Journalism Of Hope
BREAKING NEWS
ਹੁਸ਼ਿਆਰਪੁਰ ’ਚ ਵੱਡੀ ਵਾਰਦਾਤ !, ਪਿਓ ਵੱਲੋਂ ਨਾਬਾਲਗ ਧੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ...ਵੱਡੀ ਖ਼ਬਰ: ਮਾਨਸਾ ’ਚ ਲਾਸ਼ ਖੋਹ ਕੇ ਲਿਜਾਣ ਦੇ ਮਾਮਲੇ ’ਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲਿਸ ਨੇ ਦਰਜ ਕੀਤੀ FIR.....ਤਿਉਹਾਰੀ ਸੀਜ਼ਨ ਦੌਰਾਨ ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਝਟਕਾ: ਦੁੱਧ ਦੀਆਂ ਕੀਮਤਾਂ ’ਚ 3 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ.....ਪੰਜਾਬ ਵਿੱਚ ਗ੍ਰਨੇਡ ਹਮਲੇ ਦੇ ਮਾਮਲੇ ’ਚ ਵਾਂਟੇਡ ਮੁਲਜ਼ਮ ਫਰੀਦਾਬਾਦ ਤੋਂ ਗ੍ਰਿਫ਼ਤਾਰ.....ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਸ਼ੋਅ ’ਚ 3 ਚੀਜ਼ਾਂ ’ਤੇ ਪਾਬੰਦੀ ਲਾਉਣ ਦੀ ਮੰਗ.....ਮਹਾਰਾਸ਼ਟਰ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਮਗਰੋਂ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਮੁੜ ਬਹਾਲ......ਰਾਜ ਸਭਾ ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਭਾਰਤ ਰਤਨ’ ਦੇਣ ਦੀ ਕੀਤੀ ਮੰਗ......ਤਰਨਤਾਰਨ: ਗੈਂਗਸਟਰਾਂ ਦੇ ਸ਼ੂਟਰ ਸਮਝ ਕੇ ਪਿੱਛੇ ਆ ਰਹੀ ਗੱਡੀ ’ਤੇ ਚਲਾਈਆਂ ਗੋਲੀਆਂ, 3 ਜ਼ਖ਼ਮੀ; ਇੱਕ ਦੀ ਮੌਤ......ਕਰਵਾ ਚੌਥ ਅੱਜ: ਵਿਆਹੁਤਾ ਔਰਤਾਂ ਪਤੀ ਦੀ ਲੰਬੀ ਉਮਰ ਲਈ ਰੱਖਣਗੀਆਂ ਵਰਤ

ਕਰਵਾ ਚੋਥ ਤੋਂ ਇੱਕ ਦਿਨ ਪਹਿਲਾਂ ਚੋਰਾਂ ਨੇ ਕਰਤਾ ਕਾਂਡ, ਬਜ਼ਾਰ ਚੋਂ ਲੜਕੀ ਦਾ ਪਰਸ ਲੈਕੇ ਚੋਰ ਫਰਾਰ, CCTV ‘ਚ ਕੈਦ ਹੋਈ ਘਟਨਾ

Phagwara theft news; ਫਗਵਾੜਾ ਵਿੱਚ ਕਰਵਾ ਚੌਥ ਦੇ ਤਿਉਹਾਰ ਦੌਰਾਨ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਸੇਠੀ ਬੇਕਰੀ ਦੇ ਸਾਹਮਣੇ ਮਹਿੰਦੀ ਦਾ ਸਟਾਲ ਲਗਾਉਣ ਵਾਲੀ ਇੱਕ ਲੜਕੀ ਦਾ ਪਰਸ ਦੋ ਸਕੂਟਰੀ ਸਵਾਰ ਨੌਜਵਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪਰਸ ਵਿੱਚ ਮਹਿੰਦੀ ਦੇ ਕਰੀਬ 10 ਹਜ਼ਾਰ ਰੁਪਏ, ਪਛਾਣ ਪੱਤਰ ਅਤੇ ਚਾਂਦੀ ਦਾ ਸਮਾਨ ਸੀ। ਚੋਰੀ ਦੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕਰਵਾ ਚੋਥ ਤੋਂ ਇੱਕ ਦਿਨ ਪਹਿਲਾਂ ਚੋਰਾਂ ਨੇ ਕਰਤਾ ਕਾਂਡ, ਬਜ਼ਾਰ ਚੋਂ ਲੜਕੀ ਦਾ ਪਰਸ ਲੈਕੇ ਚੋਰ ਫਰਾਰ, CCTV ‘ਚ ਕੈਦ ਹੋਈ ਘਟਨਾ

