Journalism Of Hope
BREAKING NEWS
PU ਵਿਦਿਆਰਥੀ ਸੰਘ ਚੋਣਾਂ ’ਚ ABVP ਨੇ ਮਾਰੀ ਬਾਜ਼ੀ,ਅੰਕਿਤ ਬਿਧਾਨ ਨੇ ਦੂਜੀ ਵਾਰ ਹਾਸਲ ਕੀਤੀ ਪ੍ਰਧਾਨਗੀ......ਸਟਾਰ ਖਿਡਾਰੀ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ, “ਵਾਮੋਸ ਅਰਜਨਟੀਨਾ”- ਸੰਨਿਆਸ ਮਗਰੋਂ ਮੇਸੀ ਦਾ ਭਾਵੁਕ ਸੰਦੇਸ਼......ਵੱਡੀ ਵਾਰਦਾਤ! ਜੀਜੇ ਦਾ ਬੇਰਹਿਮੀ ਨਾਲ ਕਤਲ, ਸਾਲਿਆਂ ਨੇ ਚਾਕੂਆਂ ਨਾਲ ਕੀਤੇ 83 ਵਾਰ, ਜਾਣੋ ਪੂਰਾ ਮਾਮਲਾ.....ਮੋਰਿੰਡਾ ’ਚ ਖੂਨੀ ਖੇਡ, ਗੱਡੀਆਂ ਨਾਲ ਘੇਰ ਕੇ ਨੌਜਵਾਨਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, 2 ਗੰਭੀਰ ਜ਼ਖ਼ਮੀ.......

ਨੇਪਾਲ ਹੜ੍ਹ ਨਾਲ ਤਬਾਹ ਘਰ ’ਚੋਂ ਮਿਲੀਆਂ 24 ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ 955 ਹੋਈ

Nepal flood: 24 bodies found in a house: ਨਵੀਂ ਦਿੱਲੀ: ਨੇਪਾਲ ਦੇ ਹੜ੍ਹ ਪ੍ਰਭਾਵਿਤ ਬਿਦੁਰ ਇਲਾਕੇ ਵਿੱਚ ਸੋਮਵਾਰ ਨੂੰ ਇੱਕ ਤਬਾਹ ਹੋਏ ਘਰ ਦੇ ਮਲਬੇ ਵਿੱਚੋਂ ਇੱਕ ਬੱਚੇ ਸਮੇਤ 24 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਮਲਬੇ ਹੇਠ ਅਜੇ ਵੀ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। 26 ਅਗਸਤ ਨੂੰ ਨੇਪਾਲ ਅਤੇ ਤਿੱਬਤ […]
Ranjit Singh
By : Updated On: 01 Sep 2026 07:34:AM
ਨੇਪਾਲ ਹੜ੍ਹ ਨਾਲ ਤਬਾਹ ਘਰ ’ਚੋਂ ਮਿਲੀਆਂ 24 ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ 955 ਹੋਈ
  • 4,400 ਤੋਂ ਵੱਧ ਲੋਕ ਲਾਪਤਾ, 158 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਗਿਆ

Nepal flood: 24 bodies found in a house: ਨਵੀਂ ਦਿੱਲੀ: ਨੇਪਾਲ ਦੇ ਹੜ੍ਹ ਪ੍ਰਭਾਵਿਤ ਬਿਦੁਰ ਇਲਾਕੇ ਵਿੱਚ ਸੋਮਵਾਰ ਨੂੰ ਇੱਕ ਤਬਾਹ ਹੋਏ ਘਰ ਦੇ ਮਲਬੇ ਵਿੱਚੋਂ ਇੱਕ ਬੱਚੇ ਸਮੇਤ 24 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਮਲਬੇ ਹੇਠ ਅਜੇ ਵੀ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। 26 ਅਗਸਤ ਨੂੰ ਨੇਪਾਲ ਅਤੇ ਤਿੱਬਤ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਹੁਣ ਤੱਕ 955 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਨੇਪਾਲ ਵਿੱਚ 939 ਅਤੇ ਤਿੱਬਤ ਵਿੱਚ 16 ਮੌਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਕਰੀਬ 4,471 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਹੜ੍ਹ ਪ੍ਰਭਾਵਿਤ ਲਗਭਗ 65 ਹਜ਼ਾਰ ਲੋਕਾਂ ਤੱਕ ਤੁਰੰਤ ਰਾਹਤ ਪਹੁੰਚਾਈ ਜਾ ਚੁੱਕੀ ਹੈ।

