Journalism Of Hope
BREAKING NEWS
ਸੱਜਣ ਕੁਮਾਰ ਦੇ ਭੋਗ ’ਚ ਸ਼ਾਮਲ ਹੋਏ 3 BJP ਸੰਸਦ ਮੈਂਬਰ ਤਲਬ, ਪਾਰਟੀ ਪ੍ਰਧਾਨ ਨੇ ਲਾਈ ਫਟਕਾਰ.........ਮੋਹਾਲੀ ਡਿੰਪਲ ਕਤਲਕਾਂਡ: ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ.......ਲੁਧਿਆਣਾ ‘ਚ ਠੇਕਿਆਂ ਦੇ ਬਾਹਰ ਸ਼ਰਾਬੀਆਂ ਦੀ ‘ਛਿੱਤਰ ਪਰੇਡ’.....ਬਾਬਾ ਬਕਾਲਾ ਸਾਹਿਬ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ........HS ਫੂਲਕਾ ਨੇ ਆਪਣੀ ਹੀ ਪਾਰਟੀ ਦੇ 3 BJP ਸੰਸਦ ਮੈਂਬਰਾਂ ਦਾ ਬਾਈਕਾਟ ਕਰਨ ਦੀ ਕੀਤੀ ਮੰਗ.....ਆਸਟ੍ਰੀਆ ਦੇ ਹੋਟਲ ‘ਚ ਪੱਗ ਬੰਨ੍ਹੇ ਹੋਣ ਕਾਰਨ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ.....ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ: ਪ੍ਰਚਾਰ ਦਾ ਅੱਜ ਆਖਰੀ ਦਿਨ....ਨੇਪਾਲ ਹੜ੍ਹ: ਲਾਪਤਾ ਲੋਕਾਂ ਦੀ ਗਿਣਤੀ 2,500 ਦੇ ਨੇੜੇ, 586 ਲਾਸ਼ਾਂ ਬਰਾਮਦ; ਤਿੱਬਤ ‘ਚ 400 ਭਾਰਤੀ ਫਸੇ.......ਰੋਪੜ ਦੇ SSP ਮਨਿੰਦਰ ਸਿੰਘ ਦੇ ਨਾਮ ਵੱਡੀ ਉਪਲਬਧੀ, ਦੇਸ਼ ਦੇ 25 ਬਿਹਤਰੀਨ ਪੁਲਿਸ ਅਧਿਕਾਰੀਆਂ ਦੀ ਸੂਚੀ ‘ਚ ਹੋਏ ਸ਼ਾਮਲ

Mathura Vrindavan Holi 2026: ਲੱਡੂਮਾਰ ਤੋਂ ਲੈ ਕੇ ਲੱਠਮਾਰ ਤੱਕ, ਜਾਣੋ ਮਥੁਰਾ-ਵ੍ਰਿੰਦਾਵਨ ‘ਚ ਕਦੋਂ ਸ਼ੁਰੂ ਹੋਵੇਗਾ ਹੋਲੀ ਦਾ ਤਿਉਹਾਰ?

Holi 2026: ਸਭ ਤੋਂ ਪ੍ਰਸਿੱਧ ਤਿਉਹਾਰਾਂ ਵਿੱਚੋਂ ਇੱਕ ‘ਹੋਲੀ’ ਦਾ ਉਤਸ਼ਾਹ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲਦਾ ਹੈ, ਪਰ ਬ੍ਰਜ ਮੰਡਲ ਦੀ ਹੋਲੀ ਦੀ ਗੱਲ ਹੀ ਨਿਰਾਲੀ ਹੈ। ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਲਿਕਾ ਦਹਿਨ ਕੀਤਾ ਜਾਂਦਾ ਹੈ ਅਤੇ ਅਗਲੇ ਦਿਨ ਰੰਗਾਂ ਵਾਲੀ ਹੋਲੀ ਖੇਡੀ ਜਾਂਦੀ ਹੈ। ਸਾਲ 2026 ਵਿੱਚ ਹੋਲੀ ਦਾ ਇਹ […]
Nishant Malyan
By : Updated On: 22 Feb 2026 17:38:PM
Mathura Vrindavan Holi 2026: ਲੱਡੂਮਾਰ ਤੋਂ ਲੈ ਕੇ ਲੱਠਮਾਰ ਤੱਕ, ਜਾਣੋ ਮਥੁਰਾ-ਵ੍ਰਿੰਦਾਵਨ ‘ਚ ਕਦੋਂ ਸ਼ੁਰੂ ਹੋਵੇਗਾ ਹੋਲੀ ਦਾ ਤਿਉਹਾਰ?

