਿਰ ਸਖ਼ਤ ਰੁਖ਼ ਦਿਖਾਇਆ ਹੈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਨੇੜੇ ਮੈਡੀਕਲ ਸਟੋਰ ਦੀ ਆੜ ਵਿੱਚ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟ ਖ਼ਿਲਾਫ਼ ਖੰਨਾ ਪੁਲਿਸ ਅਤੇ ਸਿਹਤ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ 460 ਪਾਬੰਦੀਸ਼ੁਦਾ ਪ੍ਰੈਗਾਬਾਲਿਨ 300 ਐਮਜੀ ਕੈਪਸੂਲ ਬਰਾਮਦ ਕੀਤੇ। ਕਾਰਵਾਈ ਤੋਂ ਬਾਅਦ ਮੈਡੀਕਲ ਸਟੋਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

ਇਸ਼ਤਿਹਾਰ

ਇਸ ਕਾਰਵਾਈ ਨੂੰ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਨਸ਼ਿਆਂ ਖ਼ਿਲਾਫ਼ ਸਖ਼ਤ ਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਮੈਡੀਕਲ ਸਟੋਰਾਂ ਦੀ ਆੜ ਵਿੱਚ ਨਸ਼ੀਲੀਆਂ ਜਾਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਖੰਨਾ ਪੁਲਿਸ ਵੱਲੋਂ ਹੋਰ ਵਿਭਾਗਾਂ ਨਾਲ ਤਾਲਮੇਲ ਕਰਕੇ ਅਜਿਹੇ ਸਟੋਰਾਂ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਡਰੱਗ ਇੰਸਪੈਕਟਰ ਸੰਦੀਪ ਕੌਸ਼ਿਕ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਖੰਨਾ ਪੁਲਿਸ ਦੇ ਸਹਿਯੋਗ ਨਾਲ ਗਰੇਵਾਲ ਮੈਡੀਕਲ ਸਟੋਰ ’ਤੇ ਛਾਪਾ ਮਾਰਿਆ। ਜਾਂਚ ਦੌਰਾਨ ਪ੍ਰੈਗਾਬਾਲਿਨ 300 ਐਮਜੀ ਦੇ ਕੁੱਲ 460 ਕੈਪਸੂਲ ਬਰਾਮਦ ਹੋਏ। ਇਨ੍ਹਾਂ ਦਵਾਈਆਂ ਦੀ ਵਿਕਰੀ ਸਬੰਧੀ ਜਦੋਂ ਰਿਕਾਰਡ ਮੰਗਿਆ ਗਿਆ ਤਾਂ ਕੈਮਿਸਟ ਇਸ ਸਬੰਧੀ ਕੋਈ ਸੰਤੋਸ਼ਜਨਕ ਰਿਕਾਰਡ ਪੇਸ਼ ਨਹੀਂ ਕਰ ਸਕਿਆ।

ਪੁਲਿਸ ਨੇ ਮੌਕੇ ’ਤੇ ਕੈਮਿਸਟ ਰਛਸਪਾਲ ਸਿੰਘ ਵਾਸੀ ਪਿੰਡ ਕੋਟ ਪਨੇਚ, ਹਾਲ ਵਾਸੀ ਗੁਰੂ ਹਰਿਕ੍ਰਿਸ਼ਨ ਨਗਰ, ਖੰਨਾ ਨੂੰ ਕਾਬੂ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਕੋਲੋਂ 460 ਕੈਪਸੂਲਾਂ ਤੋਂ ਇਲਾਵਾ 16,500 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਸਤੋਂ ਬਾਅਦ ਮੈਡੀਕਲ ਸਟੋਰ ਨੂੰ ਵੀ ਤੁਰੰਤ ਸੀਲ ਕਰ ਦਿੱਤਾ ਗਿਆ ਅਤੇ ਅਗਲੇ ਹੁਕਮਾਂ ਤੱਕ ਸਟੋਰ ਬੰਦ ਰਹੇਗਾ।

ਡਰੱਗ ਇੰਸਪੈਕਟਰ ਡਾ. ਸੰਦੀਪ ਕੌਸ਼ਿਕ ਨੇ ਦੱਸਿਆ ਕਿ ਰਛਪਾਲ ਸਿੰਘ ਦਾ ਪਹਿਲਾਂ ਦਾ ਅਪਰਾਧਿਕ ਰਿਕਾਰਡ ਵੀ ਸਾਹਮਣੇ ਆਇਆ ਹੈ। ਉਨ੍ਹਾਂ ਅਨੁਸਾਰ 12 ਅਗਸਤ 2023 ਨੂੰ ਉਸਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਹੋਈ ਸੀ। ਇਸ ਮਾਮਲੇ ਵਿੱਚ ਉਹ ਕਰੀਬ ਚਾਰ ਮਹੀਨੇ ਲੁਧਿਆਣਾ ਜੇਲ੍ਹ ਵਿੱਚ ਰਿਹਾ ਅਤੇ 8 ਦਸੰਬਰ 2023 ਨੂੰ ਰਿਹਾਅ ਹੋਇਆ ਸੀ। ਹੁਣ ਦੁਬਾਰਾ ਨਸ਼ੀਲੀਆਂ ਦਵਾਈਆਂ ਵੇਚਣ ਸਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

ਡਾ. ਸੰਦੀਪ ਕੌਸ਼ਿਕ ਨੇ ਕਿਹਾ ਕਿ ਮੁਲਜ਼ਮ ਦਾ ਮੈਡੀਕਲ ਸਟੋਰ ਲਾਇਸੈਂਸ ਰੱਦ ਕਰਨ ਲਈ ਵੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਹੜੇ ਵੀ ਮੈਡੀਕਲ ਸਟੋਰ ਸੰਚਾਲਕ ਨਿਯਮਾਂ ਦੀ ਉਲੰਘਣਾ ਕਰਕੇ ਪਾਬੰਦੀਸ਼ੁਦਾ ਦਵਾਈਆਂ ਨੂੰ ਨਸ਼ੇ ਵਜੋਂ ਵੇਚ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦੀ ਜੰਗ ਲਗਾਤਾਰ ਜਾਰੀ ਰਹੇਗੀ। ਨਸ਼ਾ ਵੇਚਣ ਵਾਲੇ ਚਾਹੇ ਕਿਸੇ ਵੀ ਢੰਗ ਨਾਲ ਆਪਣਾ ਕਾਲਾ ਕਾਰੋਬਾਰ ਚਲਾਉਣ ਦੀ ਕੋਸ਼ਿਸ਼ ਕਰਨ, ਪ੍ਰੰਤੂ ਉਹ ਕਾਨੂੰਨ ਦੇ ਸ਼ਿਕੰਜੇ ਚੋਂ ਨਹੀਂ ਬਚ ਸਕਦੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।

Read Latest News and Breaking News at Daily Post TV, Browse for more News

Ad
Ad

Punjab District News