Journalism Of Hope
BREAKING NEWS
ਡਿਊਟੀ ਤੋਂ ਗੈਰ-ਹਾਜ਼ਰ ਸਰਕਾਰੀ ਮੁਲਾਜ਼ਮਾਂ ’ਤੇ ਸਰਕਾਰ ਸਖ਼ਤ, ‘ਨੋ ਵਰਕ, ਨੋ ਪੇ’ ਲਾਗੂ......ਗੁਲਜ਼ਾਰ ਸਿੰਘ ਸੁਸਾਈਡ ਮਾਮਲਾ: ਸਰਕਾਰ ਵੱਲੋਂ ਜਾਂਚ ਲਈ 4 ਮੈਂਬਰੀ SIT ਗਠਿਤ.....ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਕੋਲੋਂ 38 ਲੱਖ ਡਾਲਰ ਦੀ ਕੋਕੀਨ ਬਰਾਮਦ.....ਇਨਫਲੂਐਂਸਰ ਮਨਜੀਤ ਕੌਰ ਕਿਡਨੈਪਿੰਗ-ਕਤਲ ਮਾਮਲੇ ‘ਚ ਪਹਿਲੀ ਗ੍ਰਿਫ਼ਤਾਰੀ.....ਸਾਬਕਾ CM ਚੰਨੀ ਨੂੰ ਅੱਜ ਮਿਲੇਗਾ ਸੰਸਦ ਰਤਨ ਐਵਾਰਡ, ਦਿੱਲੀ ’ਚ ਹੋਵੇਗਾ ਸਨਮਾਨ.....ਅੰਬੇਡਕਰ ਦੀ ਮੂਰਤੀ ਨਾਲ ਬੇਅਦਬੀ ਖ਼ਿਲਾਫ਼ ਅੱਜ ਲੁਧਿਆਣਾ ਬੰਦ.....ਖਡੂਰ ਸਾਹਿਬ ਨੇੜੇ ਦੋ ਗੱਡੀਆਂ ਦੀ ਭਿਆਨਕ ਟੱਕਰ, 3 ਘਰਾਂ ਦੇ ਬੁਝੇ ਚਿਰਾਗ, 6 ਜ਼ਖਮੀ

ਝਾਂਸੀ ਤੋਂ ਪ੍ਰਯਾਗਰਾਜ ਜਾ ਰਹੀ ਟਰੇਨ ‘ਤੇ ਸ਼ਰਾਰਤੀ ਅਨਸਰਾਂ ਦੇ ਹਮਲੇ, ਪਥਰਾਅ ਅਤੇ ਭੰਨਤੋੜ ਕਾਰਨ ਮੁਸਾਫਰਾਂ ‘ਚ ਦਹਿਸ਼ਤ

ਲਖਨਊ: ਝਾਂਸੀ ਤੋਂ ਪ੍ਰਯਾਗਰਾਜ ਮਹਾਕੁੰਭ ਜਾ ਰਹੀ ਟਰੇਨ ‘ਤੇ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਹਰਪਾਲਪੁਰ ਰੇਲਵੇ ਸਟੇਸ਼ਨ ‘ਤੇ ਵਾਪਰੀ, ਜਿੱਥੇ ਰੇਲਗੱਡੀ ‘ਚ ਸਵਾਰ ਯਾਤਰੀ ਪੱਥਰਬਾਜ਼ੀ ਅਤੇ ਭੰਨਤੋੜ ਕਾਰਨ ਘਬਰਾ ਗਏ। ਇਸ ਦੌਰਾਨ ਹਮਲਾਵਰਾਂ ਨੇ ਟਰੇਨ ਦੇ ਫਾਟਕ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਟਰੇਨ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਹਮਲੇ ਦੀ […]
admin
By : Updated On: 28 Jan 2025 18:43:PM
ਝਾਂਸੀ ਤੋਂ ਪ੍ਰਯਾਗਰਾਜ ਜਾ ਰਹੀ ਟਰੇਨ ‘ਤੇ ਸ਼ਰਾਰਤੀ ਅਨਸਰਾਂ ਦੇ ਹਮਲੇ, ਪਥਰਾਅ ਅਤੇ ਭੰਨਤੋੜ ਕਾਰਨ ਮੁਸਾਫਰਾਂ ‘ਚ ਦਹਿਸ਼ਤ

ਲਖਨਊ: ਝਾਂਸੀ ਤੋਂ ਪ੍ਰਯਾਗਰਾਜ ਮਹਾਕੁੰਭ ਜਾ ਰਹੀ ਟਰੇਨ ‘ਤੇ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਹਰਪਾਲਪੁਰ ਰੇਲਵੇ ਸਟੇਸ਼ਨ ‘ਤੇ ਵਾਪਰੀ, ਜਿੱਥੇ ਰੇਲਗੱਡੀ ‘ਚ ਸਵਾਰ ਯਾਤਰੀ ਪੱਥਰਬਾਜ਼ੀ ਅਤੇ ਭੰਨਤੋੜ ਕਾਰਨ ਘਬਰਾ ਗਏ। ਇਸ ਦੌਰਾਨ ਹਮਲਾਵਰਾਂ ਨੇ ਟਰੇਨ ਦੇ ਫਾਟਕ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਟਰੇਨ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।

ਇਸ਼ਤਿਹਾਰ

ਜਾਣਕਾਰੀ ਮੁਤਾਬਕ ਟਰੇਨ ਨੰਬਰ 11801 ”ਵੀਰੰਗਾਨਾ ਲਕਸ਼ਮੀਬਾਈ ਐਕਸਪ੍ਰੈੱਸ” ਨੂੰ ਹਰਪਾਲਪੁਰ ਸਟੇਸ਼ਨ ‘ਤੇ ਰੋਕਿਆ ਗਿਆ, ਜਿੱਥੇ ਵੱਡੀ ਗਿਣਤੀ ‘ਚ ਯਾਤਰੀ ਪ੍ਰਯਾਗਰਾਜ ਜਾਣ ਲਈ ਇਕੱਠੇ ਹੋਏ ਸਨ। ਟਰੇਨ ਦੇ ਅੰਦਰ ਪਹਿਲਾਂ ਤੋਂ ਮੌਜੂਦ ਯਾਤਰੀ ਫਾਟਕ ਨਹੀਂ ਖੋਲ੍ਹ ਰਹੇ ਸਨ, ਜਿਸ ਕਾਰਨ ਸਟੇਸ਼ਨ ‘ਤੇ ਮੌਜੂਦ ਭੀੜ ਭੜਕ ਗਈ ਅਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟਰੇਨ ਦੇ ਅੰਦਰ ਔਰਤਾਂ ਅਤੇ ਬੱਚੇ ਵੀ ਮੌਜੂਦ ਸਨ, ਜੋ ਮਹਾਕੁੰਭ ਇਸ਼ਨਾਨ ਲਈ ਜਾ ਰਹੇ ਸਨ।

ਹਮਲਾਵਰਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੀ ਗਿਣਤੀ 8-10 ਦੇ ਕਰੀਬ ਦੱਸੀ ਜਾਂਦੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਘਟਨਾ ਦੀ ਜਾਂਚ ਕਰਕੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News