Holi 2026: ਸਭ ਤੋਂ ਪ੍ਰਸਿੱਧ ਤਿਉਹਾਰਾਂ ਵਿੱਚੋਂ ਇੱਕ ‘ਹੋਲੀ’ ਦਾ ਉਤਸ਼ਾਹ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲਦਾ ਹੈ, ਪਰ ਬ੍ਰਜ ਮੰਡਲ ਦੀ ਹੋਲੀ ਦੀ ਗੱਲ ਹੀ ਨਿਰਾਲੀ ਹੈ। ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਲਿਕਾ ਦਹਿਨ ਕੀਤਾ ਜਾਂਦਾ ਹੈ ਅਤੇ ਅਗਲੇ ਦਿਨ ਰੰਗਾਂ ਵਾਲੀ ਹੋਲੀ ਖੇਡੀ ਜਾਂਦੀ ਹੈ। ਸਾਲ 2026 ਵਿੱਚ ਹੋਲੀ ਦਾ ਇਹ ਪਾਵਨ ਤਿਉਹਾਰ 4 ਮਾਰਚ ਨੂੰ ਮਨਾਇਆ ਜਾਵੇਗਾ। ਮਥੁਰਾ ਅਤੇ ਵ੍ਰਿੰਦਾਵਨ ਵਿੱਚ ਹੋਲੀ ਦੇ ਵੱਖ-ਵੱਖ ਰੰਗ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਇੱਥੇ ਪਹੁੰਚਦੇ ਹਨ। ਆਓ ਜਾਣਦੇ ਹਾਂ ਇਸ ਵਾਰ ਬ੍ਰਜ ਦੀਆਂ ਪ੍ਰਸਿੱਧ ਹੋਲੀਆਂ ਦਾ ਪੂਰਾ ਸ਼ਡਿਊਲ।

ਇਸ਼ਤਿਹਾਰ

ਲੱਡੂਮਾਰ ਹੋਲੀ
ਬ੍ਰਜ ਵਿੱਚ ਹੋਲੀ ਦੇ ਮੁੱਖ ਸਮਾਗਮਾਂ ਦੀ ਸ਼ੁਰੂਆਤ ਬਰਸਾਨਾ ਤੋਂ ਹੁੰਦੀ ਹੈ। ਇਸ ਵਾਰ 25 ਫਰਵਰੀ ਨੂੰ ਬਰਸਾਨਾ ਦੇ ਇਤਿਹਾਸਕ ਸ਼੍ਰੀ ਲਾਡਲੀ (ਰਾਧਾ ਰਾਣੀ) ਮੰਦਰ ਵਿੱਚ ਲੱਡੂਮਾਰ ਹੋਲੀ ਖੇਡੀ ਜਾਵੇਗੀ। ਇਸ ਦਿਨ ਲੋਕ ਰੰਗਾਂ ਦੀ ਬਜਾਏ ਇੱਕ-ਦੂਜੇ ‘ਤੇ ਲੱਡੂਆਂ ਦੀ ਵਰਖਾ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਤੋਂ ਹੋਲੀ ਦੇ ਤਿਉਹਾਰ ਦਾ ਰਸਮੀ ਆਗਾਜ਼ ਹੋ ਜਾਂਦਾ ਹੈ।

ਵਿਸ਼ਵ ਪ੍ਰਸਿੱਧ ਲੱਠਮਾਰ ਹੋਲੀ
ਲੱਡੂਮਾਰ ਹੋਲੀ ਤੋਂ ਅਗਲੇ ਹੀ ਦਿਨ ਬਰਸਾਨਾ ਵਿੱਚ ਵਿਸ਼ਵ ਪ੍ਰਸਿੱਧ ਲੱਠਮਾਰ ਹੋਲੀ ਮਨਾਈ ਜਾਂਦੀ ਹੈ। ਇਸ ਵਾਰ ਇਹ 26 ਫਰਵਰੀ 2026 ਨੂੰ ਖੇਡੀ ਜਾਵੇਗੀ। ਇਸ ਪਰੰਪਰਾ ਵਿੱਚ ਔਰਤਾਂ ਲਾਠੀਆਂ ਨਾਲ ਪੁਰਸ਼ਾਂ ‘ਤੇ ਪ੍ਰਹਾਰ ਕਰਦੀਆਂ ਹਨ ਅਤੇ ਪੁਰਸ਼ ਢਾਲਾਂ ਨਾਲ ਆਪਣਾ ਬਚਾਅ ਕਰਦੇ ਹਨ। ਇਸ ਤੋਂ ਅਗਲੇ ਦਿਨ, ਯਾਨੀ 27 ਫਰਵਰੀ ਨੂੰ ਨੰਦਗਾਂਵ ਵਿੱਚ ਵੀ ਅਜਿਹੀ ਹੀ ਲੱਠਮਾਰ ਹੋਲੀ ਦਾ ਆਯੋਜਨ ਕੀਤਾ ਜਾਂਦਾ ਹੈ।

