Journalism Of Hope
BREAKING NEWS
80ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ PM Modi ਨੇ 13ਵੀਂ ਵਾਰ ਲਾਲ ਤਿਰੰਗਾ ਲਹਿਰਾਇਆ........ਕੌਮੀ ਇਨਸਾਫ਼ ਮੋਰਚੇ ਦੇ ਮਾਰਚ ਨੂੰ ਲੈ ਕੇ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਸੀਲ, 4000 ਤੋਂ ਵੱਧ ਜਵਾਨ ਤਾਇਨਾਤ......ਇੰਡੋਨੇਸ਼ੀਆ ਵਿੱਚ ਆਇਆ 7.7 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ......ਪੰਜਾਬ ਵਿੱਚ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ.....ਬੈਂਕਾਕ ਹਵਾਈ ਅੱਡੇ ’ਤੇ 30 ਘੰਟੇ ਫਸੇ ਰਹੇ 200 ਭਾਰਤੀ....ਖੇਤਾਂ ‘ਚ ਵਾਪਰਿਆ ਦਰਦਨਾਕ ਹਾਦਸਾ, ਰੋਟਾਵੇਟਰ ਦੀ ਲਪੇਟ ‘ਚ ਆਏ 11ਵੀਂ ਦੇ ਵਿਦਿਆਰਥੀ ਦੀ ਮੌਤ....

ਪੰਜਾਬ ‘ਚ 10 ਲੱਖ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਟੀਚਾ, ਅਰਜ਼ੀਆਂ ਭਰਨ ਦੀ ਪ੍ਰਕਿਰਿਆ ਬੰਦ, ਹੁਣ ਪੜਤਾਲ ਸ਼ੁਰੂ

New ration cards in Punjab: ਚੰਡੀਗੜ੍ਹ: ਪੰਜਾਬ ਵਿੱਚ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਪੁਰਾਣੇ ਰਾਸ਼ਨ ਕਾਰਡਾਂ ਵਿੱਚ ਯੋਗ ਪਰਿਵਾਰਕ ਮੈਂਬਰਾਂ ਦੇ ਨਾਮ ਸ਼ਾਮਲ ਕਰਨ ਲਈ ਚਲਾਇਆ ਗਿਆ ਵਿਸ਼ੇਸ਼ ਅਭਿਆਨ ਹੁਣ ਅਰਜ਼ੀਆਂ ਦੇ ਪੜਾਅ ਤੋਂ ਨਿਕਲ ਕੇ ਜਾਂਚ ਦੇ ਪੜਾਅ ਵਿੱਚ ਪਹੁੰਚ ਗਿਆ ਹੈ। 22 ਜੁਲਾਈ ਤੋਂ ਸ਼ੁਰੂ ਹੋਈ ਅਰਜ਼ੀ ਪ੍ਰਕਿਰਿਆ 11 ਅਗਸਤ ਨੂੰ ਬੰਦ ਹੋ […]
Ranjit Singh
By : Updated On: 15 Aug 2026 11:04:AM
ਪੰਜਾਬ ‘ਚ 10 ਲੱਖ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਟੀਚਾ, ਅਰਜ਼ੀਆਂ ਭਰਨ ਦੀ ਪ੍ਰਕਿਰਿਆ ਬੰਦ, ਹੁਣ ਪੜਤਾਲ ਸ਼ੁਰੂ

New ration cards in Punjab: ਚੰਡੀਗੜ੍ਹ: ਪੰਜਾਬ ਵਿੱਚ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਪੁਰਾਣੇ ਰਾਸ਼ਨ ਕਾਰਡਾਂ ਵਿੱਚ ਯੋਗ ਪਰਿਵਾਰਕ ਮੈਂਬਰਾਂ ਦੇ ਨਾਮ ਸ਼ਾਮਲ ਕਰਨ ਲਈ ਚਲਾਇਆ ਗਿਆ ਵਿਸ਼ੇਸ਼ ਅਭਿਆਨ ਹੁਣ ਅਰਜ਼ੀਆਂ ਦੇ ਪੜਾਅ ਤੋਂ ਨਿਕਲ ਕੇ ਜਾਂਚ ਦੇ ਪੜਾਅ ਵਿੱਚ ਪਹੁੰਚ ਗਿਆ ਹੈ। 22 ਜੁਲਾਈ ਤੋਂ ਸ਼ੁਰੂ ਹੋਈ ਅਰਜ਼ੀ ਪ੍ਰਕਿਰਿਆ 11 ਅਗਸਤ ਨੂੰ ਬੰਦ ਹੋ ਗਈ ਹੈ। ਇਸ ਦੌਰਾਨ ਕਰੀਬ 19 ਲੱਖ ਅਰਜ਼ੀਆਂ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਰਕਾਰ ਵੱਲੋਂ ਸੂਬੇ ਵਿੱਚ 10 ਲੱਖ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਹੁਣ ਮਿਲੀਆਂ ਸਾਰੀਆਂ ਅਰਜ਼ੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਦਸਤਾਵੇਜ਼ਾਂ ਦੇ ਨਾਲ ਪਰਿਵਾਰ ਦੀ ਅਸਲ ਸਥਿਤੀ ਦੀ ਵੀ ਤਸਦੀਕ ਕੀਤੀ ਜਾਵੇਗੀ।