ਇਸ਼ਤਿਹਾਰ

158 ਭਾਰਤੀ ਨਾਗਰਿਕਾਂ ਦਾ ਰੈਸਕਿਊ
ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਦੱਸਿਆ ਕਿ ਨੇਪਾਲ ਵਿੱਚ ਪਿਛਲੇ ਹਫ਼ਤੇ ਆਈ ਵਿਨਾਸ਼ਕਾਰੀ ਬਾੜ੍ਹ ਤੋਂ ਬਾਅਦ 158 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਨੇਪਾਲ ਤੋਂ ਵਹਿ ਕੇ ਉੱਤਰ ਪ੍ਰਦੇਸ਼ ਪਹੁੰਚੀਆਂ 17 ਲਾਸ਼ਾਂ
ਨੇਪਾਲ ਵਿੱਚ ਹੜ੍ਹ ਦੌਰਾਨ ਵਹਿ ਗਏ ਲੋਕਾਂ ਦੀਆਂ 17 ਲਾਸ਼ਾਂ ਉੱਤਰ ਪ੍ਰਦੇਸ਼ ਦੀ ਗੰਡਕ ਨਦੀ ਵਿੱਚੋਂ ਵੀ ਮਿਲੀਆਂ ਹਨ। ਇਨ੍ਹਾਂ ਵਿੱਚੋਂ 13 ਲਾਸ਼ਾਂ ਕੁਸ਼ੀਨਗਰ ਦੇ ਖੱਡਾ ਅਤੇ ਤਮਕੁਹੀ ਰਾਜ ਤਹਿਸੀਲਾਂ ਵਿੱਚੋਂ ਬਰਾਮਦ ਹੋਈਆਂ ਹਨ। ਇਸੇ ਤਰ੍ਹਾਂ ਮਹਾਰਾਜਗੰਜ ਵਿੱਚੋਂ ਮਿਲੀਆਂ 4 ਲਾਸ਼ਾਂ ਸੋਮਵਾਰ ਨੂੰ ਨੇਪਾਲ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤੀਆਂ ਗਈਆਂ। ਇਨ੍ਹਾਂ ਵਿੱਚ 3 ਔਰਤਾਂ ਦੀਆਂ ਲਾਸ਼ਾਂ ਸ਼ਾਮਲ ਸਨ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਨਾ ਹੋਣ ਕਾਰਨ ਪੋਸਟਮਾਰਟਮ ਦੌਰਾਨ DNA ਸੈਂਪਲ ਵੀ ਲਏ ਗਏ ਹਨ।

ਚੀਨ ਨੇ ਕਿਹਾ- 12 ਦਿਨ ਪਹਿਲਾਂ ਹੀ ਦਿੱਤੀ ਸੀ ਹੜ੍ਹ ਦੀ ਚਿਤਾਵਨੀ
ਉੱਧਰ, ਹੜ੍ਹ ਤੋਂ ਪਹਿਲਾਂ ਜ਼ਰੂਰੀ ਮੌਸਮੀ ਡਾਟਾ ਸਾਂਝਾ ਨਾ ਕਰਨ ਦੇ ਦੋਸ਼ਾਂ ’ਤੇ ਚੀਨ ਨੇ ਸਫਾਈ ਦਿੱਤੀ ਹੈ। ਚੀਨ ਨੇ ਕਿਹਾ ਕਿ ਉਸ ਦੇ ਵਰਲਡ ਮੈਟੀਓਰੋਲੋਜੀਕਲ ਸੈਂਟਰ ਵੱਲੋਂ 12 ਦਿਨ ਪਹਿਲਾਂ ਹੀ ਨੇਪਾਲ ਨੂੰ ਈਮੇਲ ਰਾਹੀਂ ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਅਚਾਨਕ ਆਉਣ ਵਾਲੇ ਹੜ੍ਹ ਦੀ ਚਿਤਾਵਨੀ ਦਿੱਤੀ ਗਈ ਸੀ।

Read Latest News and Breaking News at Daily Post TV, Browse for more News

Ad
Ad

Punjab District News