Journalism Of Hope
BREAKING NEWS
ਹੁਸ਼ਿਆਰਪੁਰ ’ਚ ਵੱਡੀ ਵਾਰਦਾਤ !, ਪਿਓ ਵੱਲੋਂ ਨਾਬਾਲਗ ਧੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ...ਵੱਡੀ ਖ਼ਬਰ: ਮਾਨਸਾ ’ਚ ਲਾਸ਼ ਖੋਹ ਕੇ ਲਿਜਾਣ ਦੇ ਮਾਮਲੇ ’ਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲਿਸ ਨੇ ਦਰਜ ਕੀਤੀ FIR.....ਤਿਉਹਾਰੀ ਸੀਜ਼ਨ ਦੌਰਾਨ ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਝਟਕਾ: ਦੁੱਧ ਦੀਆਂ ਕੀਮਤਾਂ ’ਚ 3 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ.....ਪੰਜਾਬ ਵਿੱਚ ਗ੍ਰਨੇਡ ਹਮਲੇ ਦੇ ਮਾਮਲੇ ’ਚ ਵਾਂਟੇਡ ਮੁਲਜ਼ਮ ਫਰੀਦਾਬਾਦ ਤੋਂ ਗ੍ਰਿਫ਼ਤਾਰ.....ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਸ਼ੋਅ ’ਚ 3 ਚੀਜ਼ਾਂ ’ਤੇ ਪਾਬੰਦੀ ਲਾਉਣ ਦੀ ਮੰਗ.....ਮਹਾਰਾਸ਼ਟਰ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਮਗਰੋਂ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਮੁੜ ਬਹਾਲ......ਰਾਜ ਸਭਾ ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਭਾਰਤ ਰਤਨ’ ਦੇਣ ਦੀ ਕੀਤੀ ਮੰਗ......ਤਰਨਤਾਰਨ: ਗੈਂਗਸਟਰਾਂ ਦੇ ਸ਼ੂਟਰ ਸਮਝ ਕੇ ਪਿੱਛੇ ਆ ਰਹੀ ਗੱਡੀ ’ਤੇ ਚਲਾਈਆਂ ਗੋਲੀਆਂ, 3 ਜ਼ਖ਼ਮੀ; ਇੱਕ ਦੀ ਮੌਤ......ਕਰਵਾ ਚੌਥ ਅੱਜ: ਵਿਆਹੁਤਾ ਔਰਤਾਂ ਪਤੀ ਦੀ ਲੰਬੀ ਉਮਰ ਲਈ ਰੱਖਣਗੀਆਂ ਵਰਤ

PUNBUS -PRTC ਮੁਲਾਜ਼ਮਾਂ ਦੀਆਂ ਮੰਗਾਂ ’ਤੇ ਮੰਤਰੀ ਨਾਲ ਹੋਈ ਮੀਟਿੰਗ, 31 ਅਕਤੂਬਰ ਦੀ ਰੂਲ ਪਾਸ ਕਰਨ ਦਾ ਭਰੋਸਾ

Punjab Roadways employees meeting; ਅੱਜ ਮਿਤੀ 29/10/2026 ਨੂੰ ਪੰਜਾਬ ਰੋਡਵੇਜ,ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਮੀਟਿੰਗ ਸਿਵਲ ਸਕੱਤਰ ਪੰਜਾਬ ਵਿੱਚ ਮਾਣਯੋਗ ਵਿੱਤ/ਟਰਾਂਸਪੋਰਟ ਮੰਤਰੀ ਸਮੇਤ ਦੋਵੇ ਵਿਭਾਗ ਦੇ ਅਧਿਕਾਰੀ ਅਤੇ ਪਰਸੋਨਲ ਅਤੇ ਵਿੱਤ ਵਿਭਾਗ ਦੇ ਅਧਿਕਾਰੀ ਸਮਤੇ ਗ੍ਰਹਿ ਵਿਭਾਗ ਦੇ ਅਧਿਕਾਰੀ ਵੀ ਮੀਟਿੰਗ ਹੋਈ। ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਮੀਟਿੰਗ ਵਿੱਚ ਆਊਟ ਸੋਰਸ ਮੁਲਾਜ਼ਮਾਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
PUNBUS -PRTC ਮੁਲਾਜ਼ਮਾਂ ਦੀਆਂ ਮੰਗਾਂ ’ਤੇ ਮੰਤਰੀ ਨਾਲ ਹੋਈ ਮੀਟਿੰਗ, 31 ਅਕਤੂਬਰ ਦੀ ਰੂਲ ਪਾਸ ਕਰਨ ਦਾ ਭਰੋਸਾ