ਇਸ਼ਤਿਹਾਰ

ਦਸਤਾਵੇਜ਼ਾਂ ਦੀ ਹੋਵੇਗੀ ਜਾਂਚ
ਅਰਜ਼ੀ ਪੋਰਟਲ ਬੰਦ ਹੋਣ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਅਰਜ਼ੀਆਂ ਦੀ ਜਾਂਚ ਕੀਤੀ ਜਾਵੇਗੀ। ਅਰਜ਼ੀਆਂ ਜ਼ਿਲ੍ਹਾਵਾਰ ਡਿਪਟੀ ਕਮਿਸ਼ਨਰਾਂ ਦੇ ਲੌਗਇਨ ਵਿੱਚ ਭੇਜੀਆਂ ਗਈਆਂ ਹਨ।

ਜਾਂਚ ਦੌਰਾਨ ਇਹ ਦੇਖਿਆ ਜਾਵੇਗਾ ਕਿ:
ਅਰਜ਼ੀ ਦੇਣ ਵਾਲਾ ਪਰਿਵਾਰ ਪੰਜਾਬ ਦਾ ਯੋਗ ਪਰਿਵਾਰ ਹੈ ਜਾਂ ਨਹੀਂ
ਪਰਿਵਾਰ ਕੋਲ ਪਹਿਲਾਂ ਤੋਂ ਕੋਈ ਰਾਸ਼ਨ ਕਾਰਡ ਮੌਜੂਦ ਹੈ ਜਾਂ ਨਹੀਂ
ਅਰਜ਼ੀ ਵਿੱਚ ਦਰਜ ਪਰਿਵਾਰਕ ਮੈਂਬਰ ਅਸਲ ਵਿੱਚ ਉਸੇ ਪਰਿਵਾਰ ਦਾ ਹਿੱਸਾ ਹਨ ਜਾਂ ਨਹੀਂ
ਜਮ੍ਹਾਂ ਕਰਵਾਏ ਗਏ ਦਸਤਾਵੇਜ਼ ਸਹੀ ਅਤੇ ਵੈਧ ਹਨ ਜਾਂ ਨਹੀਂ

ਲੋੜ ਪੈਣ ’ਤੇ ਪਰਿਵਾਰ ਦੀ ਘਰ-ਘਰ ਜਾ ਕੇ ਭੌਤਿਕ ਤਸਦੀਕ ਵੀ ਕੀਤੀ ਜਾ ਸਕਦੀ ਹੈ। ਯੋਗਤਾ ਅਤੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੀ ਅੰਤਿਮ ਫੈਸਲਾ ਲਿਆ ਜਾਵੇਗਾ।

