Journalism Of Hope
BREAKING NEWS
ਵੱਡੀ ਖ਼ਬਰ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ.....ਮੈਡ ਸੰਧੂ ਕਤਲ ਮਾਮਲੇ ’ਚ ਪਹਿਲੀ ਗ੍ਰਿਫ਼ਤਾਰੀ, ਸ਼ੂਟਰ ਅਹਿਮਦਾਬਾਦ ਤੋਂ ਕਾਬੂ.......LPU ਹਿੰਸਾ ਮਾਮਲਾ: ਰਾਜਸਥਾਨ ਤੇ ਹਰਿਆਣਾ ਤੋਂ ਦੋ ਹੋਰ ਵਿਦਿਆਰਥੀ ਗ੍ਰਿਫ਼ਤਾਰ......CM ਭਗਵੰਤ ਮਾਨ ਦੇ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ SC ਦੀ ਸੁਣਵਾਈ ਕੱਲ੍ਹ ਤੱਕ ਮੁਲਤਵੀ......ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ......ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ SIT ਦਾ ਗਠਨ.....ਪਟਿਆਲਾ ਸਮੇਤ 3 ਸ਼ਹਿਰੀ ਸੰਸਥਾਵਾਂ ਦੇ 50 ਵਾਰਡਾਂ ਦੀ ਚੋਣ ਰੱਦ, 6 ਹਫ਼ਤਿਆਂ ’ਚ ਮੁੜ ਚੋਣ ਦੇ ਹੁਕਮ.....

ਨਾਨਾ ਪਾਟੇਕਰ ਦਾ ਅੱਧੀ ਰਾਤ ਨੂੰ ਹੋਇਆ ਅੰਤਿਮ ਸਸਕਾਰ, ਪੁੱਤਰ ਮਲਹਾਰ ਨੇ ਦੱਸੀ ਵਜ੍ਹਾ

Nana Patekar’s last rites: ਮੁੰਬਈ: ਹਿੰਦੀ ਅਤੇ ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 8 ਅਕਤੂਬਰ ਦੀ ਦੇਰ ਰਾਤ ਪੁਣੇ ਨੇੜੇ ਡੋਂਜੇ ਪਿੰਡ ਸਥਿਤ ਉਨ੍ਹਾਂ ਦੇ ਫਾਰਮਹਾਊਸ ‘ਨਾਨਾਚੀ ਵਾੜੀ’ ਕੋਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਹਾਲਾਂਕਿ, ਦੇਰ ਰਾਤ ਅੰਤਿਮ ਸੰਸਕਾਰ ਕੀਤੇ […]
By : Updated On: 09 Oct 2026 07:24:AM
ਨਾਨਾ ਪਾਟੇਕਰ ਦਾ ਅੱਧੀ ਰਾਤ ਨੂੰ ਹੋਇਆ ਅੰਤਿਮ ਸਸਕਾਰ, ਪੁੱਤਰ ਮਲਹਾਰ ਨੇ ਦੱਸੀ ਵਜ੍ਹਾ

Nana Patekar’s last rites: ਮੁੰਬਈ: ਹਿੰਦੀ ਅਤੇ ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 8 ਅਕਤੂਬਰ ਦੀ ਦੇਰ ਰਾਤ ਪੁਣੇ ਨੇੜੇ ਡੋਂਜੇ ਪਿੰਡ ਸਥਿਤ ਉਨ੍ਹਾਂ ਦੇ ਫਾਰਮਹਾਊਸ ‘ਨਾਨਾਚੀ ਵਾੜੀ’ ਕੋਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਹਾਲਾਂਕਿ, ਦੇਰ ਰਾਤ ਅੰਤਿਮ ਸੰਸਕਾਰ ਕੀਤੇ ਜਾਣ ਕਾਰਨ ਕਈ ਪ੍ਰਸ਼ੰਸਕ ਅਤੇ ਫ਼ਿਲਮ ਜਗਤ ਦੀਆਂ ਹਸਤੀਆਂ ਉਨ੍ਹਾਂ ਦੇ ਅੰਤਿਮ ਦਰਸ਼ਨ ਨਹੀਂ ਕਰ ਸਕੀਆਂ। ਹੁਣ ਉਨ੍ਹਾਂ ਦੇ ਪੁੱਤਰ ਮਲਹਾਰ ਪਾਟੇਕਰ ਨੇ ਇਸ ਦੀ ਵਜ੍ਹਾ ਦੱਸੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਤਾ ਨਾਲ ਹੋਈ ਆਖਰੀ ਗੱਲਬਾਤ ਬਾਰੇ ਵੀ ਭਾਵੁਕ ਖੁਲਾਸਾ ਕੀਤਾ।