Phagwara theft news; ਫਗਵਾੜਾ ਵਿੱਚ ਕਰਵਾ ਚੌਥ ਦੇ ਤਿਉਹਾਰ ਦੌਰਾਨ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਸੇਠੀ ਬੇਕਰੀ ਦੇ ਸਾਹਮਣੇ ਮਹਿੰਦੀ ਦਾ ਸਟਾਲ ਲਗਾਉਣ ਵਾਲੀ ਇੱਕ ਲੜਕੀ ਦਾ ਪਰਸ ਦੋ ਸਕੂਟਰੀ ਸਵਾਰ ਨੌਜਵਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪਰਸ ਵਿੱਚ ਮਹਿੰਦੀ ਦੇ ਕਰੀਬ 10 ਹਜ਼ਾਰ ਰੁਪਏ, ਪਛਾਣ ਪੱਤਰ ਅਤੇ ਚਾਂਦੀ ਦਾ ਸਮਾਨ ਸੀ। ਚੋਰੀ ਦੀ ਇਹ ਸਾਰੀ ਘਟਨਾ ਦੁਕਾਨ ‘ਤੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ।

ਪੀੜਤ ਲੜਕੀ ਤਾਨੀਆ ਨੇ ਦੱਸਿਆ ਕਿ ਕਰਵਾ ਚੌਥ ਦੇ ਮੌਕੇ ‘ਤੇ ਉਹ ਸੇਠੀ ਬੇਕਰੀ ਦੇ ਸਾਹਮਣੇ ਮਹਿੰਦੀ ਦਾ ਸਟਾਲ ਲਗਾ ਕੇ ਬੈਠੀ ਸੀ। ਇਸ ਦੌਰਾਨ ਦੋ ਨੌਜਵਾਨ ਸਕੂਟਰੀ ‘ਤੇ ਸਵਾਰ ਹੋ ਕੇ ਉੱਥੇ ਆਏ। ਮੁੱਢਲੀ ਨਜ਼ਰ ਵਿੱਚ ਉਹ ਸਟਾਲ ‘ਤੇ ਪਏ ਸਾਮਾਨ ਨੂੰ ਦੇਖਦੇ ਹੋਏ ਨਜ਼ਰ ਆਏ। ਕੁਝ ਸਮੇਂ ਬਾਅਦ ਦੋਵੇਂ ਮੁੜ ਉੱਥੇ ਆਏ ਅਤੇ ਮੇਜ਼ ‘ਤੇ ਪਿਆ ਪਰਸ ਚੁੱਕ ਕੇ ਫ਼ਰਾਰ ਹੋ ਗਏ।

ਤਾਨੀਆ ਮੁਤਾਬਕ, ਪਰਸ ਵਿੱਚ ਮਹਿੰਦੀ ਦੇ ਕੰਮ ਦੇ 10 ਹਜ਼ਾਰ ਰੁਪਏ, ਉਸ ਦੇ ਸਾਰੇ ਪਛਾਣ ਪੱਤਰ ਅਤੇ ਚਾਂਦੀ ਦਾ ਸਮਾਨ ਮੌਜੂਦ ਸੀ।

ਉੱਧਰ, ਸੇਠੀ ਬੇਕਰੀ ਦੇ ਮਾਲਕ ਦੀਪਕ ਸੇਠੀ ਨੇ ਦੱਸਿਆ ਕਿ ਇਹ ਲੜਕੀਆਂ ਹਰ ਸਾਲ ਕਰਵਾ ਚੌਥ ਦੇ ਮੌਕੇ ‘ਤੇ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਮਹਿੰਦੀ ਦਾ ਸਟਾਲ ਲਗਾਉਂਦੀਆਂ ਹਨ। ਇਸ ਵਾਰ ਦੋ ਸਕੂਟਰੀ ਸਵਾਰ ਨੌਜਵਾਨ ਪਰਸ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਵਾਰਦਾਤ ਦੁਕਾਨ ‘ਤੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਦੀਪਕ ਸੇਠੀ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਫਗਵਾੜਾ ਵਿੱਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ‘ਤੇ ਰੋਕ ਲਗਾਈ ਜਾਵੇ, ਤਾਂ ਜੋ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Read Latest News and Breaking News at Daily Post TV, Browse for more News

Ad
Ad

Punjab District News