Journalism Of Hope
BREAKING NEWS
CBI ਜਾਂਚ ਮਾਮਲਾ: ਪੰਜਾਬ ਸਰਕਾਰ ਦੀ SLP ’ਤੇ ਸੁਪਰੀਮ ਕੋਰਟ ’ਚ ਮੈਂਸ਼ਨਿੰਗ ਸਵੀਕਾਰ, ਜਲਦੀ ਹੀ ਹੋ ਸਕਦੀ ਹੈ ਸੁਣਵਾਈ.....ਬਹਿਰੀਨ ਦੀ ਮਹਿਲਾ ਦੇ ਦੋਸ਼ਾਂ ’ਤੇ SGPC ਪ੍ਰਧਾਨ ਧਾਮੀ ਦੀ ਪ੍ਰੈੱਸ ਕਾਨਫਰੰਸ, ਕੱਲੀ-ਕੱਲੀ ਗੱਲ ਦਾ ਦਿੱਤਾ ਜਵਾਬ....ਪਾਕਿਸਤਾਨ ਨੇ 50 ਸਿੱਖ ਸ਼ਰਧਾਲੂਆਂ ਨੂੰ ਭਾਰਤ ਆਉਣ ਦੀ ਦਿੱਤੀ ਮਨਜ਼ੂਰੀ.....ਹਰਮਨਪ੍ਰੀਤ ਕੌਰ ਨੇ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਕਿਹਾ—‘ਕਪਤਾਨੀ ਖ਼ਤਮ, ਸਫ਼ਰ ਜਾਰੀ’.....ਨੌਜਵਾਨ ਦੀ ਨਿਹੰਗਾਂ ਵੱਲੋਂ ਕੁੱਟਮਾਰ: ਵੀਡੀਓ ਹੋਈ ਵਾਇਰਲ......ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ CM ਮਾਨ ਨਾਲ 4 ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ.....

PCS ਅਧਿਕਾਰੀ ਦੱਸ ਕੇ AAP ਆਗੂ ਨਾਲ ਕਰਵਾਇਆ ਵਿਆਹ, ਮਹਿਲਾ ਸਮੇਤ 6 ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

Fatehgarh Sahib AAP Sarpanch Marriage; ਫਤਿਹਗੜ੍ਹ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਮੰਡੋਫਲ ਨਾਲ ਕਥਿਤ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। AAP ਆਗੂ ਦਾ ਦੋਸ਼ ਹੈ ਕਿ ਇੱਕ ਮਹਿਲਾ ਨੇ ਖੁਦ ਨੂੰ PCS ਅਧਿਕਾਰੀ ਅਤੇ ਅਣਵਿਆਹੀ ਦੱਸ ਕੇ ਉਨ੍ਹਾਂ ਨਾਲ ਵਿਆਹ ਕੀਤਾ। ਵਿਆਹ ਤੋਂ ਕੁਝ ਦਿਨ ਬਾਅਦ ਮਹਿਲਾ ਘਰੋਂ ਸੋਨੇ-ਚਾਂਦੀ ਦੇ ਗਹਿਣੇ […]
By : Updated On: 06 Oct 2026 17:04:PM
PCS ਅਧਿਕਾਰੀ ਦੱਸ ਕੇ AAP ਆਗੂ ਨਾਲ ਕਰਵਾਇਆ ਵਿਆਹ, ਮਹਿਲਾ ਸਮੇਤ 6 ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

Fatehgarh Sahib AAP Sarpanch Marriage; ਫਤਿਹਗੜ੍ਹ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਮੰਡੋਫਲ ਨਾਲ ਕਥਿਤ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। AAP ਆਗੂ ਦਾ ਦੋਸ਼ ਹੈ ਕਿ ਇੱਕ ਮਹਿਲਾ ਨੇ ਖੁਦ ਨੂੰ PCS ਅਧਿਕਾਰੀ ਅਤੇ ਅਣਵਿਆਹੀ ਦੱਸ ਕੇ ਉਨ੍ਹਾਂ ਨਾਲ ਵਿਆਹ ਕੀਤਾ। ਵਿਆਹ ਤੋਂ ਕੁਝ ਦਿਨ ਬਾਅਦ ਮਹਿਲਾ ਘਰੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਲੈ ਕੇ ਚਲੀ ਗਈ।

ਇਸ਼ਤਿਹਾਰ

ਅਮਰਿੰਦਰ ਸਿੰਘ ਮੰਡੋਫਲ ਮੁਤਾਬਕ, ਬਾਅਦ ਵਿੱਚ ਜਦੋਂ ਉਨ੍ਹਾਂ ਨੇ ਮਹਿਲਾ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਾ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਸੀ ਅਤੇ ਉਸਦਾ ਤਲਾਕ ਹੋ ਚੁੱਕਾ ਸੀ। ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਮਹਿਲਾ ਦਾ ਕਰੀਬ 18 ਸਾਲ ਦਾ ਪੁੱਤਰ ਹੈ।

