Journalism Of Hope
BREAKING NEWS
PU ਵਿਦਿਆਰਥੀ ਸੰਘ ਚੋਣਾਂ ’ਚ ABVP ਨੇ ਮਾਰੀ ਬਾਜ਼ੀ,ਅੰਕਿਤ ਬਿਧਾਨ ਨੇ ਦੂਜੀ ਵਾਰ ਹਾਸਲ ਕੀਤੀ ਪ੍ਰਧਾਨਗੀ......ਸਟਾਰ ਖਿਡਾਰੀ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ, “ਵਾਮੋਸ ਅਰਜਨਟੀਨਾ”- ਸੰਨਿਆਸ ਮਗਰੋਂ ਮੇਸੀ ਦਾ ਭਾਵੁਕ ਸੰਦੇਸ਼......ਵੱਡੀ ਵਾਰਦਾਤ! ਜੀਜੇ ਦਾ ਬੇਰਹਿਮੀ ਨਾਲ ਕਤਲ, ਸਾਲਿਆਂ ਨੇ ਚਾਕੂਆਂ ਨਾਲ ਕੀਤੇ 83 ਵਾਰ, ਜਾਣੋ ਪੂਰਾ ਮਾਮਲਾ.....ਮੋਰਿੰਡਾ ’ਚ ਖੂਨੀ ਖੇਡ, ਗੱਡੀਆਂ ਨਾਲ ਘੇਰ ਕੇ ਨੌਜਵਾਨਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, 2 ਗੰਭੀਰ ਜ਼ਖ਼ਮੀ.......

ਮਾਸਕ ਪਾ ਕੇ ATM ‘ਚ ਦਾਖਲ ਹੋਏ ਬਦਮਾਸ਼, ਮਸ਼ੀਨ ਨਾਲ ਕੱਟ ਕੇ ਲੈ ਗਏ 30 ਲੱਖ ਰੁਪਏ, ਵਾਰਦਾਤ ਸੀਸੀਟੀਵੀ ‘ਚ ਕੈਦ

Hyderabad News : ਹੈਦਰਾਬਾਦ ਦੇ ਰਵੀਯਾਲ ਤੋਂ ਲੁੱਟ ਦਾ ਇੱਕ ਡਰਾਉਣਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਾਰ ਵਿੱਚ ਆਏ ਕੁੱਝ ਬਦਮਾਸ਼ਾਂ ਨੇ ਏਟੀਐਮ ਨੂੰ ਕੱਟ ਕੇ 30 ਲੱਖ ਰੁਪਏ ਲੁੱਟ ਲਏ। ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ। Telangana ATM Theif : ਤੇਲੰਗਾਨਾ ‘ਚ ਹੈਦਰਾਬਾਦ ਦੇ ਰਵੀਯਾਲ ਤੋਂ ਲੁੱਟ ਦਾ ਖੌਫਨਾਕ ਮਾਮਲਾ ਸਾਹਮਣੇ […]
Nishant Malyan
By : Updated On: 03 Mar 2025 12:43:PM
ਮਾਸਕ ਪਾ ਕੇ ATM ‘ਚ ਦਾਖਲ ਹੋਏ ਬਦਮਾਸ਼, ਮਸ਼ੀਨ ਨਾਲ ਕੱਟ ਕੇ ਲੈ ਗਏ 30 ਲੱਖ ਰੁਪਏ, ਵਾਰਦਾਤ ਸੀਸੀਟੀਵੀ ‘ਚ ਕੈਦ
Telangana ATM Theif

Hyderabad News : ਹੈਦਰਾਬਾਦ ਦੇ ਰਵੀਯਾਲ ਤੋਂ ਲੁੱਟ ਦਾ ਇੱਕ ਡਰਾਉਣਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਾਰ ਵਿੱਚ ਆਏ ਕੁੱਝ ਬਦਮਾਸ਼ਾਂ ਨੇ ਏਟੀਐਮ ਨੂੰ ਕੱਟ ਕੇ 30 ਲੱਖ ਰੁਪਏ ਲੁੱਟ ਲਏ। ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ।