ਵਿਆਹ ਤੋਂ ਬਾਅਦ ਪਰਿਵਾਰ ਵਿੱਚ ਸ਼ਾਮਲ ਮੈਂਬਰਾਂ ਦੇ ਨਾਮ ਵੀ ਜੋੜੇ ਜਾਣਗੇ
ਅਭਿਆਨ ਤਹਿਤ ਪੁਰਾਣੇ ਰਾਸ਼ਨ ਕਾਰਡਾਂ ਵਿੱਚ ਉਨ੍ਹਾਂ ਯੋਗ ਮੈਂਬਰਾਂ ਦੇ ਨਾਮ ਸ਼ਾਮਲ ਕਰਨ ਦਾ ਮੌਕਾ ਵੀ ਦਿੱਤਾ ਗਿਆ ਸੀ, ਜਿਨ੍ਹਾਂ ਦੇ ਨਾਮ ਪਹਿਲਾਂ ਦਰਜ ਨਹੀਂ ਸਨ। ਵਿਆਹ ਤੋਂ ਬਾਅਦ ਪਰਿਵਾਰ ਵਿੱਚ ਸ਼ਾਮਲ ਹੋਈ ਪਤਨੀ, ਪਤੀ ਜਾਂ ਨੂੰਹ ਦਾ ਨਾਮ ਨਿਯਮਾਂ ਅਤੇ ਦਸਤਾਵੇਜ਼ਾਂ ਦੀਆਂ ਸ਼ਰਤਾਂ ਪੂਰੀਆਂ ਕਰਨ ’ਤੇ ਰਾਸ਼ਨ ਕਾਰਡ ਵਿੱਚ ਜੋੜਿਆ
ਜਾ ਸਕਦਾ ਹੈ। ਇਸੇ ਤਰ੍ਹਾਂ ਪਰਿਵਾਰ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਉਸ ਦਾ ਨਾਮ ਵੀ ਰਾਸ਼ਨ ਕਾਰਡ ਵਿੱਚ ਸ਼ਾਮਲ ਕਰਨ ਲਈ ਅਰਜ਼ੀ ਦਿੱਤੀ ਜਾ ਸਕਦੀ ਸੀ।

ਪੰਜਾਬ ਵਿੱਚ ਪਹਿਲਾਂ ਹੀ 41.46 ਲੱਖ ਰਾਸ਼ਨ ਕਾਰਡ
ਸਰਕਾਰੀ ਰਾਸ਼ਨ ਕਾਰਡ ਪ੍ਰਬੰਧਨ ਦੇ ਅੰਕੜਿਆਂ ਮੁਤਾਬਕ 16 ਮਈ 2026 ਤੱਕ ਪੰਜਾਬ ਵਿੱਚ 41,46,398 ਰਾਸ਼ਨ ਕਾਰਡ ਦਰਜ ਸਨ ਅਤੇ ਇਨ੍ਹਾਂ ਨਾਲ 1,54,92,553 ਲਾਭਪਾਤਰੀ ਜੁੜੇ ਹੋਏ ਸਨ। ਇਨ੍ਹਾਂ ਵਿੱਚ ਮਹਿਲਾ ਪਰਿਵਾਰ ਮੁਖੀਆਂ ਦੀ ਗਿਣਤੀ 36,26,204 ਦੱਸੀ ਗਈ ਹੈ। ਕੇਂਦਰ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਪੋਰਟਲ ’ਤੇ ਪੰਜਾਬ ਲਈ 40,47,613 ਰਾਸ਼ਨ ਕਾਰਡ ਦਰਜ ਹਨ। ਇਨ੍ਹਾਂ ਵਿੱਚ 1,77,929 ਅੰਤੋਦਿਆ ਅੰਨ ਯੋਜਨਾ ਅਤੇ 38,69,684 ਪ੍ਰਾਇਰਟੀ ਹਾਊਸਹੋਲਡ ਸ਼੍ਰੇਣੀ ਦੇ ਕਾਰਡ ਸ਼ਾਮਲ ਹਨ।

ਵੱਖ-ਵੱਖ ਪੋਰਟਲਾਂ ’ਤੇ ਅੰਕੜਿਆਂ ਦੀ ਤਾਰੀਖ ਅਤੇ ਦਾਇਰੇ ਵਿੱਚ ਅੰਤਰ ਹੋਣ ਕਾਰਨ ਰਾਸ਼ਨ ਕਾਰਡਾਂ ਦੀ ਗਿਣਤੀ ਵਿੱਚ ਫਰਕ ਨਜ਼ਰ ਆਉਂਦਾ ਹੈ। ਸਰਕਾਰ ਵੱਲੋਂ ਇਹ ਅਭਿਆਨ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਅਤੇ ਸਮਾਰਟ ਰਾਸ਼ਨ ਕਾਰਡ ਪ੍ਰਣਾਲੀ ਤਹਿਤ ਯੋਗ ਪਰਿਵਾਰਾਂ ਨੂੰ ਰਾਸ਼ਨ ਪ੍ਰਣਾਲੀ ਨਾਲ ਜੋੜਨ ਅਤੇ ਪੁਰਾਣੇ ਕਾਰਡਾਂ ਵਿੱਚ ਰਹਿ ਗਏ ਯੋਗ ਮੈਂਬਰਾਂ ਦੇ ਨਾਮ ਸ਼ਾਮਲ ਕਰਨ ਲਈ ਚਲਾਇਆ ਗਿਆ ਸੀ।

Read Latest News and Breaking News at Daily Post TV, Browse for more News

Ad
Ad

Punjab District News