ਪੰਜਾਬ ‘ਚ ਪ੍ਰਵਾਸੀਆੰ ਦਾ ਸੰਕਟ ? ਪੀਜ਼ੇ ਵਾਲਾ ਨਿਹੰਗ ਿਸੰਘ ਅਤੇ ਕੁਲਚਿਆੰ ਵਾਲਾ ਪ੍ਰਵਾਸੀ ਭਿੜੇ।

ਫਿਲਹਾਲ ਆਪਸ ਦੇ ਵਿੱਚ ਦੋਵਾੰ ਧਿਰਾੰ ਦੀ ਹੋਈ ਰਜ਼ਾਮੰਦੀ
Fight of Nihang and Immigrant: ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਬਾਹਰ ਅੱਜ ਸਵੇਰੇ ਰੇੜੀ ਲਗਾਉਣ ਨੂੰ ਲੈ ਕੇ ਇੱਕ ਨਿਹੰਗ ਅਤੇ ਇੱਕ ਪ੍ਰਵਾਸੀ ਵਿਅਕਤੀ ਦੇ ਵਿਚਕਾਰ ਵਿਵਾਦ ਹੋ ਗਿਆ।ਜਿਸ ਤੋਂ ਬਾਅਦ ਪੁਲਿਸ ਦੇ ਦੁਆਰਾ ਮੌਕੇ ਦੇ ਉੱਪਰ ਪ੍ਰਦੀਪ ਨਾਮਕ ਨਿਹੰਗ ਨੂੰ ਆਪਣੇ ਨਾਲ ਥਾਣੇ ਲਿਜਾਇਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਖੂਬ ਵਾਇਰਲ ਹੋਈ।

Action of Police in Matter: ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਥਾਣਾ ਅਰਬਨ ਸਟੇਟ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਉਹਨਾਂ ਨੂੰ ਪ੍ਰਵਾਸੀ ਮੋਨੂ ਦੇ ਦੁਆਰਾ ਇਤਲਾਹ ਦਿੱਤੀ ਗਈ ਸੀ ਕਿ ਉਹ ਨਵੇਂ ਬਸ ਸਟੈਂਡ ਦੇ ਬਾਹਰ ਇੱਕ ਕੁਲਚਿਆਂ ਦੀ ਰੇੜੀ ਲਗਾਉਂਦਾ ਹੈ ਅਤੇ ਉਸਦੀ ਰੇੜੀ ਦੇ ਨਾਲ ਹੀ ਇੱਕ ਨਿਹੰਗ ਸਿੰਘ ਪ੍ਰਦੀਪ ਪੀਜ਼ੇ ਦੀ ਰੇੜੀ ਲਗਾਉਂਦਾ ਹੈ। ਜਿਸ ਨੂੰ ਲੈ ਕੇ ਅੱਜ ਸਵੇਰੇ ਦੋਨਾਂ ਦੇ ਵਿੱਚ ਤਕਰਾਰ ਹੋ ਗਈ ਅਤੇ ਪੁਲਿਸ ਦੇ ਦੁਆਰਾ ਦੋਨਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਦੋਨਾਂ ਦੀ ਰਜ਼ਾਮੰਦੀ ਹੋ ਗਈ ਹੈ।