Banner
Banner

ਹੰਸਾਲੀ ਸਾਹਿਬ ਟਰੱਸਟ ਵੱਲੋਂ ਮੈਰਾਥਨ ਆਯੋਜਿਤ, ਦੇਸ਼ ਵਿਦੇਸ਼ ਤੋਂ 2000 ਦੇ ਲਗਭਗ ਦੋੜਾਕਾ ਨੇ ਲਿਆ ਭਾਗ

International level marathon organized by Hansali Sahib Trust; ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਦੇ ਆਸ਼ੀਰਵਾਦ ਹੇਠ ਸੰਤ ਬਾਬਾ ਪਰਮਜੀਤ ਸਿੰਘ ਜੀ ਅਤੇ ਹੰਸਾਲੀ ਸਾਹਿਬ ਟਰੱਸਟ ਵੱਲੋਂ ਅੰਤਰਰਾਸ਼ਟਰੀ ਪੱਧਰੀ ਮੈਰਾਥਨ ਪੰਜਾਬ ਟੂਰਿਜ਼ਮ ਤੇ ਇੰਡੀਆ ਰਰਨ ਫੈਸਟੀਵਲ ਦੇ ਸਹਿਯੋਗ ਨਾਲ ਨਸ਼ਾਮੁਕਤ ਪੰਜਾਬ, ਕੈਂਸਰ ਜਾਗਰੂਕਤਾ ਫੈਲਾਉਣਾ ਤੇ ਸੌ ਸਾਲ ਤੋਂ ਵੱਧ ਉਮਰ ਵਾਲੇ […]
Jaspreet Singh
By : Updated On: 09 Nov 2025 17:45:PM
ਹੰਸਾਲੀ ਸਾਹਿਬ ਟਰੱਸਟ ਵੱਲੋਂ ਮੈਰਾਥਨ ਆਯੋਜਿਤ, ਦੇਸ਼ ਵਿਦੇਸ਼ ਤੋਂ 2000 ਦੇ ਲਗਭਗ ਦੋੜਾਕਾ ਨੇ ਲਿਆ ਭਾਗ

International level marathon organized by Hansali Sahib Trust; ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਦੇ ਆਸ਼ੀਰਵਾਦ ਹੇਠ ਸੰਤ ਬਾਬਾ ਪਰਮਜੀਤ ਸਿੰਘ ਜੀ ਅਤੇ ਹੰਸਾਲੀ ਸਾਹਿਬ ਟਰੱਸਟ ਵੱਲੋਂ ਅੰਤਰਰਾਸ਼ਟਰੀ ਪੱਧਰੀ ਮੈਰਾਥਨ ਪੰਜਾਬ ਟੂਰਿਜ਼ਮ ਤੇ ਇੰਡੀਆ ਰਰਨ ਫੈਸਟੀਵਲ ਦੇ ਸਹਿਯੋਗ ਨਾਲ ਨਸ਼ਾਮੁਕਤ ਪੰਜਾਬ, ਕੈਂਸਰ ਜਾਗਰੂਕਤਾ ਫੈਲਾਉਣਾ ਤੇ ਸੌ ਸਾਲ ਤੋਂ ਵੱਧ ਉਮਰ ਵਾਲੇ ਪ੍ਰਸਿੱਧ ਦੌੜਾਕ ਸ. ਫੌਜਾ ਸਿੰਘ ਦੀ ਯਾਦ ਨੂੰ ਸਮਰਪਿਤ ਹੰਸਾਲੀ ਖੇਡਾਂ ਦੌੜ 2025 ਹੰਸਾਲੀ ਸਟੇਡੀਅਮ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ੁਰੂ ਹੋਈ, ਜਿਸ ਨੂੰ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੈਰਾਥਨ ਵਿੱਚ ਦੇਸਾਂ ਵਿਦੇਸ਼ਾਂ ਤੋਂ ਲਗਭਗ 2 ਹਜਾਰ ਦੇ ਲਗਭਗ ਦੌੜਾਕਾ ਨੇ ਹਿੱਸਾ ਲਿਆ । ਇਸ ਮੌਕੇ 5, 10, 21 ਤੇ 42 ਕਿਲੋਮੀਟਰ ਦੀਆਂ ਸ਼੍ਰੇਣੀਆਂ ਵਿੱਚ ਹਜ਼ਾਰਾਂ ਦੌੜਾਕਾਂ ਨੇ ਭਾਗ ਲਿਆ ਤੇ ਜੇਤੂ ਖਿਡਾਰੀਆਂ ਦਾ ਨਗਦ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਪ੍ਪ ਕੀਤਾ ਗਿਆ।
ਇਹ ਮੌਕੇ ਤੇ ਵਿਸ਼ਵ ਪ੍ਰਸਿੱਧ ਦੌੜਾਕ ਫੌਜਾ ਸਿੰਘ ਦੇ ਕੋਟ, ਵਸਤਰਾਂ ਅਤੇ ਬੂਟਾ ਦੇ ਨਾਲ ਨਾਲ ਵੱਖ ਵੱਖ ਦੇਸ਼ਾਂ ਵਿੱਚ ਜਿੱਤੇ ਹੋਏ ਮੈਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਦੇਖ ਕੇ ਮੈਰਾਥਾਨ ਦੌੜ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ।