ਇਸ਼ਤਿਹਾਰ

Telangana ATM Theif : ਤੇਲੰਗਾਨਾ ‘ਚ ਹੈਦਰਾਬਾਦ ਦੇ ਰਵੀਯਾਲ ਤੋਂ ਲੁੱਟ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਾਰ ਵਿੱਚ ਆਏ ਕੁੱਝ ਬਦਮਾਸ਼ਾਂ ਨੇ ਏਟੀਐਮ ਵਿੱਚ ਕੱਟ ਲਗਾ ਕੇ 30 ਲੱਖ ਰੁਪਏ ਲੁੱਟ ਲਏ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਸਾਫ਼ ਨਜ਼ਰ ਆ ਹੈ ਕਿ ਕਿਵੇਂ ਮਾਸਕ ਨਾਲ ਮੂੰਹ ਢੱਕ ਕੇ ਤਿੰਨ ਬਦਮਾਸ਼ ਏਟੀਐਮ ਵਿੱਚ ਦਾਖ਼ਲ ਹੋਏ।

ਇਸ ਤੋਂ ਬਾਅਦ ਉਨ੍ਹਾਂ ਨੇ ਗੈਸ ਕਟਰ ਨਾਲ ਏਟੀਐਮ ਮਸ਼ੀਨ ਨੂੰ ਕੱਟਣ ਦੀ ਕੋਸ਼ਿਸ਼ ਕੀਤੀ। ਵੀਡੀਓ ‘ਚ ਮਸ਼ੀਨ ਕੱਟਣ ਦੌਰਾਨ ਚੰਗਿਆੜੀਆਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ। ਕਾਫੀ ਮੁਸ਼ੱਕਤ ਤੋਂ ਬਾਅਦ ਆਖਿਰਕਾਰ ਤਿੰਨਾਂ ਨੌਜਵਾਨਾਂ ਨੇ ਏਟੀਐਮ ਤੋੜ ਲਿਆ ਅਤੇ ਉਸ ਵਿੱਚ ਰੱਖੇ 30 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।

ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਤੋਂ ਪੁਲਿਸ ਨੂੰ ਅਹਿਮ ਸਬੂਤ ਮਿਲੇ, ਜਵਾਬ ਵਿੱਚ, ਅਧਿਕਾਰੀਆਂ ਨੇ ਸ਼ੱਕੀਆਂ ਨੂੰ ਟਰੇਸ ਕਰਨ ਅਤੇ ਗ੍ਰਿਫਤਾਰ ਕਰਨ ਲਈ ਤਿੰਨ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਫਿਲਹਾਲ ਜਾਂਚ ਚੱਲ ਰਹੀ ਹੈ।

ਦੱਸ ਦੇਈਏ ਕਿ ਦਿੱਲੀ ਦੇ ਵਜ਼ੀਰਾਬਾਦ ਇਲਾਕੇ ਤੋਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ, ਇੱਥੇ ਇੱਕ ਏਟੀਐਮ ਚੋਰੀ ਕਰਕੇ 29 ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਇੰਜੀਨੀਅਰ ਅਤੇ ਬੀ.ਐਸ.ਸੀ. ਗ੍ਰੈਜੂਏਟ ਗ੍ਰਿਫਤਾਰ ਪੁਲੀਸ ਅਨੁਸਾਰ ਮੁਲਜ਼ਮ 28 ਸਾਲਾ ਨਦੀਮ ਅਤੇ 27 ਸਾਲਾ ਸਮੀਰ ਨੇ ਆਪਣੇ ਚਾਰ ਹੋਰ ਸਾਥੀਆਂ ਨਾਲ ਮਿਲ ਕੇ 6 ਫਰਵਰੀ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦਰਅਸਲ, 6 ਫਰਵਰੀ ਦੀ ਸਵੇਰ ਨੂੰ ਇੱਕ ਨਿੱਜੀ ਬੈਂਕ ਦੇ ਕੰਟਰੋਲ ਰੂਮ ਨੂੰ ਵਜ਼ੀਰਾਬਾਦ ਸਥਿਤ ਏਟੀਐਮ ਵਿੱਚ ਛੇੜਛਾੜ ਦਾ ਅਲਰਟ ਮਿਲਿਆ ਸੀ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਦੇਖਿਆ ਕਿ ਸਾਰਾ ਏਟੀਐਮ ਗਾਇਬ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਗਰੋਹ ਨੇ ਪੂਰੀ ਯੋਜਨਾ ਦੇ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

Read Latest News and Breaking News at Daily Post TV, Browse for more News

Ad
Ad

Punjab District News