ਇਸ਼ਤਿਹਾਰ

ਦੇਰ ਰਾਤ ਕਿਉਂ ਕੀਤਾ ਗਿਆ ਅੰਤਿਮ ਸੰਸਕਾਰ ?
ਮਲਹਾਰ ਪਾਟੇਕਰ ਨੇ ਦੱਸਿਆ ਕਿ ਪਰਿਵਾਰ ਗੋਆ ਵਿੱਚ ਸੀ ਅਤੇ ਨਾਨਾ ਪਾਟੇਕਰ ਦੀ ਮ੍ਰਿਤਕ ਦੇਹ ਨੂੰ ਉੱਥੋਂ ਪਿੰਡ ਸਥਿਤ ਫਾਰਮਹਾਊਸ ਤੱਕ ਲਿਆਉਣ ਵਿੱਚ ਕਾਫ਼ੀ ਸਮਾਂ ਲੱਗ ਗਿਆ। ਪਰਿਵਾਰ ਨੂੰ ਉਮੀਦ ਸੀ ਕਿ ਉਹ ਜਲਦੀ ਪਹੁੰਚ ਜਾਣਗੇ, ਪਰ ਲੰਬੇ ਸਫ਼ਰ ਕਾਰਨ ਦੇਰੀ ਹੋ ਗਈ।

ਮਲਹਾਰ ਮੁਤਾਬਕ, ਨਾਨਾ ਪਾਟੇਕਰ ਦਾ ਦੇਹਾਂਤ ਸਵੇਰੇ ਹੋਇਆ ਸੀ ਅਤੇ ਉਦੋਂ ਤੱਕ ਕਾਫ਼ੀ ਸਮਾਂ ਬੀਤ ਚੁੱਕਾ ਸੀ। ਮ੍ਰਿਤਕ ਦੇਹ ਨੂੰ ਹੋਰ ਦੇਰ ਤੱਕ ਰੱਖਣਾ ਠੀਕ ਨਹੀਂ ਸੀ, ਇਸ ਲਈ ਸੂਰਜ ਡੁੱਬਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕਰਨਾ ਪਿਆ।

‘ਨਾਨਾ ਸਾਹਿਬ ਵਰਗੇ ਲੋਕ ਕਦੇ ਨਹੀਂ ਜਾਂਦੇ’
ਪਿਤਾ ਨੂੰ ਯਾਦ ਕਰਦਿਆਂ ਮਲਹਾਰ ਨੇ ਕਿਹਾ ਕਿ ਨਾਨਾ ਸਾਹਿਬ ਵਰਗੇ ਲੋਕ ਅਸਲ ਵਿੱਚ ਕਦੇ ਨਹੀਂ ਜਾਂਦੇ। ਉਹ ਆਪਣੇ ਕੰਮ ਅਤੇ ਪ੍ਰਾਪਤੀਆਂ ਰਾਹੀਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਨਾਨਾ ਪਾਟੇਕਰ ਹਮੇਸ਼ਾ ਚਾਹੁੰਦੇ ਸਨ ਕਿ ਲੋਕ ਇਨਸਾਨੀਅਤ ਦੇ ਨਾਂ ’ਤੇ ਇਕਜੁੱਟ ਹੋਣ ਅਤੇ ਦੁਨੀਆ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ।

