Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

Mohali Gurvinder Murder: ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ

Mohali Gurvinder Murder Case: ਮੋਹਾਲੀ ‘ਚ SSP ਦਫ਼ਤਰ ਨੇੜੇ ਹੋਏ ਗੁਰਵਿੰਦਰ ਦੇ ਕਤਲ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ , ਰੋਹਿਤ ਗੋਦਾਰਾ ਤੇ ਵਿੱਕੀ ਪਹਿਲਵਾਨ ਨੇ ਲਈ ਹੈ। ਗੈਂਗਸਟਰ ਗੋਲਡੀ ਬਰਾੜ ਰੋਹਿਤ ਗੋਦਾਰਾ ਦੀ ਫੇਸਬੁੱਕ ਆਈ. ਡੀ. ਤੋਂ ਇਕ ਪੋਸਟ ਪਾਈ ਗਈ ਹੈ, ਜਿਸ ਵਿਚ […]
Nishant Malyan
By : Updated On: 28 Jan 2026 20:18:PM
Mohali Gurvinder Murder: ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ

Mohali Gurvinder Murder Case: ਮੋਹਾਲੀ ‘ਚ SSP ਦਫ਼ਤਰ ਨੇੜੇ ਹੋਏ ਗੁਰਵਿੰਦਰ ਦੇ ਕਤਲ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ , ਰੋਹਿਤ ਗੋਦਾਰਾ ਤੇ ਵਿੱਕੀ ਪਹਿਲਵਾਨ ਨੇ ਲਈ ਹੈ। ਗੈਂਗਸਟਰ ਗੋਲਡੀ ਬਰਾੜ ਰੋਹਿਤ ਗੋਦਾਰਾ ਦੀ ਫੇਸਬੁੱਕ ਆਈ. ਡੀ. ਤੋਂ ਇਕ ਪੋਸਟ ਪਾਈ ਗਈ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਗੁਰਵਿੰਦਰ ਦਾ ਕਤਲ ਅਸੀਂ ਕੀਤਾ। ਇਹ ਸਾਡੇ ਭਰਾ ਗੁਰਲਾਲ ਬਰਾੜ ਦੇ ਕਤਲ ਕੇਸ ਵਿਚ ਮੁਲਜ਼ਮ ਸੀ।

ਇਸ਼ਤਿਹਾਰ

ਪੋਸਟ ਪਾ ਕੇ ਲਿਖਿਆ , ਪੁਲਿਸ ਨੂੰ ਤਾਂ ਸਾਡੇ ਵਰਗੇ ਆਮ ਘਰਾਂ ਦੇ ਮੁੰਡਿਆਂ ਦੇ ਮਰਨ ਨਾਲ ਫਰਕ ਕੋਈ ਫਰਕ ਨਹੀਂ ਪੈਂਦਾ, ਇਸ ਲਈ ਅਸੀਂ ਇਨ੍ਹਾਂ ਤੋਂ ਕੋਈ ਚੰਗੀ ਉਮੀਦ ਵੀ ਨਹੀਂ ਕਰਦੇ। ਅਸੀਂ ਆਪਣਾ ਇਨਸਾਫ਼ ਖੋਹ ਸਕਦੇ ਹਾਂ ,ਜੇ ਸਾਨੂੰ ਇਨਸਾਫ਼ ਮਿਲੂਗਾ ਨਹੀਂ। ਜਿਨ੍ਹਾਂ ਨਾਲ ਵੀ ਸਾਡੀ ਦੁਸ਼ਮਣੀ ਹੈ ,ਇਹ ਨਾ ਸੋਚੀਓ ਅਸੀਂ ਭੁੱਲ ਜਾਵਾਂਗੇ, ਸਮੇਂ ਦੇ ਨਾਲ ਸਾਡੀ ਦੁਸ਼ਮਣੀ ਹੋਰ ਵੀ ਮਜ਼ਬੂਤ ਹੋਵੇਗੀ। ਬਾਕੀ ਵੀ ਤਿਆਰ ਰਹਿਣ ,ਵਾਰੀ ਸਭ ਦੀ ਆਉਗੀ। ਫਿਲਹਾਲ ਗੈਂਗਸਟਰਾਂ ਵੱਲੋਂ ਸਾਂਝੀ ਕੀਤੀ ਗਈ ਪੋਸਟ ਦੀ Daily Post News ਪੁਸ਼ਟੀ ਨਹੀਂ ਕਰਦਾ ਹੈ।

ਦੱਸ ਦੇਈਏ ਕਿ ਬੁੱਧਵਾਰ ਨੂੰ ਮੋਹਾਲੀ ਐਸਐਸਪੀ ਦਫ਼ਤਰ ਦੇ ਬਾਹਰ ਦਿਨ-ਦਿਹਾੜੇ ਇੱਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਡਰੱਗ ਮਾਮਲੇ ਵਿੱਚ ਆਰੋਪੀ ਸੀ ਅਤੇ ਪੇਸ਼ੀ ਲਈ ਆਇਆ ਸੀ। ਕਤਲ ਸਮੇਂ ਉਸ ਦੀ ਪਤਨੀ ਉਸ ਦੇ ਨਾਲ ਸੀ। ਮੋਟਰਸਾਈਕਲ ‘ਤੇ ਸਵਾਰ ਦੋ ਹਮਲਾਵਰਾਂ ਨੇ ਨੌਜਵਾਨ ‘ਤੇ ਲਗਭਗ 11 ਗੋਲੀਆਂ ਚਲਾਈਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

Read Latest News and Breaking News at Daily Post TV, Browse for more News

Ad
Ad

Punjab District News