ਚੰਡੀਗੜ੍ਹ– ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਸੰਸਦ ਮੈਂਬਰ ਅਤੇ ਹਲਵਾਰਾ ਤੇ ਸਾਹਨੇਵਾਲ ਏਅਰਪੋਰਟਾਂ ਲਈ ਸਿਵਲ ਏਵੀਏਸ਼ਨ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਨੇ ਸਾਫ਼ ਕੀਤਾ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਹਲਵਾਰਾ ਸਿਵਲ ਏਅਰਪੋਰਟ ਦੀ ਨਾਂ ਤਾਂ ਕੋਈ ਉਦਘਾਟਨ ਦੀ ਤਾਰੀਖ਼ ਤੈਅ ਹੋਈ ਹੈ ਅਤੇ ਨਾਂ ਹੀ ਕੋਈ ਐਲਾਨ ਕੀਤਾ ਗਿਆ ਹੈ। ਉਨ੍ਹਾਂ ਮੁਲਤਵੀ ਹੋਣ ਦੀਆਂ ਰਿਪੋਰਟਾਂ ਨੂੰ “ਬਿਲਕੁਲ ਬੇਬੁਨਿਆਦ ” ਕਰਾਰ ਦਿੰਦਿਆਂ ਹੈਰਾਨੀ ਜ਼ਾਹਿਰ ਕੀਤੀ।
ਡਾ. ਅਮਰ ਸਿੰਘ ਨੇ ਦੱਸਿਆ ਕਿ ਸਿਵਲ ਏਵੀਏਸ਼ਨ ਮੰਤਰਾਲੇ ਵੱਲੋਂ ਹਾਲੇ ਤੱਕ ਹਲਵਾਰਾ ਏਅਰਪੋਰਟ ਨੂੰ ਚਾਲੂ ਕਰਨ ਲਈ ਆਖ਼ਰੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਲਈ, ਇਹ ਦਾਅਵਾ ਕਿ ਪ੍ਰਧਾਨ ਮੰਤਰੀ 27 ਜੁਲਾਈ ਨੂੰ ਵਰਚੂਅਲ ਰੂਪ ਵਿੱਚ ਉਦਘਾਟਨ ਕਰਨਗੇ, ਸਚਾਈ ਤੋਂ ਕੋਸੋਂ ਦੂਰ ਹੈ।
ਡਾ. ਸਿੰਘ ਨੇ ਕਿਹਾ ਕਿ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਾਜਾ ਅਮਰਿੰਦਰ ਸਿੰਘ ਵੜਿੰਗ, ਜੋ ਕਿ ਕਮੇਟੀ ਦੇ ਕੋ-ਚੇਅਰਮੈਨ ਹਨ, ਉਹਨਾਂ ਨੂੰ ਵੀ ਇਹ ਜਾਣਕਾਰੀ ਸਭ ਤੋਂ ਪਹਿਲਾਂ ਮਿਲੇਗੀ, ਜੇ ਕੋਈ ਤਾਰੀਖ਼ ਜਾਂ ਫ਼ੈਸਲਾ ਲਿਆ ਜਾਂਦਾ ਹੈ। “ਅਜੇ ਤੱਕ ਨਾਂ ਮੇਰੇ ਕੋਲ ਨਾਂ ਵੜਿੰਗ ਕੋਲ ਸਿਵਲ ਏਵੀਏਸ਼ਨ ਮੰਤਰਾਲੇ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਆਈ,” ਉਨ੍ਹਾਂ ਆਖਿਆ।
ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਕਿਸੇ ਵੀ ਫਲਾਈਟ ਦੀ ਮਨਜ਼ੂਰੀ ਹਾਲੇ ਤੱਕ ਏਅਰਪੋਰਟ ਲਈ ਨਹੀਂ ਮਿਲੀ ਅਤੇ ਪ੍ਰਧਾਨ ਮੰਤਰੀ ਦੁਆਰਾ ਕਿਸੇ ਵਰਚੂਅਲ ਪ੍ਰੋਗਰਾਮ ਦੀ ਰਚਨਾ ਨਹੀਂ ਹੋਈ।
ਡਾ. ਅਮਰ ਸਿੰਘ, ਜੋ ਕਿ 2018 ਤੋਂ ਇਸ ਪ੍ਰਾਜੈਕਟ ਨਾਲ ਸਰਗਰਮ ਤੌਰ ‘ਤੇ ਜੁੜੇ ਹੋਏ ਹਨ, ਨੇ ਦੁਹਰਾਇਆ ਕਿ ਉਹ ਹਲਵਾਰਾ ਏਅਰਪੋਰਟ ਨੂੰ ਚਾਲੂ ਕਰਵਾਉਣ ਲਈ ਪੁਰੀ ਕੋਸ਼ਿਸ਼ ਕਰ ਰਹੇ ਹਨ। ਪਰ ਅਜੇ ਤੱਕ ਕੋਈ Officially ਤਾਰੀਖ਼ ਜਾਂ ਕੋਈ ਐਲਾਨ ਨਹੀਂ ਹੋਇਆ।
ਲੁਧਿਆਣਾ ਤੋਂ 32 ਕਿਮੀ ਦੂਰ, ਏਅਰ ਫੋਰਸ ਹਲਵਾਰਾ ਬੇਸ ਵਿੱਚ, ਐਤੀਆਨਾ ਪਿੰਡ ਨੇੜੇ। ਇਹ ਏਅਰਪੋਰਟ ਫ਼ੌਜੀ ਅਤੇ ਨਾਗਰਿਕ ਦੋਹਾਂ ਤਰੀਕਿਆਂ ਨਾਲ ਵਰਤਣ ਲਈ ਬਣਾਇਆ ਜਾ ਰਿਹਾ ਹੈ।
ਇਸਦਾ ਨਿਰਮਾਣ ਇਕ ਵਾਰ ਰੁਕ ਗਿਆ ਸੀ ਪਰ 2022 ਚ ਮਾਨ ਨੇ ਨਿੱਜੀ ਦਖ਼ਲ ਦੇ ਕੇ ਨਿਰਮਾਣ ਮੁੜ ਸ਼ੁਰੂ ਕਰਵਾਇਆ। 2024 ਵਿਚ ਉਨ੍ਹਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਏਅਰਪੋਰਟ ਦਾ ਨਾਂ ਰੱਖਣ ਦੀ ਮੰਗ ਕੀਤੀ ਜੋ ਕਿ ਕੇਂਦਰ ਕੋਲ ਵਿਚਾਰ ਅਧੀਨ ਹੈ .ਇਸ ਤੋਂ ਪਹਿਲਾਂ ਚੰਡੀਗੜ੍ਹ ਏਅਰਪੋਰਟ ਦਾ ਨਾਂ ਵੀ ਸ਼ਹੀਦ ਭਗਤ ਸਿੰਘ ਏਅਰਪੋਰਟ ਭਗਵੰਤ ਮਾਨ ਸਰਕਾਰ ਦੌਰਾਨ ਹੀ ਰੱਖਿਆ ਗਿਆ ਸੀ।