ਇਸ ਮੇਰਾਥਨ ਦੀ ਬ੍ਰਾਂਡ ਅੰਬੈਸਟਰ ਡਾਕਟਰ ਸੁਨੀਤਾ ਨੇ ਦੱਸਿਆ ਕਿ ਇਸ ਮੈਰਾਥਨ ਦਾ ਮੁੱਖ ਉਦੇਸ਼ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਕੈਂਸਰ ਵਰਗੀ ਘਾਤਕ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੀ। ਆਯੋਜਕ ਸੰਸਥਾ ਦੇ ਮੁਖੀ ਦੀਪ ਸ਼ੇਰ ਗਿੱਲ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ ਪ੍ਰਯਾਸ ਸਮਾਜਿਕ ਬਦਲਾਅ ਦੀ ਦਿਸ਼ਾ ਵਿੱਚ ਇਕ ਮਹੱਤਵਪੂਰਨ ਕਦਮ ਹੈ, ਤਾਂ ਜੋ ਪੰਜਾਬ ਦੀ ਧਰਤੀ ਉੱਤੇ ਲੱਗੇ ਨਸ਼ੇ ਦੇ ਕਲੰਕ ਨੂੰ ਮਿਟਾਇਆ ਜਾ ਸਕੇ।

ਮੁੱਖ ਪ੍ਰਬੰਧਕਾਂ ਦੀਪ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਭਰ ਤੋਂ 2000 ਤੋਂ ਵੱਧ ਦੌੜਾਕਾਂ ਨੇ ਇਸ ਦੌੜ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ “ਸਾਡਾ ਉਦੇਸ਼ ਸਿਰਫ ਦੌੜ ਨਹੀਂ, ਬਲਕਿ ਲੋਕਾਂ ਵਿੱਚ ਉਹ ਜਾਗਰੂਕਤਾ ਪੈਦਾ ਕਰਨੀ ਹੈ ਜੋ ਉਨ੍ਹਾਂ ਨੂੰ ਤੰਦਰੁਸਤ ਜੀਵਨ ਜੀਊਣ ਲਈ ਪ੍ਰੇਰਿਤ ਕਰੇ। ਨਸ਼ਾ ਅਤੇ ਕੈਂਸਰ ਦੋਵੇਂ ਹੀ ਸਮਾਜ ਲਈ ਵੱਡੀਆਂ ਚੁਣੌਤੀਆਂ ਹਨ, ਜਿਨ੍ਹਾਂ ਖ਼ਿਲਾਫ਼ ਹਰ ਇਕ ਨੂੰ ਜੰਗ ਲੜਨ ਦੀ ਲੋੜ ਹੈ।”

ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਨੇ ਕਿਹਾ ਕਿ ਤਨ ਦੀ ਤੰਦਰੁਸਤੀ ਅਤੇ ਮਨ ਦੀ ਪਵਿੱਤਰਤਾ ਇਕ ਦੂਜੇ ਨਾਲ ਜੁੜੇ ਹਨ। ਹੰਸਾਲੀ ਖੇਡਾਂ ਦੌੜ ਸਿਰਫ਼ ਦੌੜ ਨਹੀਂ, ਸਗੋਂ ਇਹ ਇੱਕ ਅੰਦੋਲਨ ਹੈ, ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਜੀਵਨ ਵੱਲ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸ. ਫੌਜਾ ਸਿੰਘ ਦੀ ਯਾਦ ਵਿਚ ਹਰ ਕਦਮ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰਦੇ ਹਾਂ।

Read Latest News and Breaking News at Daily Post TV, Browse for more News

Ad
Ad