Punjab Roadways employees meeting; ਅੱਜ ਮਿਤੀ 29/10/2026 ਨੂੰ ਪੰਜਾਬ ਰੋਡਵੇਜ,ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਮੀਟਿੰਗ ਸਿਵਲ ਸਕੱਤਰ ਪੰਜਾਬ ਵਿੱਚ ਮਾਣਯੋਗ ਵਿੱਤ/ਟਰਾਂਸਪੋਰਟ ਮੰਤਰੀ ਸਮੇਤ ਦੋਵੇ ਵਿਭਾਗ ਦੇ ਅਧਿਕਾਰੀ ਅਤੇ ਪਰਸੋਨਲ ਅਤੇ ਵਿੱਤ ਵਿਭਾਗ ਦੇ ਅਧਿਕਾਰੀ ਸਮਤੇ ਗ੍ਰਹਿ ਵਿਭਾਗ ਦੇ ਅਧਿਕਾਰੀ ਵੀ ਮੀਟਿੰਗ ਹੋਈ।

ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਮੀਟਿੰਗ ਵਿੱਚ ਆਊਟ ਸੋਰਸ ਮੁਲਾਜ਼ਮਾਂ ਨੂੰ ਐਕਟ 2026 ਦੇ ਤਹਿਤ ਸਿੱਧਾ ਠੇਕੇ ਤੇ ਲੈਣ ਸਬੰਧੀ ਗੰਭੀਰ ਵਿਚਾਰ ਚਰਚਾ ਹੋਈ,ਜਿਸ ਤੇ ਯੂਨੀਅਨ ਨੇ ਸਪਸ਼ਟ ਕੀਤਾ ਕਿ ਸਾਨੂੰ ਆਂਫਰ ਲੈਟਰ ਨਹੀਂ ਚਾਹੀਦੇ ਮੁਲਾਜਮਾਂ ਨੂੰ ਐਕਟ ਤਹਿਤ ਕੰਟਰੈਕਟ ਤੇ ਕਰਨ ਲਈ ਜੁਆਇੰਨ ਲੈਟਰ ਭਾਵ ਜੁਆਇੰਨ ਕਰਵਾਇਆ ਜਾਵੇ ਜਿਹੜੀ ਪ੍ਰਕਿਰਿਆ ਪਰਸੋਨਲ ਵਿਭਾਗ ਤੋਂ ਪ੍ਰਵਾਨਗੀ ਲੈਣ ਲਈ ਕੇਡਰ ਲਿਜੀਬਿਲਟੀ ਤਹਿ ਕਰਨੀ ਹੈ ਉਹ ਸਪੱਸ਼ਟ ਕਰਕੇ ਸਪੱਸ਼ਟ ਸਾਫ ਤੋਰ ਤੇ ਸਾਰੇ ਮੁਲਾਜ਼ਮਾਂ ਨੂੰ ਜੁਆਇੰਨਗ ਲੈਟਰ ਦਿੱਤੇ ਜਾਣ ,ਇਸ ਤੋਂ ਇਲਾਵਾ ਜਿਹਨਾਂ ਮੁਲਾਜ਼ਮਾਂ ਦੇ ਕਿਸੇ ਕਾਰਣ ਕਰਕੇ ਸਮਾਂ ਘੱਟਦਾ ਹੈ ਉਨ੍ਹਾਂ ਨੂੰ ਕਮੇਟੀ ਵਿਚਾਰਿਆ ਜਾਵੇ ਜਿਸ ਤੇ ਮੰਤਰੀ ਜੀ ਵਲੋਂ ਪਹਿਲਾਂ ਜਿਹੜੇ 80-85% ਮੁਲਾਜ਼ਮਾਂ ਸਿੱਧੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਕੰਟਰੈਕਟ ਤੇ ਕਰਨ ਲਈ ਕਿਹਾ ਗਿਆ ਇਸ ਤੋਂ ਇਲਾਵਾ ਜਿਹੜੇ ਮੁਲਾਜ਼ਮਾ 5 ਸਾਲ ਤੋਂ ਵੱਧ ਸਮਾਂ ਕੰਮ ਕਰਦੇ ਹੋ ਗਏ ਹਨ ਸਾਰਿਆਂ ਨੂੰ ਪੁਰਾਣਾ ਸਮਾਂ ਗਿਣਤੀ ਵਿੱਚ ਕੱਠਾ ਕਰਕੇ ਕੰਟਰੈਕਟ ਤੇ ਕੀਤਾ ਜਾਵੇ ਇਸ ਤੋਂ ਇਲਾਵਾ ਮੰਤਰੀ ਜੀ ਨੇ ਕਿਹਾ ਕਿ ਸਮਾਂ ਘੱਟ ਜਾਂ ਐਕਟ ਤੋ ਬਾਹਰ ਰਹਿਦੇ ਮੁਲਾਜਮਾ ਨੂੰ ਕੰਟਰੈਕਟ ਤੇ ਕਰਨ ਦੇ ਲਈ ਯੂਨੀਅਨ ਵਲੋਂ ਮੰਗ ਕੀਤੀ ਕਿ ਲਿਖਿਤੀ ਰੂਪ ਵਿੱਚ ਦਿੱਤਾ ਜਾਵੇਗਾਂ ਜਦੋਂ 5 ਸਾਲ ਪੂਰੇ ਹੋ ਜਾਣਗੇ ਤੁਰੰਤ ਉਹਨਾਂ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇਗਾ। ਇਸ ਮੰਗ ਤੇ ਵੀ ਮੰਤਰੀ ਸਾਬ ਨੇ ਹਾਮੀ ਭਰੀ ਪ੍ਰੰਤੂ ਜਿਹਨਾਂ ਟਾਇਮ ਲਿਖਤੀ ਨਹੀਂ ਮਿਲਦਾ ਉਹਨਾਂ ਸਮਾਂ ਯੂਨੀਅਨ ਇਸ ਗੱਲ ਤੇ ਭਰੋਸਾ ਨਹੀਂ ਕਰ ਸਕਦੀ ।