ਆਖਰੀ ਗੱਲਬਾਤ ’ਚ ਪੁੱਤਰ ਦੀ ਸਿਹਤ ਨੂੰ ਲੈ ਕੇ ਸਨ ਚਿੰਤਤ
ਮਲਹਾਰ ਨੇ ਪਿਤਾ ਨਾਲ ਹੋਈ ਆਖਰੀ ਗੱਲਬਾਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਨਾਨਾ ਪਾਟੇਕਰ ਨੂੰ ਆਪਣੀ ਸਿਹਤ ਨਾਲੋਂ ਵੱਧ ਉਨ੍ਹਾਂ ਦੀ ਫ਼ਿਕਰ ਸੀ। ਮਲਹਾਰ ਦੀ ਪਿਛਲੇ ਕੁਝ ਦਿਨਾਂ ਤੋਂ ਤਬੀਅਤ ਠੀਕ ਨਹੀਂ ਸੀ, ਜਿਸ ਕਾਰਨ ਨਾਨਾ ਚਿੰਤਤ ਸਨ। ਮਲਹਾਰ ਮੁਤਾਬਕ, ਆਖਰੀ ਗੱਲਬਾਤ ਦੌਰਾਨ ਪਿਤਾ ਨੇ ਉਨ੍ਹਾਂ ਨੂੰ ਕਿਹਾ ਸੀ, “ਮੇਰੇ ਲਈ ਇੰਨਾ ਹੀ ਕਾਫ਼ੀ ਹੈ ਕਿ ਤੂੰ ਆਪਣੀ ਸਿਹਤ ਦਾ ਧਿਆਨ ਰੱਖੀਂ।” ਪਿਤਾ ਦੇ ਇਹ ਸ਼ਬਦ ਉਨ੍ਹਾਂ ਦੇ ਪੁੱਤਰ ਪ੍ਰਤੀ ਪਿਆਰ ਅਤੇ ਫ਼ਿਕਰ ਨੂੰ ਦਰਸਾਉਂਦੇ ਹਨ।

ਪਿਤਾ ਦੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਣਗੇ ਮਲਹਾਰ
ਮਲਹਾਰ ਨੇ ਸਪੱਸ਼ਟ ਕੀਤਾ ਕਿ ਨਾਨਾ ਪਾਟੇਕਰ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ। ‘ਨਾਨਾ ਪਾਟੇਕਰ ਨਾਮ ਫਾਊਂਡੇਸ਼ਨ’ ਰਾਹੀਂ ਜਲ ਸੰਭਾਲ, ਸਿੱਖਿਆ ਅਤੇ ਸਿਹਤ ਵਰਗੇ ਖੇਤਰਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਿਤਾ ਨੇ ਭਵਿੱਖ ਦੇ ਕੰਮਾਂ ਲਈ ਪਹਿਲਾਂ ਹੀ ਕਈ ਲੋਕਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਸਨ। ਮਰਾਠਵਾੜਾ ਵਿੱਚ ਪ੍ਰਸਤਾਵਿਤ ਕੰਮ ਨੂੰ ਅੱਗੇ ਵਧਾਉਣ ਲਈ ਮੁੱਖ ਮੰਤਰੀ ਨਾਲ ਵੀ ਗੱਲਬਾਤ ਹੋਈ ਹੈ। ਫਾਊਂਡੇਸ਼ਨ ਦੇ ਸੀਈਓ ਗਣੇਸ਼ ਥੋਰਾਤ ਦੀ ਅਗਵਾਈ ਹੇਠ ਕੰਮ ਜਾਰੀ ਹੈ।

ਮਲਹਾਰ ਨੇ ਕਿਹਾ ਕਿ ਨਾਨਾ ਪਾਟੇਕਰ ਜਿਸ ਵੱਡੇ ਪੱਧਰ ’ਤੇ ਸਮਾਜ ਸੇਵਾ ਕਰਨਾ ਚਾਹੁੰਦੇ ਸਨ, ਉਸ ਟੀਚੇ ਨੂੰ ਪੂਰਾ ਕਰਨਾ ਹੁਣ ਪਰਿਵਾਰ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦੀ ਜ਼ਿੰਮੇਵਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News