ਫੁੱਲਾਂ ਵਾਲੀ ਹੋਲੀ
ਵ੍ਰਿੰਦਾਵਨ ਦੇ ਪ੍ਰਸਿੱਧ ਬਾਂਕੇ ਬਿਹਾਰੀ ਮੰਦਰ ਵਿੱਚ ਹੋਲੀ ਖੇਡਣ ਦਾ ਅੰਦਾਜ਼ ਬਿਲਕੁਲ ਵੱਖਰਾ ਹੈ। ਇੱਥੇ ਰੰਗਾਂ ਦੀ ਥਾਂ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ। 28 ਫਰਵਰੀ 2026 ਨੂੰ ਵ੍ਰਿੰਦਾਵਨ ਵਿੱਚ ਫੁੱਲਾਂ ਵਾਲੀ ਹੋਲੀ ਖੇਡੀ ਜਾਵੇਗੀ। ਖਾਸ ਗੱਲ ਇਹ ਹੈ ਕਿ ਇਸ ਦਿਨ ‘ਰੰਗਭਰੀ ਇਕਾਦਸ਼ੀ’ ਵੀ ਹੈ, ਜਿਸ ਦਿਨ ਦੇਵੀ-ਦੇਵਤਿਆਂ ਨੂੰ ਗੁਲਾਲ ਅਰਪਿਤ ਕਰਕੇ ਉਤਸਵ ਮਨਾਇਆ ਜਾਂਦਾ ਹੈ।

ਛੜੀਮਾਰ ਹੋਲੀ
ਗੋਕੁਲ ਦੀ ਪ੍ਰਸਿੱਧ ‘ਛੜੀਮਾਰ ਹੋਲੀ’ 1 ਮਾਰਚ 2026 ਨੂੰ ਮਨਾਈ ਜਾਵੇਗੀ। ਇਹ ਹੋਲੀ ਲੱਠਮਾਰ ਹੋਲੀ ਤੋਂ ਥੋੜ੍ਹੀ ਵੱਖਰੀ ਹੁੰਦੀ ਹੈ ਕਿਉਂਕਿ ਇਸ ਵਿੱਚ ਭਾਰੀ ਲਾਠੀਆਂ ਦੀ ਬਜਾਏ ਛੋਟੀਆਂ ਛੜੀਆਂ (ਸੋਟੀਆਂ) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਸ਼ੁਰੂਆਤ ਨੰਦਭਵਨ ਵਿੱਚ ਠਾਕੁਰ ਜੀ ਨੂੰ ਭੋਗ ਲਗਾਉਣ ਤੋਂ ਬਾਅਦ ਹੁੰਦੀ ਹੈ।

ਹੋਲਿਕਾ ਦਹਿਨ ਅਤੇ ਰੰਗਾਂ ਵਾਲੀ ਹੋਲੀ
ਬ੍ਰਜ ਸਮੇਤ ਪੂਰੇ ਦੇਸ਼ ਵਿੱਚ ਹੋਲਿਕਾ ਦਹਿਨ 3 ਮਾਰਚ 2026, ਮੰਗਲਵਾਰ ਨੂੰ ਕੀਤਾ ਜਾਵੇਗਾ, ਜੋ ਬੁਰਾਈ ‘ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਤੋਂ ਅਗਲੇ ਦਿਨ 4 ਮਾਰਚ ਨੂੰ ‘ਧੁਲੰਡੀ’ ਯਾਨੀ ਰੰਗਾਂ ਵਾਲੀ ਹੋਲੀ ਮਨਾਈ ਜਾਵੇਗੀ। ਮਥੁਰਾ ਅਤੇ ਵ੍ਰਿੰਦਾਵਨ ਵਿੱਚ ਇਸ ਦਿਨ ਰੰਗਾਂ ਅਤੇ ਗੁਲਾਲ ਦਾ ਅਦਭੁਤ ਨਜ਼ਾਰਾ ਦੇਖਣ ਨੂੰ ਮਿਲੇਗਾ।

Read Latest News and Breaking News at Daily Post TV, Browse for more News

Ad
Ad

Punjab District News