Journalism Of Hope
BREAKING NEWS
ਪੰਜਾਬ ਮੂਲ ਦੇ ਅੰਗਦ ਸਿੰਘ ਢਿੱਲੋਂ ਬਣੇ UAE ’ਚ ਕੈਨੇਡਾ ਦੇ ਨਵੇਂ ਰਾਜਦੂਤ.....Asian Games: ਭਾਰਤ ਨੂੰ ਕਬੱਡੀ ’ਚ 2 ਗੋਲਡ, ਮਹਿਲਾ ਟੀਮ ਤੋਂ ਬਾਅਦ ਪੁਰਸ਼ ਟੀਮ ਨੇ ਵੀ ਜਿੱਤਿਆ ਸੋਨ ਤਗਮਾ....ਤਰਨਤਾਰਨ ’ਚ ਅਕਾਲੀ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ.....ਬਟਾਲਾ ’ਚ ਪਤਨੀ ਤੇ 12 ਸਾਲਾ ਧੀ ਦਾ ਕਤਲ, ਪਤੀ ਫਰਾਰ....ਗੁਲਾਬ ਸਿੱਧੂ ਫਾਇਰਿੰਗ ਮਾਮਲੇ ’ਚ ਵੱਡਾ ਅਪਡੇਟ, ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਦੇ ਪਿਤਾ ਗ੍ਰਿਫ਼ਤਾਰ....ਹਾਈਕੋਰਟ ਨੇ ਢਾਈ ਸਾਲਾ ਦਿਲਰੋਜ਼ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਨੀਲਮ ਦੀ ਫਾਂਸੀ ਦੀ ਸਜ਼ਾ ਉਮਰਕੈਦ ’ਚ ਬਦਲੀ....ਕਾਊਂਟਰ ਇੰਟੈਲੀਜੈਂਸ ਦਾ ਇੰਸਪੈਕਟਰ ਹੈਰੋਇਨ ਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ....ASI ‘ਤੇ ਗੋਲੀ ਚਲਾਉਣ ਵਾਲਾ ਪੁਲਿਸ ਐਨਕਾਊਂਟਰ ‘ਚ ਢੇਰ.....

ਅਮਰੀਕਾ ’ਚ ਨੌਰਈਸਟਰ ਤੂਫ਼ਾਨ ਦਾ ਕਹਿਰ, 400 ਤੋਂ ਵੱਧ ਉਡਾਣਾਂ ਰੱਦ

Nor’easter storm wreaks havoc in US: ਵਾਸ਼ਿੰਗਟਨ: ਅਮਰੀਕਾ ਦੇ ਪੂਰਬੀ ਤੱਟੀ ਇਲਾਕਿਆਂ ਵਿੱਚ ਨੌਰਈਸਟਰ ਤੂਫ਼ਾਨ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦਾ ਦੌਰ ਜਾਰੀ ਹੈ। ਵਾਸ਼ਿੰਗਟਨ ਡੀਸੀ ਤੋਂ ਲੈ ਕੇ ਉੱਤਰ-ਪੂਰਬੀ ਸੂਬੇ ਮੇਨ ਤੱਕ ਤੂਫ਼ਾਨ ਕਾਰਨ ਤੱਟੀ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਤੂਫ਼ਾਨ ਦਾ ਅਸਰ ਹਵਾਈ ਆਵਾਜਾਈ ’ਤੇ ਵੀ ਪਿਆ ਹੈ। ਸ਼ਨੀਵਾਰ […]
By : Updated On: 27 Sep 2026 10:25:AM
ਅਮਰੀਕਾ ’ਚ ਨੌਰਈਸਟਰ ਤੂਫ਼ਾਨ ਦਾ ਕਹਿਰ, 400 ਤੋਂ ਵੱਧ ਉਡਾਣਾਂ ਰੱਦ
  • ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ

