Banner
Banner

ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਦੇ ਸਾਰੇ ਰੇਲਵੇ ਫਾਟਕਾਂ ਦਾ ਕੀਤਾ ਗਿਆ ਦੌਰਾ

ਅੰਮ੍ਰਿਤਸਰ ਵਿੱਚ ਵਧ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਲੈ ਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਸ਼ਹਿਰ ਦੇ ਸਾਰੇ ਰੇਲਵੇ ਫਾਟਕਾਂ ਦਾ ਵਿਸਥਾਰਪੂਰਕ ਨਿਰੀਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਸ਼ਹਿਰ ਵਿੱਚ ਕਈ ਅਜਿਹੇ ਰੇਲਵੇ ਫਾਟਕ ਹਨ ਜਿੱਥੇ ਦਿਨ ਭਰ ਲੰਬੀਆਂ ਲਾਈਨਾਂ ਅਤੇ ਜਾਮ ਦੇ ਕਾਰਨ ਲੋਕਾਂ ਨੂੰ ਦਿੱਕਤ ਆਉਂਦੀ ਹੈ। ਇਸੇ […]
Dailypost News
By : Updated On: 07 Jul 2025 14:20:PM
ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਦੇ ਸਾਰੇ ਰੇਲਵੇ ਫਾਟਕਾਂ ਦਾ ਕੀਤਾ ਗਿਆ ਦੌਰਾ

ਅੰਮ੍ਰਿਤਸਰ ਵਿੱਚ ਵਧ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਲੈ ਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਸ਼ਹਿਰ ਦੇ ਸਾਰੇ ਰੇਲਵੇ ਫਾਟਕਾਂ ਦਾ ਵਿਸਥਾਰਪੂਰਕ ਨਿਰੀਖਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੇ ਮੁਤਾਬਕ ਸ਼ਹਿਰ ਵਿੱਚ ਕਈ ਅਜਿਹੇ ਰੇਲਵੇ ਫਾਟਕ ਹਨ ਜਿੱਥੇ ਦਿਨ ਭਰ ਲੰਬੀਆਂ ਲਾਈਨਾਂ ਅਤੇ ਜਾਮ ਦੇ ਕਾਰਨ ਲੋਕਾਂ ਨੂੰ ਦਿੱਕਤ ਆਉਂਦੀ ਹੈ। ਇਸੇ ਕਰਕੇ ਉਨ੍ਹਾਂ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਹਰ ਰੇਲਵੇ ਫਾਟਕ ‘ਤੇ ਜਾਂਚ ਕਰਕੇ ਉਥੇ ਅੰਡਰਪਾਸ ਜਾਂ ਫਲਾਈਓਵਰ ਬਣਾਉਣ ਦੀ ਸੰਭਾਵਨਾ ਦੀ ਜਾਂਚ ਕੀਤੀ ਜਾਵੇ।

ਉਨ੍ਹਾਂ ਨੇ ਆਪਣੇ ਨਿਰੀਖਣ ਦੀ ਸ਼ੁਰੂਆਤ ਅੱਜ ਜੋੜਾ ਫਾਟਕ ਤੋਂ ਕੀਤੀ, ਜਿੱਥੇ ਉਨ੍ਹਾਂ ਨੇ ਕੇਂਦਰੀ ਟੀਮਾਂ ਅਤੇ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਮੌਕੇ ਦਾ ਮੁਲਾਂਕਣ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਇੱਕ ਪਾਸੇ ਅੰਡਰਪਾਸ ਪਹਿਲਾਂ ਹੀ ਬਣਿਆ ਹੋਇਆ ਹੈ ਜੋ ਅੰਮ੍ਰਿਤਸਰ ਤੋਂ ਲੁਧਿਆਣਾ ਅਤੇ ਦਿੱਲੀ ਵਾਲੇ ਰੇਲ ਟ੍ਰੈਕ ਹੇਠਾਂ ਹੈ, ਪਰ ਦੂਜੇ ਪਾਸੇ ਜਿੱਥੋਂ ਪਠਾਨਕੋਟ ਨੂੰ ਟ੍ਰੈਕ ਜਾਂਦਾ ਹੈ, ਉਥੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ।

ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਹ ਸਾਰੀ ਜਾਂਚ ਮੁਕੰਮਲ ਕਰਕੇ ਇੱਕ ਵਿਸਥਾਰਪੂਰਕ ਰਿਪੋਰਟ ਤਿਆਰ ਕੀਤੀ ਜਾਵੇਗੀ ਜੋ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ, ਤਾਂ ਜੋ ਇਨ੍ਹਾਂ ਜਗ੍ਹਾਂ ‘ਤੇ ਤੁਰੰਤ ਕੰਮ ਸ਼ੁਰੂ ਕਰਵਾਇਆ ਜਾ ਸਕੇ। ਉਨ੍ਹਾਂ ਵੱਲੋਂ ਅੱਜ ਜੋੜਾ ਫਾਟਕ ਤੋਂ ਇਲਾਵਾ ਸ਼ਿਵਾਲਾ ਫਾਟਕ, ਨਾਗ ਕਲਾ ਫਾਟਕ, ਅਨਗੜ੍ਹ, ਝਾਬਾਲ ਰੋਡ, ਪੁਤਲੀਘਰ, ਢਪਈ, ਕੋਟ ਖਾਲਸਾ, ਇਸਲਾਮਾਬਾਦ ਆਦਿ ਇਲਾਕਿਆਂ ਦੇ ਫਾਟਕਾਂ ‘ਤੇ ਨਿਰੀਖਣ ਕੀਤਾ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad