Journalism Of Hope
BREAKING NEWS
ਪੰਜਾਬ ਸਰਕਾਰ ਵੱਲੋਂ 29 IAS ਅਧਿਕਾਰੀਆਂ ਦੇ ਤਬਾਦਲੇ, ਰੋਪੜ, ਲੁਧਿਆਣਾ, ਬਰਨਾਲਾ, ਪਟਿਆਲਾ, ਮੋਹਾਲੀ ਅਤੇ ਤਰਨਤਾਰਨ ਦੇ DC ਬਦਲੇ...... ਪੰਜਾਬ ਸਰਕਾਰ ਵੱਲੋਂ 25 ਤਹਿਸੀਲਦਾਰਾਂ ਅਤੇ 79 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ...... ਪੰਜਾਬ ਸਰਕਾਰ ਵੱਲੋਂ 111 PCS ਅਧਿਕਾਰੀਆਂ ਦੇ ਤਬਾਦਲੇ...... IPL 2027: ਹਾਰਦਿਕ ਪਾਂਡਿਆ ਪੰਜਾਬ ਕਿੰਗਜ਼ ’ਚ ਸ਼ਾਮਲ, ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਨਾਲ ਜੁੜੇ...... ਈਡੀ ਨੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਪੇਸ਼ ਹੋਣ ਲਈ ਸੰਮਨ ਕੀਤਾ ਜਾਰੀ...... ਸੰਜੀਵ ਅਰੋੜਾ ਨੇ ED ਦੀ ਗ੍ਰਿਫ਼ਤਾਰੀ ਅਤੇ ਰਿਮਾਂਡ ਹੁਕਮ ਨੂੰ ਹਾਈਕੋਰਟ ’ਚ ਦਿੱਤੀ ਚੁਣੌਤੀ...... ਨਿਊਜ਼ੀਲੈਂਡ ’ਚ ਦਿਵਾਲੀ ਦੀ ਰਾਤ ਵਾਪਰਿਆ ਭਿਆਨਕ ਸੜਕ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ....... ਦੁਨੀਆ ਦੇ 50 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ 49 ਭਾਰਤ ਦੇ...... ਅਸਾਮ ’ਚ ਕੋਲਕਾਤਾ-ਸੈਰੰਗ ਐਕਸਪ੍ਰੈੱਸ ਦੇ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰੇ......

ਸੰਗੀਤਕਾਰ ਅਨਿਰੁੱਧ ਰਵਿਚੰਦਰ ਨੇ SRH ਦੀ ਮਾਲਕਣ ਕਾਵਿਆ ਮਾਰਨ ਨਾਲ ਕਰਵਾਇਆ ਵਿਆਹ

ਨਵੀਂ ਦਿੱਲੀ: ਸੰਗੀਤਕਾਰ ਅਨਿਰੁੱਧ ਰਵਿਚੰਦਰ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਮਾਲਕਣ ਕਾਵਿਆ ਮਾਰਨ ਦੇ ਵਿਆਹ ਦੀਆਂ ਚਰਚਾਵਾਂ ’ਤੇ ਹੁਣ ਵਿਰਾਮ ਲੱਗ ਗਿਆ ਹੈ। ਦੋਵਾਂ ਨੇ 11 ਨਵੰਬਰ ਨੂੰ ਗ੍ਰੀਸ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਵਿਆਹ ਕਰਵਾ ਲਿਆ ਹੈ। ਅਨਿਰੁੱਧ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀ ਪਹਿਲੀ ਤਸਵੀਰ ਸਾਂਝੀ ਕਰਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਤਸਵੀਰ ਨਾਲ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਸੰਗੀਤਕਾਰ ਅਨਿਰੁੱਧ ਰਵਿਚੰਦਰ ਨੇ SRH ਦੀ ਮਾਲਕਣ ਕਾਵਿਆ ਮਾਰਨ ਨਾਲ ਕਰਵਾਇਆ ਵਿਆਹ
  • ਗ੍ਰੀਸ ’ਚ ਹੋਇਆ ਸਮਾਗਮ
  • 21 ਨਵੰਬਰ ਨੂੰ ਚੇਨਈ ’ਚ ਹੋਵੇਗੀ ਰਿਸੈਪਸ਼ਨ ਪਾਰਟੀ
  • ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਅਨਿਰੁੱਧ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ

ਨਵੀਂ ਦਿੱਲੀ: ਸੰਗੀਤਕਾਰ ਅਨਿਰੁੱਧ ਰਵਿਚੰਦਰ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਮਾਲਕਣ ਕਾਵਿਆ ਮਾਰਨ ਦੇ ਵਿਆਹ ਦੀਆਂ ਚਰਚਾਵਾਂ ’ਤੇ ਹੁਣ ਵਿਰਾਮ ਲੱਗ ਗਿਆ ਹੈ। ਦੋਵਾਂ ਨੇ 11 ਨਵੰਬਰ ਨੂੰ ਗ੍ਰੀਸ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਵਿਆਹ ਕਰਵਾ ਲਿਆ ਹੈ। ਅਨਿਰੁੱਧ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀ ਪਹਿਲੀ ਤਸਵੀਰ ਸਾਂਝੀ ਕਰਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਤਸਵੀਰ ਨਾਲ ਅਨਿਰੁੱਧ ਨੇ ਲਿਖਿਆ, “ਮੇਰੀ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਪਿਆਰ, ਜੋ ਸਾਰੀ ਜ਼ਿੰਦਗੀ ਲਈ ਹੈ। 11.11।” ਇਸ ਪੋਸਟ ਤੋਂ ਬਾਅਦ ਫ਼ਿਲਮ ਜਗਤ ਦੀਆਂ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅਦਾਕਾਰਾ ਪੂਜਾ ਹੇਗੜੇ ਅਤੇ ਸਮੰਥਾ ਰੂਥ ਪ੍ਰਭੂ ਸਮੇਤ ਕਈ ਸਿਤਾਰਿਆਂ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਵਿਆਹ ਮੌਕੇ ਅਨਿਰੁੱਧ ਨੇ ਆਈਵਰੀ ਰੰਗ ਦਾ ਕੁੜਤਾ, ਮੇਲ ਖਾਂਦੀ ਵੇਸ਼ਟੀ ਅਤੇ ਲੰਮੀ ਜੈਕੇਟ ਪਹਿਨੀ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਵਿਆ ਨਾਲ ਵਿਆਹ ਸਮਾਗਮ ਦੀਆਂ ਦੋ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਦੋਵੇਂ ਭੂਰੇ ਰੰਗ ਦੇ ਮਿਲਦੇ-ਜੁਲਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਇੱਕ ਤਸਵੀਰ ਵਿੱਚ ਦੋਵੇਂ ਹੱਥ ਫੜ ਕੇ ਖੜ੍ਹੇ ਹਨ, ਜਦਕਿ ਦੂਜੀ ਵਿੱਚ ਕਾਵਿਆ ਅਨਿਰੁੱਧ ਵੱਲ ਪਿਆਰ ਨਾਲ ਦੇਖ ਰਹੀ ਹੈ।

21 ਨਵੰਬਰ ਨੂੰ ਚੇਨਈ ਵਿੱਚ ਹੋਵੇਗੀ ਰਿਸੈਪਸ਼ਨ
ਗ੍ਰੀਸ ਵਿੱਚ ਨਿੱਜੀ ਵਿਆਹ ਸਮਾਗਮ ਤੋਂ ਬਾਅਦ ਜੋੜਾ 21 ਨਵੰਬਰ ਨੂੰ ਚੇਨਈ ਵਿੱਚ ਸ਼ਾਨਦਾਰ ਰਿਸੈਪਸ਼ਨ ਪਾਰਟੀ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਸਮਾਗਮ ਵਿੱਚ ਮੁੱਖ ਮੰਤਰੀ ਏ. ਰੇਵੰਤ ਰੈੱਡੀ ਸਮੇਤ ਰਾਜਨੀਤੀ ਅਤੇ ਸਿਨੇਮਾ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

Read Latest News and Breaking News at Daily Post TV, Browse for more News

Ad
Ad

Punjab District News