ਉਮਰ ਘੱਟ ਦਿਖਾਉਣ ਲਈ ਦਸਤਾਵੇਜ਼ਾਂ ਨਾਲ ਛੇੜਛਾੜ ਦਾ ਦੋਸ਼

AAP ਆਗੂ ਦਾ ਦੋਸ਼ ਹੈ ਕਿ ਵਿਆਹ ਤੋਂ ਪਹਿਲਾਂ ਮਹਿਲਾ ਅਤੇ ਉਸਦੇ ਪਰਿਵਾਰ ਵੱਲੋਂ ਉਸਨੂੰ PCS ਅਧਿਕਾਰੀ ਅਤੇ ਅਣਵਿਆਹੀ ਦੱਸਿਆ ਗਿਆ ਸੀ। ਉਸਦੀ ਉਮਰ ਵੀ ਘੱਟ ਦੱਸੀ ਗਈ। ਮੰਡੋਫਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਕੀਤੀ ਜਾਂਚ ਦੌਰਾਨ ਉਮਰ ਘੱਟ ਦਿਖਾਉਣ ਲਈ ਦਸਤਾਵੇਜ਼ਾਂ ਵਿੱਚ ਕਥਿਤ ਤੌਰ ‘ਤੇ ਛੇੜਛਾੜ ਕੀਤੇ ਜਾਣ ਦੇ ਸਬੂਤ ਮਿਲੇ ਹਨ।

ਵਿਆਹ ਤੋਂ ਬਾਅਦ ਗਹਿਣੇ ਲੈ ਕੇ ਜਾਣ ਦਾ ਦੋਸ਼

ਮੰਡੋਫਲ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਕੁਝ ਦਿਨ ਬਾਅਦ ਮਹਿਲਾ ਘਰੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਲੈ ਕੇ ਚਲੀ ਗਈ। ਇਸ ਸਬੰਧੀ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮਹਿਲਾ ਮਨਵਿੰਦਰ ਕੌਰ ਸਮੇਤ 6 ਲੋਕਾਂ ਖ਼ਿਲਾਫ਼ ਧੋਖਾਧੜੀ ਅਤੇ ਜਾਲਸਾਜ਼ੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

FIR ਵਿੱਚ ਮਨਵਿੰਦਰ ਕੌਰ ਤੋਂ ਇਲਾਵਾ ਉਸਦਾ ਭਰਾ ਤਰਲੋਚਨ ਸਿੰਘ, ਮਾਂ ਵਰਿੰਦਰਜੀਤ ਕੌਰ, ਤਾਇਆ ਦਾ ਪੁੱਤਰ ਨਰਿੰਦਰ ਸਿੰਘ ਗੋਲਡੀ, ਭਰਜਾਈ ਰੁਪਿੰਦਰ ਕੌਰ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਰਾਣਾ ਨੂੰ ਮੁਲਜ਼ਮ ਬਣਾਇਆ ਗਿਆ ਹੈ।

ਪੁਲਿਸ ਮੁਤਾਬਕ ਸਾਰੇ ਮੁਲਜ਼ਮ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਸੁਰਸਿੰਘ ਦੇ ਰਹਿਣ ਵਾਲੇ ਹਨ।

ਫਰਵਰੀ ‘ਚ ਹੋਇਆ ਸੀ ਵਿਆਹ

ਅਮਰਿੰਦਰ ਸਿੰਘ ਮੰਡੋਫਲ AAP ਦੇ ਜੁਆਇੰਟ ਸਕੱਤਰ, ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਹਨ। ਦੋਵਾਂ ਦਾ ਵਿਆਹ ਫਰਵਰੀ 2026 ਵਿੱਚ ਹੋਇਆ ਸੀ। ਵਿਆਹ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਸਮੇਤ ਕਈ ਸਿਆਸੀ ਆਗੂਆਂ ਅਤੇ ਜਨਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ।

ਵਿਆਹ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਸਨ। ਹੁਣ ਵਿਆਹ ਤੋਂ ਬਾਅਦ ਲੱਗੇ ਧੋਖਾਧੜੀ ਅਤੇ ਜਾਲਸਾਜ਼ੀ ਦੇ ਦੋਸ਼ਾਂ ਅਤੇ ਦਰਜ ਹੋਈ FIR ਕਾਰਨ ਇਹ ਮਾਮਲਾ ਚਰਚਾ ਵਿੱਚ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਮਜ਼ਦ ਮੁਲਜ਼ਮਾਂ ਦੀ ਭਾਲ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News