Nor’easter storm wreaks havoc in US: ਵਾਸ਼ਿੰਗਟਨ: ਅਮਰੀਕਾ ਦੇ ਪੂਰਬੀ ਤੱਟੀ ਇਲਾਕਿਆਂ ਵਿੱਚ ਨੌਰਈਸਟਰ ਤੂਫ਼ਾਨ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦਾ ਦੌਰ ਜਾਰੀ ਹੈ। ਵਾਸ਼ਿੰਗਟਨ ਡੀਸੀ ਤੋਂ ਲੈ ਕੇ ਉੱਤਰ-ਪੂਰਬੀ ਸੂਬੇ ਮੇਨ ਤੱਕ ਤੂਫ਼ਾਨ ਕਾਰਨ ਤੱਟੀ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਤੂਫ਼ਾਨ ਦਾ ਅਸਰ ਹਵਾਈ ਆਵਾਜਾਈ ’ਤੇ ਵੀ ਪਿਆ ਹੈ। ਸ਼ਨੀਵਾਰ ਨੂੰ ਅਮਰੀਕਾ ਨਾਲ ਸਬੰਧਤ ਕਰੀਬ 425 ਉਡਾਣਾਂ ਰੱਦ ਹੋਈਆਂ, ਜਦਕਿ 1,338 ਉਡਾਣਾਂ ਦੇਰੀ ਨਾਲ ਚੱਲੀਆਂ। ਇਸ ਕਾਰਨ ਵੀਕਐਂਡ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ਼ਤਿਹਾਰ

ਤੂਫ਼ਾਨ ਕਾਰਨ ਨਿਊ ਜਰਸੀ, ਕਨੈਕਟੀਕਟ, ਨਿਊਯਾਰਕ ਅਤੇ ਪੈਨਸਿਲਵੇਨੀਆ ਵਿੱਚ ਹਜ਼ਾਰਾਂ ਘਰਾਂ, ਦੁਕਾਨਾਂ ਅਤੇ ਦਫ਼ਤਰਾਂ ਦੀ ਬਿਜਲੀ ਪ੍ਰਭਾਵਿਤ ਹੋਈ। ਸ਼ਨੀਵਾਰ ਦੁਪਹਿਰ ਤੱਕ ਇਨ੍ਹਾਂ ਚਾਰ ਸੂਬਿਆਂ ਵਿੱਚ 88 ਹਜ਼ਾਰ ਤੋਂ ਵੱਧ ਬਿਜਲੀ ਕਨੈਕਸ਼ਨ ਪ੍ਰਭਾਵਿਤ ਸਨ। ਕਈ ਥਾਵਾਂ ’ਤੇ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਡਿੱਗਣ ਕਾਰਨ ਸਪਲਾਈ ਬੰਦ ਹੋਈ।

ਅਮਰੀਕੀ ਨੈਸ਼ਨਲ ਵੈਦਰ ਸਰਵਿਸ ਨੇ ਸੋਮਵਾਰ ਤੱਕ ਮਿਡ-ਐਟਲਾਂਟਿਕ ਅਤੇ ਨਿਊ ਇੰਗਲੈਂਡ ਖੇਤਰਾਂ ਵਿੱਚ ਖ਼ਰਾਬ ਮੌਸਮ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਹੈ। ਤੱਟੀ ਹੜ੍ਹ, ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰ ਵਿੱਚ ਖ਼ਤਰਨਾਕ ਧਾਰਾਵਾਂ ਦਾ ਖ਼ਤਰਾ ਦੱਸਿਆ ਗਿਆ ਹੈ। ਹਾਲਾਤ ਨੂੰ ਦੇਖਦਿਆਂ ਨਿਊਯਾਰਕ ਅਤੇ ਨਿਊ ਜਰਸੀ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਐਮਰਜੈਂਸੀ ਪ੍ਰਬੰਧ ਸਰਗਰਮ ਕੀਤੇ ਗਏ ਹਨ।

Read Latest News and Breaking News at Daily Post TV, Browse for more News

Ad
Ad

Punjab District News