ਪਨਬਸ ਦੇ ਵਿੱਚ ਕੰਟਰੈਕਟ ਮੁਲਾਜ਼ਮਾਂ ਤੇ ਸਰਵਿਸ ਰੂਲਾ ਤਹਿਤ ਪੱਕਾ ਕੀਤਾ ਜਾਵੇ ਜਿਸ ਤੇ ਜੰਥੇਬੰਦੀ ਦੀ ਮਿਹਨਤ ਸਦਕਾ ਸਰਵਿਸ ਰੂਲ ਬਣ ਚੁੱਕੇ ਹਨ ਵਿੱਤ ਤੇ ਪਰਸੋਨਲ ਤੋਂ ਪ੍ਰਵਾਨਗੀ ਮਿਲ ਚੁੱਕੀ ਹੈ 31 ਅਕਤੂਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਪਾਸ ਕਰਕੇ ਲਾਗੂ ਕੀਤੇ ਜਾਣ ਲਈ ਮੰਤਰੀ ਜੀ ਵਲੋਂ ਕਿਹਾ ਗਿਆ ਜਿਸ ਵਿੱਚ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਲਾਗੂ ਸਾਰੇ ਬਣਦੇ ਬੈਨਫਿੱਟ ਦਿੱਤੇ ਜਾਣਗੇ ਸੰਘਰਸ਼ ਦੌਰਾਨ ਜ਼ੋ ਮੁਲਾਜ਼ਮਾਂ ਤੇ ਪਰਚੇ ਦਰਜ਼ ਹੋਏ ਹਨ ਟਰਾਂਸਪੋਰਟ ਮੰਤਰੀ ਵੱਲੋਂ ਤੁਰੰਤ ਲਿਖਤੀ ਚਿੱਠੀ ਮਾਰਕ ਕਰਕੇ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਹੈ ਜਲਦੀ ਹੀ ਪਰਚੇ ਰੱਦ ਹੋ ਜਾਣਗੇ ਜ਼ੋ ਗ੍ਰਹਿ ਵਿਭਾਗ ਦੇ ਅਧਿਕਾਰੀ ਦੀ ਡਿਊਟੀ ਫਿਕਸ ਕਰ ਦਿੱਤੀ ਹੈ ।

