NEET-UG ਪੇਪਰ ਲੀਕ ਮਾਮਲੇ ’ਚ 14 ਮੁਲਜ਼ਮਾਂ ਵਿਰੁੱਧ ਦੋਸ਼ ਆਇਦ ਕਰਨ ਦੇ ਹੁਕਮ
- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਦਿੱਤੇ ਨਿਰਦੇਸ਼
- ਕਾਪੀਰਾਈਟ ਐਕਟ ਤਹਿਤ ਵੀ ਲੱਗਣਗੇ ਦੋਸ਼
- 21 ਨਵੰਬਰ ਨੂੰ ਸਾਰੇ ਮੁਲਜ਼ਮਾਂ ਨੂੰ ਨਿੱਜੀ ਤੌਰ ’ਤੇ ਪੇਸ਼ ਕਰਨ ਲਈ ਕਿਹਾ
ਨਵੀਂ ਦਿੱਲੀ: ਨਵੀਂ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ NEET-UG ਪੇਪਰ ਲੀਕ ਮਾਮਲੇ ਵਿੱਚ 14 ਮੁਲਜ਼ਮਾਂ ਵਿਰੁੱਧ ਦੋਸ਼ ਆਇਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ ਕਾਪੀਰਾਈਟ ਐਕਟ ਤਹਿਤ ਦਰਜ ਅਪਰਾਧ ਵੀ ਸ਼ਾਮਲ ਹਨ। ਇਹ ਦੋਸ਼ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਦਾਇਰ ਮੁੱਖ ਅਤੇ ਪੂਰਕ ਚਾਰਜਸ਼ੀਟਾਂ ਵਿੱਚ ਦਰਜ ਅਪਰਾਧਾਂ ਦੇ ਆਧਾਰ ’ਤੇ ਤੈਅ ਕੀਤੇ ਜਾਣਗੇ। ਅਦਾਲਤ ਨੇ ਕਿਹਾ ਹੈ ਕਿ 21 ਨਵੰਬਰ, ਸ਼ਨੀਵਾਰ ਨੂੰ ਸਾਰੇ 14 ਮੁਲਜ਼ਮਾਂ ਨੂੰ ਨਿੱਜੀ ਤੌਰ ’ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਇਸ ਦਿਨ ਉਨ੍ਹਾਂ ਵਿਰੁੱਧ ਰਸਮੀ ਤੌਰ ’ਤੇ ਦੋਸ਼ ਤੈਅ ਕੀਤੇ ਜਾਣਗੇ।
ਇਨ੍ਹਾਂ 14 ਮੁਲਜ਼ਮਾਂ ਦੇ ਨਾਂ ਸ਼ਾਮਲ
ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਲਜ਼ਮਾਂ ਵਿੱਚ ਮਾਂਗੀ ਲਾਲ ਬਿਵਾਲ, ਦਿਨੇਸ਼ ਬਿਵਾਲ, ਵਿਕਾਸ ਬਿਵਾਲ, ਮਨੀਸ਼ਾ ਵਾਘਮਾਰੇ, ਮਨੀਸ਼ ਮੰਧਾਰੇ, ਮਨੀਸ਼ਾ ਹਵਾਲਦਾਰ, ਪੀ.ਵੀ. ਕੁਲਕਰਨੀ, ਰਘੂਨਾਥ ਮੋਟੇਗਾਂਵਕਰ, ਮਨੋਜ ਸ਼ਿਰੂਰੇ, ਸ਼ੁਭਮ ਖੈਰਨਾਰ, ਸ਼ੇਸ਼ਰਾਓ ਬਜਰੰਗ ਸੂਰਿਆਵੰਸ਼ੀ, ਯਸ਼ ਯਾਦਵ, ਧਨੰਜੈ ਲੋਖੰਡੇ ਅਤੇ ਤੇਜਸ ਹਰਸ਼ਦ ਕੁਮਾਰ ਸ਼ਾਹ ਸ਼ਾਮਲ ਹਨ।