Banner
Banner

ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਕਰੀਬ 9 ਘੰਟੇ ਬਾਅਦ ਸੁਰੱਖਿਅਤ ਕੱਢਿਆ

Punjab News: ਹੁਸ਼ਿਆਰਪੁਰ ਜ਼ਿਲੇ ਦੇ ਥਾਣਾ ਹਰਿਆਣਾ ਦੇ ਪਿੰਡ ਭਿਖੋਵਾਲ ਦੇ ਨਜ਼ਦੀਕੀ ਪਿੰਡ ਚੱਕ ਸਮਾਣਾ ਵਿਚ ਬੀਤੀ ਸ਼ਾਮ ਇਕ 4 ਸਾਲ ਦਾ ਬੱਚਾ ਗੁਰਕਰਨ ਸਿੰਘ 300 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ ਸੀ, ਜਿਸ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਜਿਵੇਂ ਹੀ ਬੱਚੇ ਦੇ ਬੋਰਵੈੱਲ ਵਿਚ ਡਿੱਗਣ ਬਾਰੇ ਪਤਾ ਲੱਗਾ, ਤੁਰੰਤ ਹੀ ਪਿੰਡ ਵਾਸੀਆਂ ਨੇ […]
Amritpal Singh
By : Updated On: 16 May 2026 07:32:AM
ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਕਰੀਬ 9 ਘੰਟੇ ਬਾਅਦ ਸੁਰੱਖਿਅਤ ਕੱਢਿਆ

Punjab News: ਹੁਸ਼ਿਆਰਪੁਰ ਜ਼ਿਲੇ ਦੇ ਥਾਣਾ ਹਰਿਆਣਾ ਦੇ ਪਿੰਡ ਭਿਖੋਵਾਲ ਦੇ ਨਜ਼ਦੀਕੀ ਪਿੰਡ ਚੱਕ ਸਮਾਣਾ ਵਿਚ ਬੀਤੀ ਸ਼ਾਮ ਇਕ 4 ਸਾਲ ਦਾ ਬੱਚਾ ਗੁਰਕਰਨ ਸਿੰਘ 300 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ ਸੀ, ਜਿਸ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਜਿਵੇਂ ਹੀ ਬੱਚੇ ਦੇ ਬੋਰਵੈੱਲ ਵਿਚ ਡਿੱਗਣ ਬਾਰੇ ਪਤਾ ਲੱਗਾ, ਤੁਰੰਤ ਹੀ ਪਿੰਡ ਵਾਸੀਆਂ ਨੇ ਇਸ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਖ਼ੁਦ ਬੱਚੇ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ, ਜਿਨ੍ਹਾਂ ਨੇ ਬੱਚੇ ਨੂੰ ਬਚਾਉਣ ਅਤੇ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ। ਉੱਥੇ ਹੀ ਡੀ.ਸੀ. ਆਸ਼ਿਕਾ ਜੈਨ ਅਤੇ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਵੀ ਮੌਕੇ ’ਤੇ ਪਹੁੰਚ ਕੇ ਪੂਰੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਇਸ ਤੋਂ ਇਲਾਵਾ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਕੇ ਸਹਾਇਤਾ ਵਿਚ ਜੁੱਟ ਗਈਆਂ ਸਨ। ਜੇ.ਸੀ.ਬੀ. ਨਾਲ ਆਲੇ-ਦੁਆਲੇ ਦੀ ਮਿੱਟੀ ਨੂੰ ਹਟਾਇਆ ਗਿਆ।

ਦੇਰ ਰਾਤ ਤੱਕ ਜਾਰੀ ਬਚਾਅ ਕਾਰਜ ਦੌਰਾਨ ਬੱਚੇ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ। ਬੱਚੇ ਦੇ ਸੁਰੱਖਿਅਤ ਬਾਹਰ ਆਉਣ ’ਤੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਸਨ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਤੇ ਬਚਾਅ ਦਲ ਦਾ ਧੰਨਵਾਦ ਕੀਤਾ। ਬੱਚੇ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ ਤਾਂ ਜੋ ਉਸ ਦੀ ਸਿਹਤ ਦੀ ਜਾਂਚ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ, ਜਿਸ ਕਾਰਨ ਖੁੱਲ੍ਹੇ ਪਏ ਬੋਰਵੈੱਲਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਫਿਲਹਾਲ, ਹੁਸ਼ਿਆਰਪੁਰ ਵਿੱਚ ਮਾਸੂਮ ਦੀ ਜਾਨ ਬਚ ਜਾਣ ਨਾਲ ਹਰ ਕੋਈ ਰਾਹਤ ਮਹਿਸੂਸ ਕਰ ਰਿਹਾ ਹੈ।

Read Latest News and Breaking News at Daily Post TV, Browse for more News

Ad
Ad