ਸ਼ਮਸ਼ੇਰ ਸਿੰਘ ਢਿੱਲੋਂ ਇਸ ਤੋ ਇਲਾਵਾ ਪਨਬੱਸ/ਪੀ ਆਰ ਟੀ ਸੀ ਦੇ ਅਪੀਲ ਰਿਜੈਕਟ,ਬਲੈਕ ਲਿਸਟ, ਗੈਰਹਾਜ਼ਰ ਕਰਕੇ ਕੱਢ ਮੁਲਾਜਮਾ ਨੂੰ 30/06/2023 ਨੂੰ ਜਾਰੀ ਸਰਕਾਰ ਦੀਆਂ ਹਦਾਇਤਾਂ ਤੇ ਬਹਾਲ ਕਰਨ ਦੇ ਮੰਤਰੀ ਸਾਬ ਨੇ ਸਖ਼ਤ ਆਦੇਸ਼ ਦੇ ਦਿੱਤੇ ਹਨ। ਇਸ ਤੋਂ ਇਲਾਵਾ ਨਵੇ ਮੁਲਾਜ਼ਮਾਂ ਨੂੰ ਤਨਖਾਹ ਵਾਧਾ ਲਾਗੂ ਕਰਨ ਲਈ ਮੰਤਰੀ ਜਾਂ ਵਲੋਂ ਫਾਈਨਲ ਮੰਗਵਾਈ ਗਈ ਸੀ ਪ੍ਰੰਤੂ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਪੰਜਾਬ ਵਲੋਂ ਤਨਖਾਹ ਵਾਧੇ ਨੂੰ ਬੋਰਡ ਆਫ ਡਾਇਰੈਕਟਰਜ਼ ਵਿੱਚ ਪਾਸ ਕਰਨ ਲਈ ਸਮਾਂ ਮੰਗਿਆ ਗਿਆ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਵਿੱਚ ਰਹਿੰਦੀਆਂ ਤਰੁੱਟੀਆਂ ਜਿਵੇ ਡਰਾਈਵਰ ਵਰਕਸ਼ਾਪ ਸਟਾਫ਼ ਤੇ 25500 ਸਕੇਲ ਲਈ ਪਨਬੱਸ ਵਲੋਂ ਪੀ ਆਰ ਟੀ ਸੀ ਪਾਸੋਂ ਪੱਤਰ ਦੀ ਮੰਗ ਕੀਤੀ ਗਈ ਅਤੇ ਪ੍ਰਸੋਨਲ/ਵਿੱਤ ਵਿਭਾਗ ਪਾਸੋਂ ਸੇਧ ਲੈਣ ਤੇ ਜੇਕਰ ਬਣਦੇ ਹੋਏ ਏਰੀਅਲ ਸਮੇਤ ਦੇਣ ਦੀ ਗੱਲ ਕੀਤੀ ਗਈ ਇਸ ਤੋਂ ਇਲਾਵਾ ਬਾਕੀ ਮੰਗਾਂ ਨਵੀਂ ਬੱਸਾਂ ਪਾਉਣ,ਟਾਇਰ ਬੈਟਰੀਆਂ ਸਪੇਅਰਪਾਰਟ ਸਾਰੀਆਂ ਮੰਗਾਂ ਉਪਰ ਵਿਚਾਰ ਚਰਚਾ ਕੀਤੀ ਗਈ

ਉਪਰੋਕਤ ਮੰਗਾਂ ਉਪਰ ਬਣੀ ਸਹਿਮਤੀ ਨੂੰ ਮੁੱਖ ਰੱਖਦਿਆਂ ਜੱਥੇਬੰਦੀ ਵੱਲੋ ਫੈਸਲਾ ਕੀਤਾ ਗਿਆ ਕਿ ਕੱਲ ਅਤੇ ਪਰਸੋਂ ਨੂੰ ਵਿਭਾਗ ਵਲੋਂ ਕਲੀਅਰ ਕਰਨਾ ਭਾਵ ਮੰਗਾਂ ਲਾਗੂ ਕਰਨ ਲਈ ਸਮਾਂ ਦਿੰਦੇ ਹੋਏ ਮਿਤੀ 1 ਨਬੰਵਰ 2026 ਦਿਨ ਐਤਵਾਰ ਨੂੰ ਸਵੇਰੇ 10 ਵਜੇ ਲੁਧਿਆਣੇ ਈਸੜੂ ਭਵਨ ਜੱਥੇਬੰਦੀ ਦੀ ਮੀਟਿੰਗ ਰੱਖੀ ਗਈ ਹੈ ਜੇਕਰ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਮੀਟਿੰਗ ਉਪਰੰਤ ਅੱਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News