ਬਾਬਾ ਢੱਡਰੀਆਂ ਵਾਲਿਆਂ ਦਾ ਵੱਡਾ ਬਿਆਨ, ਪਰਵਿੰਦਰ ਝੋਟੇ ਤੋਂ ਬਾਅਦ ਪੰਜਾਬ ‘ਚ ਨਸ਼ਿਆਂ ਵਿਰੁੱਧ ਲਹਿਰ ਹੋਰ ਤੇਜ਼
ਪਟਿਆਲਾ ਦੇ ਇੱਕ ਨਿੱਜੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਨਸ਼ੇ ਦੇ ਮੁੱਦੇ ਉੱਪਰ ਬੋਲਦਿਆਂ ਕਿਹਾ ਕਿ ਪਰਵਿੰਦਰ ਝੋਟੇ ਦੇ ਸ਼ਹੀਦ ਹੋਣ ਤੋਂ ਬਾਅਦ ਇੱਕ ਲਹਿਰ ਪੰਜਾਬ ਦੇ ਵਿੱਚ ਚੱਲੀ ਹੈ ਜਿਸ ਦੇ ਨਾਲ ਚਾਹੇ ਸੀਬੀਆਈ ਜਾਂਚ ਹੋਵੇ ਚਾਹੇ ਰੇਡਾਂ ਹੋਣ ਇਸ ਨਾਲ ਨਸ਼ੇ ਨੂੰ ਜਰੂਰ ਠੱਲ ਪਵੇਗੀ।
ਉਹਨਾਂ ਕਿਹਾ ਕਿ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਦੇ ਵਿੱਚ ਬਿਲਕੁਲ ਵੀ ਨਸ਼ਾ ਨਹੀਂ ਹੈ। ਨਸ਼ੇ ਨਾਲ ਜਿੱਥੇ ਮੌਤਾਂ ਹੁੰਦੀਆਂ ਹਨ ਉੱਥੇ ਹੀ ਪੰਜਾਬ ਦੇ ਨੌਜਵਾਨ ਵਧੀਆ ਕੰਮਾਂ ਦੇ ਵਿੱਚ ਵੀ ਅੱਗੇ ਹਨ ਸੋ ਦੋਨੋਂ ਚੀਜ਼ਾਂ ਨਾਲ ਨਾਲ ਚੱਲ ਰਹੀਆਂ ਹਨ ।
ਇਸ ਦੇ ਨਾਲ ਹੀ ਜਦੋਂ ਉਹਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮਿਹਰਬਾਨੀ ਦੇ ਨਾਲ ਵਫਾਦਾਰੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਉਹਨਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਰਮਾਂ ਦੇ ਨਾਲ ਜੋੜੀਏ ਅਤੇ ਉਹਨਾਂ ਦਾ ਧਰਮਾਂ ਦੇ ਵਿੱਚ ਪਿਆਰ ਬਣਾਈਏ ।
ਦੱਸ ਦੀਏ ਕਿ ਪਟਿਆਲਾ ਦੇ ਐਗਰੀਜੋਨ ਜੀਐਸ ਏਆਈ ਤੇ ਦੁਬਾਰਾ ਲਗਾਏ ਬਲੱਡ ਕੈਂਪ ਦੇ ਵਿੱਚ ਅੱਜ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਸ਼ਿਰਕਤ ਕਰਨ ਦੇ ਲਈ ਪਹੁੰਚੇ ਸਨ ।