Journalism Of Hope
BREAKING NEWS
Kanpur Plane Crash: ਕਾਨਪੁਰ ’ਚ ਟ੍ਰੇਨਿੰਗ ਜਹਾਜ਼ ਕਰੈਸ਼, ਦੋਵੇਂ ਪਾਇਲਟਾਂ ਦੀ ਮੌਤ......‘AAP’ ਨੇ ਜਸਬੀਰ ਸਿੰਘ ਗੜ੍ਹੀ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ, ਚਮਕੌਰ ਸਾਹਿਬ ਹਲਕੇ ਦਾ ਬਣਾਇਆ ਇੰਚਾਰਜ......ਵੱਡੀ ਖ਼ਬਰ: ਭਲਕੇ ਨਹੀਂ ਰੁਕਣਗੀਆਂ ਪੰਜਾਬ ਦੀਆਂ ਬੱਸਾਂ, ਯੂਨੀਅਨ ਨੇ ਹੜਤਾਲ ਦਾ ਟਾਲਿਆ ਫੈਸਲਾ......ਨੇਪਾਲ ਦੇ ਰਸੂਵਾ ’ਚ ਭਿਆਨਕ ਹੜ੍ਹ, 133 ਭਾਰਤੀਆਂ ਸਮੇਤ 400 ਤੋਂ ਵੱਧ ਸੈਲਾਨੀ ਤੇ ਟ੍ਰੈਕਰ ਲਾਪਤਾ......ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਨੇਪਾਲ ’ਚ ਭਿਆਨਕ ਹੜ੍ਹ ਦੀ ਤਬਾਹੀ, ਮੌਤਾਂ ਦਾ ਅੰਕੜਾ ਕਰੀਬ 210 ਤੱਕ ਪਹੁੰਚਿਆ, 1500 ਲੋਕ ਅਜੇ ਵੀ ਲਾਪਤਾ,ਰੈਸਕਿਊ ਆਪ੍ਰੇਸ਼ਨ ਜਾਰੀ

Nepal Tibet border flood destruction; ਨੇਪਾਲ-ਤਿੱਬਤ ਸਰਹੱਦ ’ਤੇ ਬੁੱਧਵਾਰ ਸਵੇਰੇ ਆਏ ਭਿਆਨਕ ਅਚਾਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇਸ ਹਾਦਸੇ ਵਿੱਚ ਹੁਣ ਤੱਕ 210 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਨੇਪਾਲ ਦੇ 207 ਅਤੇ ਤਿੱਬਤ ਦੇ 3 ਲੋਕ ਸ਼ਾਮਲ ਹਨ। ਇਸ ਤਬਾਹੀ ਤੋਂ ਬਾਅਦ ਕਰੀਬ 1500 ਲੋਕ ਅਜੇ ਵੀ ਲਾਪਤਾ ਦੱਸੇ […]
Jaspreet Singh
By : Updated On: 27 Aug 2026 15:58:PM
ਨੇਪਾਲ ’ਚ ਭਿਆਨਕ ਹੜ੍ਹ ਦੀ ਤਬਾਹੀ, ਮੌਤਾਂ ਦਾ ਅੰਕੜਾ ਕਰੀਬ 210 ਤੱਕ ਪਹੁੰਚਿਆ, 1500 ਲੋਕ ਅਜੇ ਵੀ ਲਾਪਤਾ,ਰੈਸਕਿਊ ਆਪ੍ਰੇਸ਼ਨ ਜਾਰੀ

Nepal Tibet border flood destruction; ਨੇਪਾਲ-ਤਿੱਬਤ ਸਰਹੱਦ ’ਤੇ ਬੁੱਧਵਾਰ ਸਵੇਰੇ ਆਏ ਭਿਆਨਕ ਅਚਾਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇਸ ਹਾਦਸੇ ਵਿੱਚ ਹੁਣ ਤੱਕ 210 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਨੇਪਾਲ ਦੇ 207 ਅਤੇ ਤਿੱਬਤ ਦੇ 3 ਲੋਕ ਸ਼ਾਮਲ ਹਨ।

ਇਸ਼ਤਿਹਾਰ

ਇਸ ਤਬਾਹੀ ਤੋਂ ਬਾਅਦ ਕਰੀਬ 1500 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਨੇਪਾਲ ਵਿੱਚ ਹੀ 900 ਤੋਂ ਵੱਧ ਲੋਕਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

32 ਦੇਸ਼ਾਂ ਦੇ ਸੈਲਾਨੀ ਲਾਪਤਾ

ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਮੁਤਾਬਕ ਲਾਪਤਾ ਲੋਕਾਂ ਵਿੱਚ 32 ਦੇਸ਼ਾਂ ਦੇ ਕਰੀਬ 525 ਵਿਦੇਸ਼ੀ ਸੈਲਾਨੀ ਸ਼ਾਮਲ ਹਨ। ਇਨ੍ਹਾਂ ਵਿੱਚ 300 ਤੋਂ ਵੱਧ ਭਾਰਤੀ ਨਾਗਰਿਕ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਖਰਾਬ ਮੌਸਮ ਅਤੇ ਟੁੱਟੇ ਹੋਏ ਰਸਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਵੱਡੀ ਰੁਕਾਵਟ ਬਣ ਰਹੇ ਹਨ। ਫਿਰ ਵੀ ਨੇਪਾਲੀ ਫੌਜ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਨੇਪਾਲੀ ਫੌਜ ਨੇ 116 ਲੋਕਾਂ ਨੂੰ ਬਚਾਇਆ

ਨੇਪਾਲੀ ਫੌਜ ਨੇ ਰਸੂਵਾ ਦੇ ਟਿਮੁਰੇ ਇਲਾਕੇ ਤੋਂ 116 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਇਨ੍ਹਾਂ ਵਿੱਚ 95 ਨੇਪਾਲੀ ਨਾਗਰਿਕ ਅਤੇ 21 ਭਾਰਤੀ ਸ਼ਾਮਲ ਹਨ।

ਪ੍ਰਭਾਵਿਤ ਇਲਾਕਿਆਂ ਵਿੱਚ ਰੈਸਕਿਊ ਆਪਰੇਸ਼ਨ ਜਾਰੀ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਲਈ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ।

Read Latest News and Breaking News at Daily Post TV, Browse for more News

Ad
Ad

Punjab District News